08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰਤਨ ਹਸਪਤਾਲ ਜਲੰਧਰ ਵਿਖੇ ਵਿਸ਼ੇਸ਼ ਸਰਜੀਕਲ ਕੈਂਪ 8 ਤੋਂ 31 ਤੱਕ

ਜਲੰਧਰ, 7 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 08-10-2026
ਜਲੰਧਰ, 7 ਅਕਤੂਬਰ (ਐੱਮ. ਐੱਸ. ਲੋਹੀਆ) - ਸਰਜਰੀ ਦੀ ਲੋੜ ਵਾਲੇ ਮਰੀਜ਼ਾਂ ਲਈ ਰਤਨ ਹਸਪਤਾਲ, ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਵਲੋਂ 8 ਅਕਤੂਬਰ, ਦਿਨ ਵੀਰਵਾਰ ਤੋਂ 31 ਅਕਤੂਬਰ, ਦਿਨ ਸਨਿਚਰਵਾਰ ਤੱਕ ਵਿਸ਼ੇਸ਼ ਸਰਜੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਸਪਤਾਲ ਦੇ ਪ੍ਰਬੰਧਕ ਡਾ. ਬਲਰਾਜ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਲੋੜ ਅਨੁਸਾਰ ਸਰਜਰੀਆਂ ਰੋਜ਼ਾਨਾ ਕੀਤੀਆਂ ਜਾਣਗੀਆਂ। ਇਹ ਕੈਂਪ ਖ਼ਾਸ ਤੌਰ ’ਤੇ ਉਨ੍ਹਾਂ ਮਰੀਜ਼ਾਂ ਲਈ ਲਾਭਦਾਇਕ ਹੈ, ਜਿਨ੍ਹਾਂ ਨੂੰ ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਜਾਂ ਕਿਸੇ ਹੋਰ ਕਾਰਨ ਕਰਕੇ ਸਰਜਰੀ ਕਰਵਾਉਣ ’ਚ ਮੁਸ਼ਕਲ ਆ ਰਹੀ ਹੈ। ਕੈਂਪ ਦੌਰਾਨ ਲੈਪਰੋਸਕੋਪਿਕ ਸਰਜਰੀ, ਆਰਥੋਪੀਡਿਕ ਅਤੇ ਟ੍ਰਾਮਾ ਸਰਜਰੀ, ਯੂਰੋਲੋਜੀ ਅਤੇ ਕਾਰਡਿਅਕ ਪ੍ਰਕਿਰਿਆਵਾਂ ਵਿਸ਼ੇਸ਼ ਰਿਆਇਤੀ ਦਰਾਂ ’ਤੇ ਉਪਲਬੱਧ ਕਰਵਾਈਆਂ ਜਾਣਗੀਆਂ। ਯੂਰੋਲੋਜੀ ਦੇ ਅਧੀਨ ਕਿਡਨੀ ਸਟੋਨ, ਬਲੈਡਰ ਸਟੋਨ, ਪੇਸ਼ਾਬ ’ਚ ਰੁਕਾਵਟ ਨਾਲ ਸੰਬੰਧਿਤ ਪ੍ਰਕਿਰਿਆਵਾਂ, ਸਟੈਂਟਿੰਗ ਅਤੇ ਸਟੈਂਟ ਹਟਾਉਣ, ਸਿਸਟੋਸਕੋਪੀ ਸਮੇਤ ਹੋਰ ਜ਼ਰੂਰੀ ਯੂਰੋਲੋਜੀਕਲ ਪ੍ਰਕਿਰਿਆਵਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਿੱਤੇ ਦੀ ਪੱਥਰੀ/ਗਾਲ ਬਲੈਡਰ ਸਰਜਰੀ (ਲੈਪਰੋਸਕੋਪਿਕ ਅਤੇ ਓਪਨ), ਹਰਨੀਆਂ ਸਰਜਰੀ, ਅਪੈਂਡਿਕਸ ਸਰਜਰੀ, ਬਵਾਸੀਰ, ਫਿਸ਼ਰ, ਫਿਸਟੂਲਾ, ਹਾਈਡ੍ਰੋਸੀਲ, ਬ੍ਰੈਸਟ ਸਰਜਰੀ, ਗਾਂਠ/ਲਿਪੋਮਾ/ਸਿਸਟ ਹਟਾਉਣ ਦੀ ਸਰਜਰੀ, ਡਾਇਬਿਟਿਕ ਫੁੱਟ ਅਤੇ ਜ਼ਖਮਾਂ ਦੀ ਸਰਜਰੀ, ਐਬਸੈਸ ਡ੍ਰੇਨੇਜ ਅਤੇ ਹੋਰ ਜ਼ਰੂਰੀ ਜਨਰਲ ਸਰਜਰੀਆਂ ਵੀ ਕੈਂਪ ਦੌਰਾਨ ਉਪਲਬੱਧ ਰਹਿਣਗੀਆਂ। ਡਾ. ਬਲਰਾਜ ਗੁਪਤਾ ਨੇ ਕਿਹਾ ਕਿ ਕਈ ਮਰੀਜ਼ ਆਰਥਿਕ ਪ੍ਰੇਸ਼ਾਨੀ ਜਾਂ ਸਰਜਰੀ ਦੇ ਡਰ ਕਾਰਨ ਜ਼ਰੂਰੀ ਇਲਾਜ ਨੂੰ ਲੰਮੇਂ ਸਮੇਂ ਤੱਕ ਟਾਲਦੇ ਰਹਿੰਦੇ ਹਨ। ਇਸ ਨਾਲ ਆਮ ਬਿਮਾਰੀ ਵੀ ਅੱਗੇ ਚੱਲ ਕੇ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ, ਆਧੁਨਿਕ ਇਲਾਜ ਦੀ ਸਹੂਲਤ ਅਤੇ ਜ਼ਰੂਰੀ ਸਰਜਰੀ ਉਚਿਤ ਦਰਾਂ ’ਤੇ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਹਸਪਤਾਲ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। - ਡਾ. ਬਲਰਾਜ ਗੁਪਤਾ
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਅਗਲੀ ਖ਼ਬਰ ਸੈਣੀ ਸਮਾਜ ਦੀ ਭਲਾਈ ਤੇ ਤਰੱਕੀ ਲਈ ਇੱਕਜੁੱਟ ਹੋਣ ਦੀ ਲੋੜ-ਕੁਲਵੰਤ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।