24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰਾਊਂਡ ਟੇਬਲ ਟਰੱਸਟ ਇੰਡੀਆ ਤੇ ਪੰਜਾਬ ਕਿੰਗਜ਼ ਦੇ ਸਹਿਯੋਗ ਨਾਲ ਮਿਆਣੀ ਸਕੂਲ ਦੀ ਬਦਲੀ ਨੁਹਾਰ

ਟਾਂਡਾ ਉੜਮੁੜ, 24 ਅਕਤੂਬਰ (ਭਗਵਾਨ ਸਿੰਘ ਸੈਣੀ)-ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰਾਊਂਡ ਟੇਬਲ ਟਰੱਸਟ ਇੰਡੀਆ ਵਲੋਂ ਪੰਜਾਬ ਕਿੰਗਜ਼ ਦੇ ਸਹਿਯੋਗ ਨਾਲ ਪੀ. ਐੱਮ.

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਪੰਜਾਬ ਕਿੰਗਜ ਦੇ ਸੀ. ਐਫ. ਓ. ਐਲ. ਸੀ. ਗੁਪਤਾ ਉਦਘਾਟਨ ਕਰਦੇ ਹੋਏ। ਤਸਵੀਰ : ਭਗਵਾਨ ਸਿੰਘ ਸੈਣੀ ਕਾਬੂ ਆਏ ਮੁਲਜ਼ਮ ਨਾਲ ਪੁਲਿਸ ਟੀਮ। ਤਸਵੀਰ : ਭਗਵਾਨ ਸਿੰਘ ਸੈਣੀ 24-10-2026
ਟਾਂਡਾ ਉੜਮੁੜ, 24 ਅਕਤੂਬਰ (ਭਗਵਾਨ ਸਿੰਘ ਸੈਣੀ)-ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰਾਊਂਡ ਟੇਬਲ ਟਰੱਸਟ ਇੰਡੀਆ ਵਲੋਂ ਪੰਜਾਬ ਕਿੰਗਜ਼ ਦੇ ਸਹਿਯੋਗ ਨਾਲ ਪੀ. ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਮਿਆਣੀ ਵਿਖੇ ਵਿਕਾਸ ਕਾਰਜ ਕਰਵਾਏ ਗਏ। ਇਨ੍ਹਾਂ ਤਹਿਤ ਵਿਦਿਆਰਥੀਆਂ ਲਈ ਤਿਆਰ ਕੀਤੇ ਅੱਠ ਕਮਰਿਆਂ, ਰਸੋਈ ਦੀ ਟਾਈਲਿੰਗ, ਬਾਥਰੂਮਾਂ ਤੇ ਕੂੜੇ ਦੇ ਸੁਚੱਜੇ ਪ੍ਰਬੰਧਾਂ ਨਾਲ ਸੰਬੰਧਤ ਕਾਰਜਾਂ ਦਾ ਉਦਘਾਟਨ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਆਈ. ਏ. ਐੱਸ. ਤੇ ਪੰਜਾਬ ਕਿੰਗਜ਼ ਦੇ ਸੀ. ਐੱਫ. ਓ. ਐੱਲ. ਸੀ. ਗੁਪਤਾ ਵਲੋਂ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਐੱਲ. ਸੀ. ਗੁਪਤਾ ਨੇ ਸਕੂਲ ਦੇ ਹੈੱਡਮਾਸਟਰ ਮਨੋਜ ਕੁਮਾਰ, ਇੰਚਾਰਜ ਕਮਲੇਸ਼ ਕੌਰ ਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੀ ਕਾਇਆ-ਕਲਪ ਲਈ ਸਮੂਹ ਸਟਾਫ਼ ਨੇ ਟੀਮ ਵਰਕ ਦੀ ਭਾਵਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਕੂਲ ਦੇ ਹੋਰ ਵਿਕਾਸ ਤੇ ਅਪਗ੍ਰੇਡੇਸ਼ਨ ਲਈ ਲੋੜੀਂਦੀਆਂ ਸਹੂਲਤਾਂ ਸੰਬੰਧੀ ਪ੍ਰਸਤਾਵ ਤਿਆਰ ਕਰਕੇ ਭੇਜੇ ਜਾਣ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਵਿਦਿਆਰਥੀਆਂ ਦੀਆਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਮੈਦਾਨ ਵਾਸਤੇ ਜਗ੍ਹਾ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਇਸ ਮੌਕੇ ਮਿਆਣੀ ਸਕੂਲ ਦੀ ਟੇਬਲ ਟੈਨਿਸ ਟੀਮ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ ਗਈ, ਜਿਸ ਨੇ ਰਾਜ ਪੱਧਰ ’ਤੇ ਖੇਡਾਂ ਵਿਚ ਭਾਗ ਲੈ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਮਹਿਮਾਨਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਕੂਲ ਪ੍ਰਬੰਧਕਾਂ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਪੰਜਾਬ ਕਿੰਗਜ਼ ਦੇ ਸੀ. ਐੱਫ. ਓ. ਐੱਲ. ਸੀ. ਗੁਪਤਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਅਮਨਦੀਪ ਸ਼ਰਮਾ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਸਤਪਾਲ ਸਿੰਘ, ਪ੍ਰਿੰਸੀਪਲ ਸਤਵਿੰਦਰ ਸਿੰਘ, ਰਾਊਂਡ ਟੇਬਲ ਦੇ ਅੰਮ੍ਰਿਤਸਰ ਤੋਂ ਚੇਅਰਮੈਨ ਅਮਿਤ ਖੋਸਲਾ, ਅਸ਼ਵਨੀ ਕੁਮਾਰ, ਆਸ਼ੀਸ਼ ਬੀਜਾਵਾਰਕੀ, ਏਰੀਆ 18 ਦੇ ਚੇਅਰਮੈਨ ਪ੍ਰੀਮਲ ਸ਼ਰਮਾ, ਟੇਬਲਰ ਰਿਤਵਿਕ ਚੌਹਾਨ, ਟੇਬਲਰ ਅਨੀਸ਼ ਗੁਪਤਾ, ਟੇਬਲਰ ਅੰਮ੍ਰਿਤ ਸਚਦੇਵਾ, ਹਰਸਿਮਰਨ ਸਿੰਘ ਬਿੰਦਰਾ, ਮੈਂਟਰ ਸਿਧਾਰਥ ਅਰੋੜਾ, ਲੈਕਚਰਾਰ ਰਾਮ ਲਾਲ ਭਗਤ, ਅਮਰ ਸਿੰਘ, ਪ੍ਰੋਫੈਸਰ ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਸੁੱਖ, ਡਾ. ਹਰਮੇਸ਼ ