ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਚਾਂ ’ਚ ਵਿਸ਼ਾਲ ਕੀਰਤਨ ਦਰਬਾਰ
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ, ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੈਂਚਾਂ ਵਲੋਂ ਪਿੰਡ ਸੈਂਚਾ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 25ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ ਕਰਵਾਇਆ। ਸਮਾਗਮ ਦੀ ਆਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸੰਗੀਤ ਅਕੈਡਮੀ ਆਦਮਵਾਲ ਦੇ ਬੱਚਿਆਂ ਦੇ ਜਥੇ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ, ਉਪਰੰਤ ਬਾਬਾ ਰਵਿੰਦਰ ਸਿੰਘ ਜੋਨੀ, ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਭਾਈ ਹਰਭਜਨ ਸਿੰਘ ਖ਼ਾਲਸਾ ਚੱਕ ਸੋਤਲਾਂ, ਬਾਬਾ ਜਸਵਿੰਦਰ ਸਿੰਘ ਟਾਂਡੀ ਔਲਖ, ਸੰਤ ਬਿਹਾਰੀ ਲਾਲ ਅਨੰਦਗੜ੍ਹ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਰਣਜੀਤ ਸਿੰਘ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ, ਬਾਬਾ ਸੁਖਪ੍ਰੀਤ ਸਿੰਘ ਨਰੂੜ , ਭਾਈ ਸਤਿੰਦਰ ਸਿੰਘ ਆਲਮ ਹੁਸ਼ਿਆਰਪੁਰ, ਭਾਈ ਸਹਿਜ ਸਿੰਘ ਬਜਵਾੜਾ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਬੀਬੀ ਮੀਨਾ ਦੇਵੀ ਜੇਜੋਂ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਗੁਰਮੇਲ ਰਾਮ ਰਹੀਮਪੁਰ, ਸੰਤ ਦੁਰਗਾ ਦਾਸ, ਸੰਤ ਭਗਵਾਨ ਦਾਸ, ਸੰਤ ਮੁਕੇਸ਼ ਦਾਸ ਮੱਧ ਪ੍ਰਦੇਸ਼ ਵਾਲਿਆਂ ਦੇ ਜਥਿਆਂ ਵੱਲੋਂ ਸੰਗਤਾਂ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ।
ਪ
ਪਿੰਡ ਸੈਂਚਾ ’ਚ ਕਰਵਾਏ ਕੀਰਤਨ ਦਰਬਾਰ ਮੌਕੇ ਕੀਰਤਨ ਸਰਵਣ ਕਰਵਾਉਂਦੇ ਹੋਏ ਰਾਗੀ ਜਥੇ। (ਹੇਠਾਂ) ਸੰਤ ਜੀਵਨ ਸਿੰਘ ਬਗੀਚੀ ਵਾਲਿਆਂ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਜਗਦੀਸ਼ ਲਾਲ ਬੱਧਣ ਤੇ ਪ੍ਰਬੰਧਕ।
07-10-2026
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ, ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੈਂਚਾਂ ਵਲੋਂ ਪਿੰਡ ਸੈਂਚਾ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 25ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ ਕਰਵਾਇਆ। ਸਮਾਗਮ ਦੀ ਆਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸੰਗੀਤ ਅਕੈਡਮੀ ਆਦਮਵਾਲ ਦੇ ਬੱਚਿਆਂ ਦੇ ਜਥੇ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ, ਉਪਰੰਤ ਬਾਬਾ ਰਵਿੰਦਰ ਸਿੰਘ ਜੋਨੀ, ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਭਾਈ ਹਰਭਜਨ ਸਿੰਘ ਖ਼ਾਲਸਾ ਚੱਕ ਸੋਤਲਾਂ, ਬਾਬਾ ਜਸਵਿੰਦਰ ਸਿੰਘ ਟਾਂਡੀ ਔਲਖ, ਸੰਤ ਬਿਹਾਰੀ ਲਾਲ ਅਨੰਦਗੜ੍ਹ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਰਣਜੀਤ ਸਿੰਘ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ, ਬਾਬਾ ਸੁਖਪ੍ਰੀਤ ਸਿੰਘ ਨਰੂੜ , ਭਾਈ ਸਤਿੰਦਰ ਸਿੰਘ ਆਲਮ ਹੁਸ਼ਿਆਰਪੁਰ, ਭਾਈ ਸਹਿਜ ਸਿੰਘ ਬਜਵਾੜਾ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ, ਬੀਬੀ ਮੀਨਾ ਦੇਵੀ ਜੇਜੋਂ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਗੁਰਮੇਲ ਰਾਮ ਰਹੀਮਪੁਰ, ਸੰਤ ਦੁਰਗਾ ਦਾਸ, ਸੰਤ ਭਗਵਾਨ ਦਾਸ, ਸੰਤ ਮੁਕੇਸ਼ ਦਾਸ ਮੱਧ ਪ੍ਰਦੇਸ਼ ਵਾਲਿਆਂ ਦੇ ਜਥਿਆਂ ਵੱਲੋਂ ਸੰਗਤਾਂ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਕੌਂਸਲਰ ਬਲਵਿੰਦਰ ਬਿੰਦੀ, ਚੰਦਨ ਲੱਕੀ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਐਨ. ਆਰ. ਆਈ. ਚੇਅਰਮੈਨ ਇੰਜੀ. ਸੁਰਿੰਦਰ ਸੰਧੂ ਕੈਨੇਡਾ, ਅਮਨਦੀਪ ਹੀਰ ਅਸਟ੍ਰੇਲੀਆ, ਹਰਸ਼ ਬੱਧਣ ਅਸਟ੍ਰੇਲੀਆ, ਸਰਬਜੀਤ ਬੰਗੜ ਅਸਟ੍ਰੇਲੀਆ, ਇਸ਼ਾਂਤ ਹੀਰ ਅਸਟ੍ਰੇਲੀਆ, ਮਨਵੀਰ ਸੰਧੂ ਯੂ. ਐੱਸ. ਏ., ਵਿਜੇ ਸਵੈਣ ਯੂ. ਐੱਸ. ਏ. ਕੁਲਵੀਰ ਸਿੰਘ ਯੂ. ਐੱਸ. ਏ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਧਾਨ ਇੰਜੀ.