ਸੋਨੇ ਦਾ ਤਗਮਾ ਜਿੱਤਣ ਵਾਲੇ ਗੁਰਮਨ ਸਿੰਘ ਦਾ ਸਨਮਾਨ ਕਰਦੇ ਹੋਏ ਨੰਬਰਦਾਰ ਉਂਕਾਰ ਸਿੰਘ। ਗੁਰਮਨ ਸਿੰਘ ਨੇ ਜਿੱਤਿਆ ਸੂਬਾਈ ਵੇਟ ਲਿਫ਼ਟਿੰਗ ਮੁਕਾਬਲੇ ’ਚ ਸੋਨੇ ਦਾ ਤਗਮਾ
ਅੱਡਾ ਸਰਾਂ , 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਦੇਹਰੀਵਾਲ ਸਕੂਲ ਦੇ ਵੇਟ ਲਿਫ਼ਟਿੰਗ ਸੈਂਟਰ ਦੇ ਖਿਡਾਰੀ ਨੇ ਸੁਨਾਮ ’ਚ ਹੋਏ ਸੂਬਾਈ ਖੇਡ ਮੁਕਾਬਲਿਆਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਗੁਰਮਨ ਸਿੰਘ ਨੇ ਸੈਂਟਰ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-17 ਸਾਲ ਵਰਗ ਵਿਚ ਗੁਰਮਨ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ ਹੈ।
ਅਜੀਤ ਡੈਸਕ
22-10-2026