ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ‘ਟ੍ਰਿਬਿਊਨਲ ਮੈਂਬਰ’ ਨਿਯੁਕਤ
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਬੀਤੇ ਦਿਨ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਚੋਣ ਦੌਰਾਨ ਇਲਾਕਾ ਮਾਹਿਲਪੁਰ ਦੇ ਮਾਣ ਅਰਜਨਾ ਐਵਾਰਡੀ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ ਨੂੰ ਟ੍ਰਿਬਿਊਨਲ ਦਾ ਮੈਂਬਰ ਨਿਯੁਕਤ ਕਰਕੇ ਪੂਰੇ ਮਾਹਿਲਪੁਰ ਇਲਾਕੇ ਦਾ ਸਨਮਾਨ ਕੀਤਾ। ਜਿਸ ਲਈ ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਧੰਨਵਾਦ ਕਰਦੀ ਹੈ ਤੇ ਇਸ ਨੂੰ ਫੁੱਟਬਾਲ ਦੇ ਖੇਤਰ ਵਿਚ ਸੁਧਾਰ ਲਈ ਸ਼ੁੱਭ ਸੰਕੇਤ ਮੰਨਦੀ ਹੈ।
ਅਜੀਤ ਡੈਸਕ
23-10-2026