ਜਗਦੀਸ਼ ਲਾਲ ਬੱਧਣ, ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਇੰਜੀ.ਸਰਬਜੀਤ ਸਿੰਘ ਵਿਰਦੀ, ਓਮ ਪ੍ਰਕਾਸ਼ ਰਾਣਾ ਮੀਡੀਆ ਇੰਚਾਰਜ, ਅਨਿਲ ਬਾਘਾ, ਮੋਹਣ ਲਾਲ ਭਟੋਆ, ਇੰਜੀ. ਸੰਤੋਖ ਸਿੰਘ, ਚੀਫ਼ ਇੰਜੀ. ਹਰਭਜਨ ਸਿੰਘ, ਐਕਸੀਅਨ ਵਰਿੰਦਰ ਸਿੰਘ ਸਨਸਿਟੀ, ਡਾ. ਮਨਮੀਤ ਕੌਰ ਮਾਹਿਲਪੁਰ, ਅਵਤਾਰ ਚੰਦ ਹੀਰ, ਓਮ ਲਾਲ ਸੰਧੂ, ਬਲਵਿੰਦਰ ਸਿੰਘ ਆਦਮਵਾਲ, ਕੈਪਟਨ ਗਿਆਨ ਚੰਦ, ਕੈਪਟਨ ਨਿਰਵੈਰ ਸਿੰਘ, ਡਾ. ਐੱਸ. ਕੇ. ਹੀਰਾ, ਕਸ਼ਮੀਰਾ ਸਿੰਘ, ਡਾ. ਮਨੋਹਰ ਲਾਲ, ਰਾਮ ਜੀ ਵਸੀਕਾ ਨਵੀਸ, ਪ੍ਰੇਮ ਸਿੰਘ ਖ਼ਾਨਪੁਰ, ਐਡ. ਕਮਲਜੀਤ ਸਰੋਆ, ਐਡ. ਰਣਜੀਤ ਕਲਸੀ, ਇੰਜੀ.ਅਜੀਤ ਸਿੰਘ ਐੱਸ.ਡੀ.ਓ, ਐਡ. ਬੀ ਆਰ ਬੱਧਣ, ਐਡ. ਸੁਨੀਲ ਕੁਮਾਰ, ਐਡ. ਹਨੀ ਆਜ਼ਾਦ, ਰੂਪ ਸਿੰਘ ਜੌਹਲ ਵਲੋਂ ਆਏ ਹੋਏ ਮਹਿਮਾਨਾਂ ਅਤੇ ਹੋਰਨਾਂ ਨੂੰ ਸਨਮਾਨਿਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਮੋਹਣ ਸਿੰਘ ਬੱਸੀ ਮਰੂਫ, ਰਜਿੰਦਰ ਸਿੰਘ ਹਰਗੜ੍ਹੀਆ ਨੇ ਨਿਭਾਈ। ਇਸ ਮੌਕੇ ਇੰਜੀਨੀਅਰ ਸਰਵਣ ਕੁਮਾਰ, ਐਡ. ਹਰਦੀਪ ਭਟੋਆ, ਸਰਪੰਚ ਹਰਮਿੰਦਰ ਸਿੰਘ ਸੱਜਣਾਂ, ਰੂਪ ਲਾਲ ਆਦਮਪੁਰ ਡੀ. ਓ., ਪ੍ਰੋ. ਲਾਲ ਬਹਾਦੁਰ, ਸੁਰਜੀਤ ਸਿੰਘ ਸੈਂਚਾਂ, ਕਸ਼ਮੀਰ ਲੱਧੜ, ਡਾ. ਸੁੱਚਾ ਸਿੰਘ, ਭੁਪਿੰਦਰ ਬੱਧਣ, ਮਨਵੀਰ ਸਿੰਘ, ਹਰੀ ਸਿੰਘ ਫਗਵਾੜਾ, ਮਨਜੀਤ ਸਿੰਘ ਫਗਵਾੜਾ, ਡਾ. ਸੁੱਚਾ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ, ਰਾਮ ਲੁਭਾਇਆ ਤਲਵੰਡੀ, ਡਾ. ਅਮਨਦੀਪ ਸਿੱਧੂ, ਡਾ. ਪਰਮਜੀਤ ਮਾਨ ਨਵਾਂ ਸ਼ਹਿਰ, ਪ੍ਰਦੀਪ ਸਿੱਧੂ ਬਾੜੀਆਂ, ਇੰਜੀ.ਦਲਜੀਤ ਸਿੰਘ, ਮੈਨੇਜਰ ਕੁਲਵਿੰਦਰ ਰਾਮ, ਮਹਿੰਦਰ ਪਾਲ ਸਰਪੰਚ ਸੈਂਚਾਂ, ਇੰਜੀ.ਬਲਦੇਵ ਸਿੰਘ ਭਾਗੋਵਾਲ, ਸਰਪੰਚ ਅਮਰਜੀਤ ਸਿੰਘ ਭਾਗੋਵਾਲ, ਬਿਕਰਮਜੀਤ ਸਾਬਕਾ ਸਰਪੰਚ ਆਦਮਵਾਲ, ਸ਼ੇਰੂ ਸਰਪੰਚ ਸਰਾਈਂ, ਰਕੇਸ਼ ਸਿੰਗੜੀਵਾਲ਼ਾ, ਡਾ. ਚਰਨਜੀਤ ਸਿੰਘ ਬਿਨਪਾਲਕੇ, ਚਮਨ ਲਾਲ ਚੂਹੜਵਾਲੀ, ਭਗਤ ਰਾਮਸ਼ਰਨ, ਮੈਨੇਜਰ ਰਾਮ ਚੰਦ, ਸਤਪਾਲ ਬੱਧਣ, ਡਾ. ਰਤਨ ਚੰਦ, ਅਜੇ ਵਿਰਦੀ, ਬਲਵੀਰ ਸਿੰਘ ਪ੍ਰਧਾਨ ਪ੍ਰੇਮਗੜ, ਟਿੰਕੂ ਲੁਧਿਆਣਾ ਵੀ ਹਾਜ਼ਰ ਸਨ।