ਵੱਡੀ ਰੁਮਾਲੀ ਦੀ ਕੁਸ਼ਤੀ ਪ੍ਰਿਤਪਾਲ ਤੇ ਛੋਟੀ ਰੁਮਾਲੀ ਦੀ ਕੁਸ਼ਤੀ ਕਿੰਨੂ ਸ਼ੇਖ਼ਾਂ ਨੇ ਜਿੱਤੀ
ਗੜ੍ਹਦੀਵਾਲਾ 21 ਅਕਤੂਬਰ (ਚੱਗਰ)-ਰਾਮਾ ਪਹਿਲਵਾਨ ਸਪੋਰਟਸ ਕਲੱਬ ਬਾਹਟੀਵਾਲ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਤੇ ਜੈ ਵੀਰ ਬਜਰੰਗ ਬਲੀ ਤੇ ਬਾਬਾ ਭੋਲਾ ਗਿਰ ਦੇ ਅਸ਼ੀਰਵਾਦ ਸਦਕਾ ਦੂਸਰਾ ਛਿੰਝ ਮੇਲਾ ਕਰਵਾਇਆ, ਜਿਸ ਵਿਚ ਛੋਟੀ ਰੁਮਾਲੀ ਦੀ ਕੁਸ਼ਤੀ ’ਚ ਕਿੰਨੂੰ ਸ਼ੇਖ਼ਾਂ ਨੇ ਪਹਿਲਾ ਤੇ ਪ੍ਰਵੀਨ ਪਠਾਨਕੋਟ ਨੇ ਦੂਸਰਾ ਸਥਾਨ ਜਦ ਕਿ ਵੱਡੀ ਰੁਮਾਲੀ ਦੀ ਕੁਸ਼ਤੀ ’ਚ ਪ੍ਰਿਤਪਾਲ ਫਗਵਾੜਾ ਨੇ ਪਹਿਲਾ ਤੇ ਅਜੇ ਕੈਂਥਲ ਹਰਿਆਣਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਨਗਦ ਰਾਸ਼ੀ ਤੇ ਗੁਰਜ ਪ੍ਰਾਪਤ ਕੀਤੇ। ਛਿੰਝ ਮੇਲੇ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਸ਼ੀਲ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਛਿੰਝ ਮੇਲਾ ਕਰਵਾਉਣ ਦੀ ਮੁਬਾਰਕਬਾਦ ਦਿੰਦਿਆਂ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ।
ਗੜ੍ਹਦੀਵਾਲਾ 21 ਅਕਤੂਬਰ (ਚੱਗਰ)-ਰਾਮਾ ਪਹਿਲਵਾਨ ਸਪੋਰਟਸ ਕਲੱਬ ਬਾਹਟੀਵਾਲ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਤੇ ਜੈ ਵੀਰ ਬਜਰੰਗ ਬਲੀ ਤੇ ਬਾਬਾ ਭੋਲਾ ਗਿਰ ਦੇ ਅਸ਼ੀਰਵਾਦ ਸਦਕਾ ਦੂਸਰਾ ਛਿੰਝ ਮੇਲਾ ਕਰਵਾਇਆ, ਜਿਸ ਵਿਚ ਛੋਟੀ ਰੁਮਾਲੀ ਦੀ ਕੁਸ਼ਤੀ ’ਚ ਕਿੰਨੂੰ ਸ਼ੇਖ਼ਾਂ ਨੇ ਪਹਿਲਾ ਤੇ ਪ੍ਰਵੀਨ ਪਠਾਨਕੋਟ ਨੇ ਦੂਸਰਾ ਸਥਾਨ ਜਦ ਕਿ ਵੱਡੀ ਰੁਮਾਲੀ ਦੀ ਕੁਸ਼ਤੀ ’ਚ ਪ੍ਰਿਤਪਾਲ ਫਗਵਾੜਾ ਨੇ ਪਹਿਲਾ ਤੇ ਅਜੇ ਕੈਂਥਲ ਹਰਿਆਣਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਨਗਦ ਰਾਸ਼ੀ ਤੇ ਗੁਰਜ ਪ੍ਰਾਪਤ ਕੀਤੇ। ਛਿੰਝ ਮੇਲੇ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਸ਼ੀਲ ਕੁਮਾਰ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਛਿੰਝ ਮੇਲਾ ਕਰਵਾਉਣ ਦੀ ਮੁਬਾਰਕਬਾਦ ਦਿੰਦਿਆਂ ਜੇਤੂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਪ੍ਰਬੰਧਕਾਂ ਵਲੋਂ ਛਿੰਝ ਮੇਲੇ ਦੌਰਾਨ ਪਹੁੰਚੀਆਂ ਅਨੇਕਾਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮਹੰਤ ਰਾਮ ਗਿਰ ਰਾਜਪੁਰ ਕੰਢੀ, ਬਾਬਾ ਰਾਜਨ ਗਿਰ ਰਾਜੂ, ਐਸ. ਐਚ. ਓ. ਪਰਵਿੰਦਰ ਸਿੰਘ ਧੂਤ, ਬਲਾਕ ਸੰਮਤੀ ਮੈਂਬਰ ਅੰਕੁਸ਼ ਪੰਡਿਤ, ਸੁਖਵਿੰਦਰਜੀਤ ਸਿੰਘ ਝਾਵਰ, ਕੇਸ਼ਵ ਸਿੰਘ ਸੈਣੀ, ਨਿਤੀਸ਼ ਕੁਮਾਰ, ਸਰਪੰਚ ਮਨਦੀਪ ਕੁਮਾਰ, ਪ੍ਰਭਾਤ ਚੰਦਰ ਸ਼ਰਮਾ, ਅਵਿਨਾਸ਼ ਚੰਦ ਸ਼ਰਮਾ, ਦਿਨੇਸ਼ ਸ਼ਰਮਾ ਲਵਲੀ, ਖੇਡ ਬੁਲਾਰਾ ਹਰਦੀਪ ਰੰਧਾਵਾ, ਹਨੀ ਲੰਬੜ, ਡਾਕਟਰ ਅਜੈ ਕੁਮਾਰ ਭਾਰਦਵਾਜ, ਮਾਸਟਰ ਅਨਿਲ ਕੁਮਾਰ, ਮਾਸਟਰ ਸਨੀ ਸ਼ਰਮਾ, ਸਰਪੰਚ ਲਖਵੀਰ ਸਿੰਘ ਬਡਿਆਲ, ਸਰਪੰਚ ਗੁਰਦੀਪ ਸਿੰਘ ਮਾਂਗਾ, ਜਗਰੂਪ ਸਿੰਘ ਜਮਸ਼ੇਰ ਚਠਿਆਲ, ਲੇਖਕ ਗੁਰਪ੍ਰੀਤ ਪ੍ਰੀਤ ਹੈਪੀ ਸਹੋਤਾ, ਜਸਵਿੰਦਰ ਜੱਸੀ, ਸਰਪੰਚ ਜਸਵੀਰ ਸਿੰਘ ਕੇਸੋਪੁਰ, ਰਾਜਿੰਦਰ ਸਿੰਘ ਚਾਂਗ ਬਸੋਆ, ਰੀਟਾ ਮਹੰਤ ਖੰਗਵਾੜੀ, ਨੰਬਰਦਾਰ ਦਲਜੀਤ ਕੁਮਾਰ, ਜੋਗੀ ਖਾਨ, ਬੂਟਾ ਰਾਮ, ਚੈਂਚਲ ਸ਼ਰਮਾ, ਵਿਪਨ ਕੁਮਾਰ, ਹਰੀਸ਼ ਕੁਮਾਰ, ਵਿਜੈ ਕੁਮਾਰ ਆਦਿ ਹਾਜ਼ਰ ਸਨ।