07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੋਨ ਤਗਮਾ ਜੇਤੂ ਜਗਜੋਤ ਸਿੰਘ ਤੇ ਬਲਰਾਜ ਸਿੰਘ। 11 ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ’ਚ ਜਗਜੋਤ ਸਿੰਘ ਤੇ ਬਲਰਾਜ ਸਿੰਘ ਜਿੱਤਿਆ ਸੋਨ ਤਗਮਾ

ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡੇ ਵਿਖੇ 11ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ। ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ, ਨੈਸ਼ਨਲ ਰੈਫ਼ਰੀ ਬਲਰਾਜ ਸਿੰਘ, ਪ੍ਰਿੰ.

ਅਜੀਤ ਡੈਸਕ 07-09-2026
ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡੇ ਵਿਖੇ 11ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ। ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ, ਨੈਸ਼ਨਲ ਰੈਫ਼ਰੀ ਬਲਰਾਜ ਸਿੰਘ, ਪ੍ਰਿੰ. ਸੁਰਜੀਤ ਸਿੰਘ ਤੇ ਡੀ. ਪੀ. ਹਰਮਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਟੀਮ ਵਲੋਂ ਖੇਡਦੇ ਹੋਏ ਸਰਕਾਰੀ ਹਾਈ ਸਕੂਲ ਜਾਹਿਦਪੁਰ ਕਮਲੂਹ ਦੇ ਖਿਡਾਰੀ ਜਗਜੋਤ ਸਿੰਘ ਨੇ ਸਬ ਜੂਨੀਅਰ ਫ਼੍ਰੀ ਸੋਟੀ ਵਿਅਕਤੀਗਤ ਮੁਕਾਬਲੇ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਹਾਸਿਲ ਕੀਤਾ ਜਦਕਿ ਟੀਮ ਮੁਕਾਬਲੇ ’ਚ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਹਾਜੀਪੁਰ ਦੇ ਬਲਰਾਜ ਸਿੰਘ ਨੇ ਜੂਨੀਅਰ ਵਿਅਕਤੀਗਤ ਫ਼੍ਰੀ ਸੋਟੀ ਮੁਕਾਬਲੇ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਹਾਸਿਲ ਕਰਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਗਤਕਾ ਸਪੋਰਟਸ ਕਲੱਬ, ਸਕੂਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕੀਤਾ।
ਪਿਛਲੀ ਖ਼ਬਰ ਡੂੰਘੇ ਖੱਡੇ ’ਚ ਡਿੱਗਣ ਕਾਰਨ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਸ਼ਹਿਰੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸੰਜੀਵ ਤਲਵਾੜ ਦਾ ਟਾਂਡਾ ’ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।