ਐਡ. ਚੌਟਾਲਾ ਦੀ ਅਗਵਾਈ ਹੇਠ ਵਫ਼ਦ ਨੇ ਐੱਸ.ਐੱਚ.ਓ. ਨਾਲ ਕੀਤੀ ਮੁਲਾਕਾਤ
ਗੜ੍ਹਦੀਵਾਲਾ, 24 ਸਤੰਬਰ (ਚੱਗਰ)-ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਸਾਬਕਾ ਡਾਇਰੈਕਟਰ ਮੰਡੀ ਬੋਰਡ ਦੀ ਅਗਵਾਈ ਹੇਠ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੇ ਵਫ਼ਦ ਜਿਸ ਵਿਚ ਮਨਦੀਪ ਸਿੰਘ ਡੱਫਰ, ਮੰਨਾ ਢਿੱਲੋਂ, ਕੁਲਦੀਪ ਸਿੰਘ ਲਾਡੀ ਬੁੱਟਰ, ਅਮਨਦੀਪ ਸਿੰਘ ਘੁੰਮਣ, ਲਵਪ੍ਰੀਤ ਸਿੰਘ ਬਡਿਆਲ, ਐਡਵੋਕੇਟ ਹਰਪ੍ਰੀਤ ਸਿੰਘ , ਲਖਜੋਤ ਸਿੰਘ ਗੋਂਦਪੁਰ, ਵੀਰਪਾਲ ਸਿੰਘ, ਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ ਮੱਲੇਵਾਲ, ਪਰਮਿੰਦਰ ਸਿੰਘ ਸਮਰਾ, ਰਜਿੰਦਰ ਸਿੰਘ ਰਘਵਾਲ, ਮਨਿੰਦਰ ਸਿੰਘ, ਹਰਮਨ ਸਿੰਘ, ਅਜੇਪਾਲ ਸਿੰਘ ਸਹੋਤਾ ਆਦਿ ਸ਼ਾਮਲ ਸਨ ਨੇ ਅੱਜ ਗੜ੍ਹਦੀਵਾਲਾ ਦੇ ਐੱਸ. ਐੱਚ.
ਗੜ੍ਹਦੀਵਾਲਾ, 24 ਸਤੰਬਰ (ਚੱਗਰ)-ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਸਾਬਕਾ ਡਾਇਰੈਕਟਰ ਮੰਡੀ ਬੋਰਡ ਦੀ ਅਗਵਾਈ ਹੇਠ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੇ ਵਫ਼ਦ ਜਿਸ ਵਿਚ ਮਨਦੀਪ ਸਿੰਘ ਡੱਫਰ, ਮੰਨਾ ਢਿੱਲੋਂ, ਕੁਲਦੀਪ ਸਿੰਘ ਲਾਡੀ ਬੁੱਟਰ, ਅਮਨਦੀਪ ਸਿੰਘ ਘੁੰਮਣ, ਲਵਪ੍ਰੀਤ ਸਿੰਘ ਬਡਿਆਲ, ਐਡਵੋਕੇਟ ਹਰਪ੍ਰੀਤ ਸਿੰਘ , ਲਖਜੋਤ ਸਿੰਘ ਗੋਂਦਪੁਰ, ਵੀਰਪਾਲ ਸਿੰਘ, ਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ ਮੱਲੇਵਾਲ, ਪਰਮਿੰਦਰ ਸਿੰਘ ਸਮਰਾ, ਰਜਿੰਦਰ ਸਿੰਘ ਰਘਵਾਲ, ਮਨਿੰਦਰ ਸਿੰਘ, ਹਰਮਨ ਸਿੰਘ, ਅਜੇਪਾਲ ਸਿੰਘ ਸਹੋਤਾ ਆਦਿ ਸ਼ਾਮਲ ਸਨ ਨੇ ਅੱਜ ਗੜ੍ਹਦੀਵਾਲਾ ਦੇ ਐੱਸ.ਐੱਚ.ਓ. ਨਾਲ ਮੁਲਾਕਾਤ ਕਰਕੇ ਬੀਤੇ ਸਮੇਂ ’ਚ ਨਕਲੀ ਖਾਦ ਬਣਾ ਕੇ ਵੇਚਣ ਵਾਲੇ ਗਿਰੋਹ ’ਤੇ ਪਰਚਾ ਦਰਜ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਨਾ ਕਰਨ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵਫ਼ਦ ਨੇ ਕਿਹਾ ਕਿ ਪਰਚਾ ਦਰਜ ਹੋਣ ਦੇ ਬਾਵਜੂਦ ਨਕਲੀ ਖਾਦ ਸਕੈਮ ਦੇ ਮੁੱਖ ਸਰਗਣੇ ਸਮੇਤ ਹੋਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨਾ ਮੰਦਭਾਗੀ ਗੱਲ ਹੈ। ਇਸ ਮੌਕੇ ਸਮੂਹ ਆਗੂਆਂ ਨੇ ਐੱਸ.ਐੱਚ. ਓ. ਗੜ੍ਹਦੀਵਾਲਾ ਨੂੰ ਕਿਹਾ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਨਕਲੀ ਖਾਦ ਤਿਆਰ ਕਰਕੇ ਸਪਲਾਈ ਕਰਨ ਵਾਲੇ ਸਰਗਰਨੇ ਦਾ ਪਰਦਾਫਾਸ਼ ਨਾ ਕੀਤਾ ਤਾਂ ਉਹ ਸਮੁੱਚੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਵੱਡੀ ਪੱਧਰ ’ਤੇ ਸੰਘਰਸ਼ ਕਰਨਗੇ। ਜਦੋਂ ਉਕਤ ਮਾਮਲੇ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਐੱਸ.ਐੱਚ.ਓ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਨਕਲੀ ਖਾਦ ਵੇਚਣ ਵਾਲੇ ਪਰਚੇ ਵਿਚ ਨਾਮਜ਼ਦ ਵਿਅਕਤੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।