13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਿਕਟੋਰੀਆ ਇੰਟਰਨੈਸ਼ਨਲ ਗਰੁੱਪ ਆਫ਼ ਸਕੂਲਜ਼ ਵਿਚ ‘ਸਮੂਹਿਕ ਤੇ ਅਧਿਆਤਮਿਕ ਸਿੱਖਿਆ ਦੇ ਦ੍ਰਿਸ਼ਟੀਕੋਣ’ ’ਤੇ ਸੈਮੀਨਾਰ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਗਰੁੱਪ ਆਫ਼ ਸਕੂਲਜ਼ ਦੀਆਂ ਮੁਕੇਰੀਆਂ ਤੇ ਟਾਂਡਾ ਸ਼ਾਖਾਵਾਂ ਦੇ ਸਾਂਝੇ ਉਪਰਾਲੇ ਤਹਿਤ ਸਮੂਹਿਕ ਅਤੇ ਅਧਿਆਤਮਿਕ ਸਿੱਖਿਆ ਦਾ ਦ੍ਰਿਸ਼ਟੀਕੋਣ ਵਿਸ਼ੇ ’ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ। ਮੁਕੇਰੀਆਂ ਸ਼ਾਖਾ ਵਲੋਂ ਆਯੋਜਿਤ ਇਸ ਸੈਮੀਨਾਰ ਦਾ ਉਦੇਸ਼ ਅਧਿਆਪਕਾਂ ਨੂੰ ਸਿੱਖਿਆ ਦੇ ਵਿਸ਼ਾਲ ਅਤੇ ਮਨੁੱਖੀ ਸਰੂਪ ਨਾਲ ਜਾਣੂੰ ਕਰਵਾਉਣਾ ਸੀ।

ਅਜੀਤ ਡੈਸਕ 13-09-2026
ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਗਰੁੱਪ ਆਫ਼ ਸਕੂਲਜ਼ ਦੀਆਂ ਮੁਕੇਰੀਆਂ ਤੇ ਟਾਂਡਾ ਸ਼ਾਖਾਵਾਂ ਦੇ ਸਾਂਝੇ ਉਪਰਾਲੇ ਤਹਿਤ ਸਮੂਹਿਕ ਅਤੇ ਅਧਿਆਤਮਿਕ ਸਿੱਖਿਆ ਦਾ ਦ੍ਰਿਸ਼ਟੀਕੋਣ ਵਿਸ਼ੇ ’ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ। ਮੁਕੇਰੀਆਂ ਸ਼ਾਖਾ ਵਲੋਂ ਆਯੋਜਿਤ ਇਸ ਸੈਮੀਨਾਰ ਦਾ ਉਦੇਸ਼ ਅਧਿਆਪਕਾਂ ਨੂੰ ਸਿੱਖਿਆ ਦੇ ਵਿਸ਼ਾਲ ਅਤੇ ਮਨੁੱਖੀ ਸਰੂਪ ਨਾਲ ਜਾਣੂੰ ਕਰਵਾਉਣਾ ਸੀ। ਪ੍ਰੋਗਰਾਮ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐਸ. ਮੁਲਤਾਨੀ, ਨੀਰੂ ਮੁਲਤਾਨੀ, ਮੁਕੇਰੀਆਂ ਸ਼ਾਖਾ ਦੀ ਪ੍ਰਿੰਸੀਪਲ ਅਰਚਨਾ ਸੂਦਨ ਤੇ ਟਾਂਡਾ ਸ਼ਾਖਾ ਦੀ ਪ੍ਰਿੰਸੀਪਲ ਪੂਜਾ ਪਟਿਆਲ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ। ਸੈਮੀਨਾਰ ਵਿਚ ਕੌਲਿਨਜ਼ ਪਬਲੀਕੇਸ਼ਨਜ਼ ਵਲੋਂ ਰਿਸੋਰਸ ਪਰਸਨ ਅੰਜਲੀ ਗੁਪਤਾ ਨੇ ਅਧਿਆਪਕਾਂ ਨਾਲ ਸਮੂਹਿਕ ਤੇ ਅਧਿਆਤਮਿਕ ਸਿੱਖਿਆ ਨਾਲ ਸੰਬੰਧਤ ਮਹੱਤਵਪੂਰਨ ਪੱਖਾਂ ਬਾਰੇ ਵਿਸਥਾਰ-ਪੂਰਵਕ ਵਿਚਾਰ-ਵਟਾਂਦਰਾ ਕੀਤਾ। ਸੈਮੀਨਾਰ ਨੂੰ ਪ੍ਰਭਾਵਸ਼ਾਲੀ ਅਤੇ ਰੁਚਿਕਰ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ, ਸੰਵਾਦਾਤਮਕ ਚਰਚਾਵਾਂ ਅਤੇ ਇੰਟਰਐਕਟਿਵ ਐਕਟੀਵਿਟੀਜ਼ ਕਰਵਾਈਆਂ ਗਈਆਂ, ਜਿਨ੍ਹਾਂ ’ਚ ਦੋਵੇਂ ਸ਼ਾਖਾਵਾਂ ਦੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਅੰਤ ਵਿਚ ਮੁਕੇਰੀਆਂ ਅਤੇ ਟਾਂਡਾ ਦੋਵੇਂ ਸ਼ਾਖਾਵਾਂ ਦੀਆਂ ਪ੍ਰਿੰਸੀਪਲਾਂ ਵਲੋਂ ਰਿਸੋਰਸ ਪਰਸਨ ਅੰਜਲੀ ਗੁਪਤਾ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਕੌਲਿਨਜ਼ ਪਬਲੀਕੇਸ਼ਨਜ਼ ਦੇ ਕਰਨ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਭਾਗੀਦਾਰੀ ਲਈ ਸਕੂਲ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਧੰਨਵਾਦ ਤੇ ਸਨਮਾਨ ਪ੍ਰਗਟ ਕੀਤਾ।
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਕਾਰਨ ਝੋਨੇ ਦੀ ਪੱਕੀ ਫਸਲ ਹੋ ਰਹੀ ਤਬਾਹ - ਜਵੰਦਾ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਗੜ੍ਹਸ਼ੰਕਰ ’ਚ ਵਿਸ਼ਾਲ ਰੋਸ ਮਾਰਚ ਉਪਰੰਤ ਡਿਪਟੀ ਸਪੀਕਰ ਦੇ ਘਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।