21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਆਫ਼ ਹੁਸ਼ਿਆਰਪੁਰ ਨੇ ਦੂਸਰੀ ਜ਼ਿਲ੍ਹਾ ਖੋ-ਖੋ ਚੈਂਪੀਅਨਸ਼ਿਪ ਕਰਵਾਈ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਆਫ਼ ਹੁਸ਼ਿਆਰਪੁਰ ਵੱਲੋਂ ਦੂਸਰੀ ਜ਼ਿਲ੍ਹਾ ਖੋ-ਖੋ ਚੈਂਪੀਅਨਸ਼ਿਪ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ’ਚ 14 ਟੀਮਾਂ ਨੇ ਭਾਗ ਲਿਆ।

ਅਜੀਤ ਡੈਸਕ 21-10-2026
ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਆਫ਼ ਹੁਸ਼ਿਆਰਪੁਰ ਵੱਲੋਂ ਦੂਸਰੀ ਜ਼ਿਲ੍ਹਾ ਖੋ-ਖੋ ਚੈਂਪੀਅਨਸ਼ਿਪ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ’ਚ 14 ਟੀਮਾਂ ਨੇ ਭਾਗ ਲਿਆ। ਚੈਂਪੀਅਨਸ਼ਿਪ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਅਤੇ ਚੇਅਰਮੈਨ ਸਰਬਜੀਤ ਸਿੰਘ ਧਾਮੀ ਕੈਨੇਡਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਰਲਡ ਚੈਂਪੀਅਨ ਖੋ-ਖੋ ਨੀਤਾ ਕੁਮਾਰੀ ਅਤੇ ਕੋਚ ਸੰਦੀਪ ਸਿੰਘ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁੰਡਿਆਂ ਦੇ ਮੁਕਾਬਲਿਆਂ ’ਚ ਨਾਰੂ ਨੰਗਲ ਦੀ ਟੀਮ ਪਹਿਲੇ, ਧੁੱਗਾ ਕਲਾਂ ਦੂਸਰੇ ਅਤੇ ਪਥਿਆਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਮੁਕਾਬਲਿਆਂ ’ਚ ਨਾਰੂ ਨੰਗਲ ਦੀ ਟੀਮ ਪਹਿਲੇ, ਡੀ.ਏ.ਵੀ ਕਾਲਜ ਦੀ ਟੀਮ ਦੂਸਰੇ ਅਤੇ ਸਨਰਾਈਜ਼ ਇੰਟਰਨੈਸ਼ਨਲ ਸਕੂਲ ਮੰਨਣਹਾਣਾ ਅਤੇ ਐੱਸ.ਬੀ.ਐਸ ਮਾਡਲ ਸਕੂਲ ਸਦਰਪੁਰ ਗੜ੍ਹਸ਼ੰਕਰ ਨੇ ਤੀਸਰਾ ਸਥਾਨ ਹਾਸਲ ਕੀਤਾ। ਚੈਂਪੀਅਨਸ਼ਿਪ ਕਰਵਾਉਣ ’ਚ ਪ੍ਰਧਾਨ ਸਤਨਾਮ ਸਿੰਘ, ਮੀਤ ਪ੍ਰਧਾਨ ਅਜੀਤ ਸਿੰਘ , ਸੰਦੀਪ ਕੁਮਾਰ ਪ੍ਰੋਫੈਸਰ, ਪਰਮਜੀਤ ਕੌਰ, ਜਸਵਿੰਦਰ ਸਿੰਘ ਖ਼ਜ਼ਾਨਚੀ, ਸੋਮੇਸ਼ ਕੁਮਾਰ ਜੁਆਇੰਟ ਸਕੱਤਰ, ਸਤਵੀਰ ਸਿੰਘ ਲੈਕਚਰਾਰ ਜਨਰਲ ਸਕੱਤਰ, ਸੁਰਜੀਤ ਸਿੰਘ ਮੈਂਬਰ, ਦਲਜਿੰਦਰ ਸਿੰਘ, ਅਨੂਪਮ ਠਾਕੁਰ , ਮੈਡਮ ਰਸ਼ਮੀ ਸ਼ਰਮਾ ਪ੍ਰਿੰਸੀਪਲ ਰਿਆਤ ਬਾਹਰਾ ਸਕੂਲ, ਹਰਜੀਤ ਸਿੰਘ ਬਾਕਸਿੰਗ ਕੋਚ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।
ਪਿਛਲੀ ਖ਼ਬਰ ਸੁਮਨ ਲਤਾ ਬਾਸਲ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਰੂਟ ਬਦਲ ਕੇ ਤੰਗ ਸੜਕਾਂ ’ਤੇ ਦਿਨ ਵੇਲੇ ਟਿੱਪਰਾਂ ਕਾਰਨ ਟ੍ਰੈਫਿਕ ਵਿਵਸਥਾ ਬੇਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।