08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਚੱਕ ਕਲਾਲ ਵਿਖੇ ਯੋਗਾ ਅਧਿਆਪਕਾ ਕਿਰਨਦੀਪ ਕੌਰ ਸਨਮਾਨਿਤ

ਬੰਗਾ, 7 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਲੜੀ ਤਹਿਤ ਪਿੰਡ ਚੱਕ ਕਲਾਲ ਵਿਖੇ ਚੱਲ ਰਹੇ ਯੋਗਾ ਸੈਂਟਰ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਨਗਰ ਪੰਚਾਇਤ, ਮੋਹਤਵਾਰ ਸ਼ਖ਼ਸੀਅਤਾਂ, ਸਿੱਖਿਆਰਥੀਆਂ ਵਲੋਂ ਯੋਗਾ ਅਧਿਆਪਕਾ ਮੈਡਮ ਕਿਰਨਦੀਪ ਕੌਰ ਦਾ ਕੇਕ ਕੱਟ ਕੇ, ਤੋਹਫ਼ੇ ਦੇ ਕੇ ਸਨਮਾਨ ਕੀਤਾ।

ਅਜੀਤ ਡੈਸਕ 08-09-2026
ਬੰਗਾ, 7 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਲੜੀ ਤਹਿਤ ਪਿੰਡ ਚੱਕ ਕਲਾਲ ਵਿਖੇ ਚੱਲ ਰਹੇ ਯੋਗਾ ਸੈਂਟਰ ਵਿਖੇ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਇਸ ਮੌਕੇ ਨਗਰ ਪੰਚਾਇਤ, ਮੋਹਤਵਾਰ ਸ਼ਖ਼ਸੀਅਤਾਂ, ਸਿੱਖਿਆਰਥੀਆਂ ਵਲੋਂ ਯੋਗਾ ਅਧਿਆਪਕਾ ਮੈਡਮ ਕਿਰਨਦੀਪ ਕੌਰ ਦਾ ਕੇਕ ਕੱਟ ਕੇ, ਤੋਹਫ਼ੇ ਦੇ ਕੇ ਸਨਮਾਨ ਕੀਤਾ। ਵਰਨਣਯੋਗ ਹੈ ਕਿ ਇਸ ਸੈਂਟਰ ਵਿਖੇ ਪੰਜਾਹ ਦੇ ਕਰੀਬ ਸਿਖਿਆਰਥੀ ਔਰਤਾਂ ਟ੍ਰੇਨਿੰਗ ਲੈ ਰਹੀਆਂ ਹਨ। ਇਸ ਮੌਕੇ ਸੈਂਟਰ ਦੇ ਸੰਯੋਜਕ ਸੁਰਿੰਦਰ ਸਿੰਘ, ਅਗਾਂਹਵਧੂ ਨੌਜਵਾਨ ਆਗੂ ਪੰਚ ਅਵਤਾਰ ਸਿੰਘ ਬਿੱਟੂ, ਨੰਬਰਦਾਰ ਹੰਸਰਾਜ, ਹਰਮੇਸ਼ ਜੱਸੀ ਨੇ ਆਪਣੇ ਸੰਬੋਧਨ ਵਿਚ ਯੋਗਾ ਦੀ ਮਹੱਤਤਾ ਤੇ ਅਧਿਆਪਕ ਦਿਵਸ ’ਤੇ ਭਰਪੂਰ ਚਾਨਣਾ ਪਾਇਆ। ਅਮਰਜੀਤ ਪੱਪੂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਯੋਗਾ ਟੀਚਰ ਕਿਰਨਦੀਪ ਕੌਰ ਨੇ ਦਿੱਤੇ ਗਏ ਮਾਣ ਸਨਮਾਨ ਲਈ ਪਿੰਡ ਵਾਸੀਆਂ, ਸਿੱਖਿਆਰਥੀਆਂ ਤੇ ਸੈਂਟਰ ਲਈ ਸਹਿਯੋਗੀ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਿੰਡ ਮੋਹਰ ਵਿਖੇ ਲੋੜਵੰਦਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਦਾ ਦਿੱਤਾ ਜਾਵੇ ਲਾਭ-ਸਰਪੰਚ ਪਰਮਜੀਤ ਸਿੰਘ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਭੇਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।