ਮੈਨੇਜਰ ਜਸਵਿੰਦਰ ਸਿੰਘ, ਸੂਬਾ ਮੀਤ ਪ੍ਰਧਾਨ ਨੀਲੂ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ
ਦਸੂਹਾ, 22 ਅਕਤੂਬਰ (ਭੁੱਲਰ)-ਮੀਰੀ-ਪੀਰੀ ਸੇਵਾ ਸੁਸਾਇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਤੇ ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਵਲੋਂ ਮੈਨੇਜਰ ਜਸਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਦਸੂਹਾ, 22 ਅਕਤੂਬਰ (ਭੁੱਲਰ)-ਮੀਰੀ-ਪੀਰੀ ਸੇਵਾ ਸੁਸਾਇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਤੇ ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਵਲੋਂ ਮੈਨੇਜਰ ਜਸਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਵਲੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਿਕਾ ਚੀਮਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਮਣਕੂ, ਗੁਰ ਬਿਕਰਮ ਸਿੰਘ ਬਾਜਵਾ, ਰਜਵਿੰਦਰ ਸਿੰਘ ਰਾਜਾ, ਹਰਕਿਰਨ ਕੌਰ ਰਿੱਕੀ, ਆਕਾਸ਼ਦੀਪ ਸਿੰਘ ਬੌਬੀ, ਸਰਕਲ ਪ੍ਰਧਾਨ ਅੱਡਾ ਸ੍ਰੀ ਗਰਨਾ ਸਾਹਿਬ ਹਰਪਾਲ ਸਿੰਘ ਬਿੱਟਾ, ਅਵਤਾਰ ਸਿੰਘ ਬੋਦਲ, ਰਜਿੰਦਰ ਸਿੰਘ ਮਸ਼ਿਆਣਾ, ਰਿੱਕੀ ਬੋਦਲ, ਸੰਗਮ ਬੇਰਸ਼ਾ, ਡਾਕਟਰ ਸੱਜਣ ਸਿੰਘ ਘੋਗਰਾ, ਰੂਪ ਸਿੰਘ ਇੰਚਾਰਜ ਸ੍ਰੀ ਅਖੰਡ ਪਾਠ ਸਾਹਿਬ, ਬਲਵਿੰਦਰ ਸਿੰਘ ਬੋਦਲ, ਐਡਵੋਕੇਟ ਰਮਨਪ੍ਰੀਤ ਸਿੰਘ ਰਿਐਤ, ਡਿੰਪੀ ਬੋਦਲ, ਜਸਵੰਤ ਸਿੰਘ ਘੋਗਰਾ, ਸੁਖਪ੍ਰੀਤ ਸਿੰਘ ਮਣਕੂ, ਰਜਿੰਦਰ ਸਿੰਘ, ਜਸਪਾਲ ਸਿੰਘ ਮਸੀਤੀ, ਰਜਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।