12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਾਅਲੀ ਪਾਸਪੋਰਟ ਬਣਾਉਣ ਦੇ ਨਾਂਅ ’ਤੇ 2 ਲੱਖ ਦੀ ਠੱਗੀ, 2 ਨਾਮਜ਼ਦ, 1 ਕਾਬੂ

ਹੁਸ਼ਿਆਰਪੁਰ, 11 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਪੁਲਿਸ ਨੇ ਜਾਅਲੀ ਪਾਸਪੋਰਟ ਬਣਾ ਕੇ ਠੱਗੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਏ.

ਅਜੀਤ ਡੈਸਕ 12-09-2026
ਹੁਸ਼ਿਆਰਪੁਰ, 11 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਬੁੱਲ੍ਹੋਵਾਲ ਪੁਲਿਸ ਨੇ ਜਾਅਲੀ ਪਾਸਪੋਰਟ ਬਣਾ ਕੇ ਠੱਗੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ 2 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 1 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਨ. ਡੀ. ਪੀ. ਐੱਸ. ਐਕਟ ’ਚ ਬੰਦ ਦੋਸ਼ੀ ਬਿਕਰਮ ਪੱਟੀ ਨੇ ਜੇਲ੍ਹ ’ਚ ਹੀ ਜਾਅਲੀ ਪਾਸਪੋਰਟ ਦਾ ਸੌਦਾ ਕੀਤਾ ਸੀ ਅਤੇ 4 ਲੱਖ ’ਚ ਡੀਲ ਕਰਕੇ 2 ਲੱਖ ਰੁਪਏ ਦੇ ਦਿੱਤੇ ਸਨ। ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਐਨ. ਡੀ. ਪੀ. ਐੱਸ. ਐਕਟ ਦੇ ਤਹਿਤ ਬੰਦ ਦੋਸ਼ੀ ਬਿਕਰਮ ਪੱਟੀ ਉਰਫ਼ ਵਿਕੀ ਵਾਸੀ ਨੰਦਾਚੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਉੱਪਰ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਸਜ਼ਾ ਦੇ ਡਰ ਤੋਂ ਉਸ ਨੇ ਵਿਦੇਸ਼ ਭੱਜਣ ਦਾ ਮੰਨ ਬਣਾਇਆ, ਜਿਸ ਦੇ ਲਈ ਉਸ ਨੇ ਜਾਅਲੀ ਪਾਸਪੋਰਟ ਦੀ ਲੋੜ ਸੀ। ਉਸ ਦੇ ਅਨੁਸਾਰ ਜੇਲ੍ਹ ’ਚ ਬੰਦ ਦੂਸਰੇ ਕਥਿਤ ਦੋਸ਼ੀ ਕਮਲ ਕਿਸ਼ੋਰ ਉਰਫ਼ ਹਰੀਸ਼ ਪੁੱਤਰ ਇੰਦਰਰਾਜ ਵਾਸੀ ਸੂਰਜ ਇੰਕਲੇਵ ਥਾਣਾ ਨਵੀਂ ਬਿਰਾਦਰੀ ਜਲੰਧਰ ਨਾਲ ਉਸ ਦੀ ਗੱਲ ਹੋਈ। ਕਮਲ ਕਿਸ਼ੋਰ ਨੇ ਉਸ ਨੂੰ ਕਿਹਾ ਕਿ ਉਹ 4 ਲੱਖ ਰੁਪਏ ’ਚ ਉਸ ਦਾ ਜਾਅਲੀ ਪਾਸਪੋਰਟ ਬਣਾ ਦੇਵੇਗਾ। ਇਸ ’ਤੇ ਬਿਕਰਮ ਪੱਟੀ ਨੇ ਉਸ ਨੂੰ 2 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਦੇ ਬਾਅਦ ਦੋਸ਼ੀ ਕਮਲ ਕਿਸ਼ੋਰ ਨੇ ਉਸ ਨੂੰ ਵੱਟਸਅਪ ’ਤੇ ਪੀਡੀਐਫ ਫਾਈਲ ਬਣਾ ਕੇ ਉਸ ਦੇ ਨਾਂਅ ਦਾ ਜਾਅਲੀ ਪਾਸਪੋਰਟ ਭੇਜ ਦਿੱਤਾ। ਜਾਂਚ ਦੇ ਬਾਅਦ ਪੁਲਿਸ ਨੇ ਦੋਹਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਸਰੇ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 1 ਕਾਬੂ ਅਗਲੀ ਖ਼ਬਰ ਅਜੀਤ, ਜਲੰਧਰ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਰੱਖਣ ’ਚ ਦਿੰਦਿਆਂ ਹਨ ਯੋਗਦਾਨ-ਵਿਧਾਇਕ ਜਿੰਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।