06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡੀ. ਐਮ. ਸੀਨੀਅਰ ਸਕੂਲ ਵਿਚ ਅਧਿਆਪਕ ਦਿਵਸ ਮਨਾਇਆ

ਕੋਟਫ਼ਤੂਹੀ, 5 ਸਤੰਬਰ (ਅਟਵਾਲ)-ਸਥਾਨਕ ਡੀ. ਐਮ.

ਅਜੀਤ ਡੈਸਕ 06-09-2026
ਕੋਟਫ਼ਤੂਹੀ, 5 ਸਤੰਬਰ (ਅਟਵਾਲ)-ਸਥਾਨਕ ਡੀ. ਐਮ. ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਅਧਿਆਪਕ ਦਿਵਸ’ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਕੈਂਪਸ ਨੂੰ ਰੰਗ ਬਿਰੰਗੇ ਚਾਰਟਾਂ ਤੇ ਗ਼ੁਬਾਰਿਆਂ ਨਾਲ ਸਜਾਇਆ। ਉਪਰੰਤ ਸਕੂਲ ਪ੍ਰਿੰਸੀਪਲ ਮੈਡਮ ਗੁਰਿੰਦਰਪਾਲ ਕੌਰ, ਡਾਇਰੈਕਟਰ ਰਾਜਵਿੰਦਰ ਸਿੰਘ, ਕੋਆਰਡੀਨੇਟਰ ਸੁਰਿੰਦਰ ਸਿੰਘ, ਵਾਈਸ ਪ੍ਰਿੰਸੀਪਲ ਨਿਰਮਲ ਕੌਰ ਨੇ ਸਭ ਤੋ ਵਿੱਦਿਆ ਦੀ ਦਾਤੀ ਮਾਤਾ ਸਰਸਵਤੀ ਦੇਵੀ ਅੱਗੇ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਪ੍ਰੋਗਰਾਮ ਪੇਸ਼ ਕੀਤਾ, ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੇ ਟੀਚਰਾਂ ਦੀ ਭੂਮਿਕਾ ਨਿਭਾਈ ਤੇ ਵਿਦਿਆਰਥੀਆਂ ਨੇ ਟੀਚਰਾਂ ਨੂੰ ਆਪਣੇ ਹੱਥੀ ਤਿਆਰ ਕੀਤੇ ਕਾਰਡ ਵੀ ਦਿੱਤੇ। ਉਪਰੰਤ ਪ੍ਰਿੰਸੀਪਲ ਗੁਰਿੰਦਰਪਾਲ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਟੀਚਰ ਦਿਵਸ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਅਧਿਆਪਕਾ ਦਾ ਸਤਿਕਾਰ ਕਰਨ ਉਨ੍ਹਾਂ ਦੇ ਦੱਸੇ ਮਾਰਚ ਉੱਪਰ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵੀਨ ਰਾਜੀ, ਅਮਨਜੋਤ ਕੌਰ, ਮਿਸ ਜੋਤੀ, ਮੀਨਾਕਸ਼ੀ, ਸੁਮਨ, ਪ੍ਰਦੀਪ ਕੌਰ, ਹੇਮਾ, ਅੰਜਲੀ, ਦਵਿੰਦਰ ਕੌਰ, ਮਿਸ ਕੋਮਲ, ਇੰਦਰਜੀਤ ਕੌਰ, ਗੁਰਲੀਨ ਕੌਰ, ਜੈਸਮੀਨ ਕੌਰ, ਰਾਜ ਰਾਣੀ, ਪ੍ਰਿਅੰਕਾ, ਆਚਲ, ਕਾਜਲ, ਸੁਰਿੰਦਰ ਕੌਰ, ਮੀਨਾਕਸ਼ੀ ਸ਼ਰਮਾ, ਰਜਨੀ, ਸਤਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਤੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਟਾਂਡਾ ’ਚ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।