ਬਿਜਲੀ ਦੇ ਕੱਟਾਂ ਕਾਰਨ ਝੋਨੇ ਦੀ ਪੱਕੀ ਫਸਲ ਹੋ ਰਹੀ ਤਬਾਹ - ਜਵੰਦਾ
ਤਰਨ ਤਾਰਨ, 12 ਸਤੰਬਰ (ਇਕਬਾਲ ਸਿੰਘ ਸੋਢੀ)– ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਜਵੰਦਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਗਵੰਤ ਮਾਨ ਸਰਕਾਰ ਜਿੱਥੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣ ਦੀਆਂ ਗੱਲਾਂ ਕਰਦੀ ਸੀ ਉੱਥੇ ਕਿਸਾਨਾਂ ਨੂੰ 2 ਘੰਟੇ ਵੀ ਬਿਜਲੀ ਨਹੀਂ ਮਿਲ ਰਹੀ, ਲੰਬੇ ਪਾਵਰ ਕੱਟ ਹੋਣ ਕਰਕੇ ਝੋਨੇ ਦੀ ਪੱਕੀ ਫਸਲ ਤਬਾਹ ਹੋ ਰਹੀ ਹੈ। ਜਥੇਬੰਦੀ ਇਸਦੀ ਸਖਤ ਨਿੰਦਿਆਂ ਕਰਦਿਆਂ ਕਿਸਾਨਾਂ ਦੇ ਨਾਲ ਖੜੀ ਹੈ ਜੋ ਕਿ ਪਹਿਲਾਂ ਹੀ ਕਿਸਾਨ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕਰਜੇ ਥੱਲੇ ਹੁੰਦਿਆਂ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ।
ਅਜੀਤ ਡੈਸਕ
13-09-2026