21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦਸੂਹਾ ਪਾਸਟਰ ਐਸੋਸੀਏਸ਼ਨ ਤੇ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੀ ਪਿੰਡ ਰੰਧਾਵਾ ਵਿਖੇ ਹੋਈ ਮੀਟਿੰਗ

ਦਸੂਹਾ, 19 ਸਤੰਬਰ (ਭੁੱਲਰ)-ਹਲਕਾ ਦਸੂਹਾ ਵਿਖੇ ਪਾਸਟਰ ਐਸੋਸੀਏਸ਼ਨ, ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੀ ਪਾਸਟਰ ਬਲਵਿੰਦਰ ਮਸੀਹ ਚੇਅਰਮੈਨ ਤੇ ਬਲਾਕ ਪ੍ਰਧਾਨ ਸੋਹਣ ਮਸੀਹ ਦੀ ਪ੍ਰਧਾਨਗੀ ਹੇਠ ਪਿੰਡ ਰੰਧਾਵਾ ਵਿਖੇ ਪਾਸਟਰ ਸੁਖਵਿੰਦਰ ਸੁੱਖੀ ਦੇ ਸਹਿਯੋਗ ਨਾਲ ਮੀਟਿੰਗ ਹੋਈ। ਮੀਟਿੰਗ ’ਚ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 20-09-2026
ਦਸੂਹਾ, 19 ਸਤੰਬਰ (ਭੁੱਲਰ)-ਹਲਕਾ ਦਸੂਹਾ ਵਿਖੇ ਪਾਸਟਰ ਐਸੋਸੀਏਸ਼ਨ, ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੀ ਪਾਸਟਰ ਬਲਵਿੰਦਰ ਮਸੀਹ ਚੇਅਰਮੈਨ ਤੇ ਬਲਾਕ ਪ੍ਰਧਾਨ ਸੋਹਣ ਮਸੀਹ ਦੀ ਪ੍ਰਧਾਨਗੀ ਹੇਠ ਪਿੰਡ ਰੰਧਾਵਾ ਵਿਖੇ ਪਾਸਟਰ ਸੁਖਵਿੰਦਰ ਸੁੱਖੀ ਦੇ ਸਹਿਯੋਗ ਨਾਲ ਮੀਟਿੰਗ ਹੋਈ। ਮੀਟਿੰਗ ’ਚ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ। ਹਲਕਾ ਚੱਬੇਵਾਲ ਦੇ ਪਿੰਡ ਬਾੜੀਆ ਕਲਾਂ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪਾਸਟਰ ਐਸੋਸੀਏਸ਼ਨ ਦਸੂਹਾ ਦੀ ਕਮੇਟੀ ਦੇ ਪੁਨਰਗਠਨ ਸੰਬੰਧੀ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਐਸੋਸੀਏਸ਼ਨ ਦੇ ਪੁਨਰਗਠਨ ਲਈ ਆਰਜ਼ੀ ਪੰਜ ਮੈਂਬਰੀ ਨੋਮਨੀ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਤੇ ਉਸ ਕਮੇਟੀ ਨੂੰ ਨਵੀਂ ਕਮੇਟੀ ਬਣਾ ਕੇ ਅਗਲੀ ਮੀਟਿੰਗ ਵਿਚ ਹਾਊਸ ਵਿਚ ਪੇਸ਼ ਕਰਨ ਦਾ ਮਤਾ ਪਾਸ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਦਾ ਬਿਆਨ ਕਿ 2029 ਤੋ ਪਹਿਲਾਂ ਦੇਸ਼ ਦੇ 21 ਰਾਜਾਂ ਵਿਚ ਯੂ. ਸੀ. ਜੀ. ਲਾਗੂ ਕਰ ਦਿੱਤਾ ਜਾਵੇਗਾ, ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਬਹੁ ਧਰਮੀ ਅਤੇ ਹਰੇਕ ਧਰਮ ਤੇ ਜਾਤੀਆਂ ਦੇ ਆਪਣੇ ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਸਿਧਾਂਤ ਹਨ। ਇਸ ਮੌਕੇ ਪਾਸਟਰ ਬਲਵਿੰਦਰ ਮਸੀਹ, ਪਾ. ਕੇ. ਐੱਸ. ਭੱਟੀ, ਪਾ. ਸੈਮੂਅਲ ਕੋਟਲੀ, ਪਾ. ਸੁੱਚਾ ਮਸੀਹ, ਪਾ. ਕੋਲਿਨ ਪ੍ਰਵੇਜ਼, ਪਾ. ਸੈਮੂਅਲ ਚੱਕ ਮਹਿਰਾ, ਪਾ. ਨਾਜ਼ਰ, ਪਾ. ਦਵਿੰਦਰ, ਪਾ. ਦਲੀਪ ਉੱਚੀ ਬੱਸੀ, ਪਾ. ਵਿਟਨਸ, ਪਾ. ਚੰਚਲ, ਪਾ. ਮਲਕੀਤ, ਪਾ. ਬਲਬੀਰ ਸੋਨੂੰ, ਸੁਰਿੰਦਰ ਗਿੱਲ, ਸਤਪਾਲ ਉਪ ਖ਼ਜ਼ਾਨਚੀ, ਤੁਫ਼ੈਲ ਮਸੀਹ, ਅੰਮ੍ਰਿਤਪਾਲ, ਸਤਪਾਲ, ਰਵੀ ਗਿੱਲ, ਸ਼ਾਮੂ ਮਸੀਹ, ਪ੍ਰੇਮ ਮੈਸੀ, ਬਲਕਾਰ, ਵਰਿੰਦਰ ਮਹਿਰਾ, ਅਜੇ ਮਸੀਹ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ’ਚ ‘ਇੰਜੀਨੀਅਰਿੰਗ ਟੈਕਨੀਕਸ’ ਵਿਸ਼ੇ ’ਤੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।