07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰੰਜਿਸ਼ ਦੇ ਚਲਦਿਆਂ ਹਮਲਾ ਤੇ ਲੁੱਟ ਖੋਹ ਦੇ ਦੋਸ਼ ’ਚ ਸਰਪੰਚ ਸਮੇਤ 8 ਨਾਮਜ਼ਦ

ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਰੰਜਿਸ਼ ਦੇ ਚੱਲਦਿਆਂ ਹਮਲਾ ਕਰਨ ਤੇ ਲੁੱਟ ਖੋਹ ਦੇ ਦੋਸ਼ ’ਚ ਥਾਣਾ ਸਦਰ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ 8 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ 9 ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ’ਚ ਚਾਰ ਔਰਤਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਅਜੀਤ ਡੈਸਕ 07-10-2026
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਰੰਜਿਸ਼ ਦੇ ਚੱਲਦਿਆਂ ਹਮਲਾ ਕਰਨ ਤੇ ਲੁੱਟ ਖੋਹ ਦੇ ਦੋਸ਼ ’ਚ ਥਾਣਾ ਸਦਰ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ 8 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ 9 ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ’ਚ ਚਾਰ ਔਰਤਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਛਾਉਣੀ ਕਲਾਂ ਦੇ ਵਾਸੀ ਪਵਨ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਰਾਜੀਵ ਸ਼ਰਮਾ ਆਪਣੀ ਪਤਨੀ ਭਾਰਤੀ ਸ਼ਰਮਾ ਦੇ ਨਾਲ ਦੇਰ ਸ਼ਾਮ ਸੈਰ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਪਿੰਡ ਦੇ ਵਾਸੀ ਸਾਹਿਲ ਅਤੇ ਵਿਜੇ ਕੁਮਾਰ ਤੇਜ਼ ਰਫ਼ਤਾਰ ਸਕੂਟੀ ’ਤੇ ਲੰਘ ਰਹੇ ਸਨ। ਉਸ ਦੇ ਭਰਾ ਨੇ ਉਨ੍ਹਾਂ ਨੂੰ ਤੇਜ਼ ਰਫ਼ਤਾਰ ਨਾਲ ਸਕੂਟੀ ਚਲਾਉਣ ਤੋਂ ਰੋਕਿਆ। ਉਸ ਨੇ ਦੱਸਿਆ ਕਿ ਇਸ ਦੇ ਬਾਅਦ ਉਸ ਦਾ ਭਰਾ ਤੇ ਭਰਜਾਈ ਘਰ ਨੂੰ ਚੱਲੇ ਗਏ, ਜਦਕਿ ਉਹ ਸੈਰ ਕਰਨ ਦੇ ਬਾਅਦ ਵਾਪਸ ਘਰ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਕਤ ਕਾਰਨਾਂ ਦੇ ਚੱਲਦਿਆਂ ਦੋਸ਼ੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਨੂੰ ਬੁਲਾ ਲਿਆ ਅਤੇ ਉਸ ਨੂੰ ਰਸਤੇ ’ਤੇ ਘੇਰ ’ਤੇ ਕਥਿਤ ਤੌਰ ’ਤੇ ਹਮਲਾ ਕਰਕੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਪੁਲਿਸ ਨੇ ਉਕਤ ਸ਼ਿਕਾਇਤ ’ਤੇ ਰਾਜ ਕੁਮਾਰ, ਜੋਤੀ, ਬਿਪਾਸ਼ਾ, ਸਾਹਿਲ, ਵਿਜੇ ਕੁਮਾਰ, ਸੁਰਿੰਦਰ ਸਿੰਘ ਪੱਪੀ, ਨਰੇਸ਼ ਕੁਮਾਰੀ, ਸਿਮਰਨਜੀਤ ਕੌਰ ਨੂੰ ਨਾਮਜ਼ਦ ਕਰ ਮਾਮਲਾ ਦਰਜ਼ ਕਰ ਲਿਆ ਹੈ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਟਾਂਡਾ ਦੀ ਵਿਦਿਆਰਥਣ 200 ਮੀਟਰ ਦੌੜ ਵਿਚੋਂ ਜ਼ਿਲ੍ਹੇ ’ਚੋਂ ਅੱਵਲ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਵਫ਼ਦ ਨੇ ਰਾਜਪਾਲ ਕੋਲ ਉਠਾਇਆ ਪਾਰਟੀ ਰਜਿਸਟਰੇਸ਼ਨ ਦਾ ਮੁੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।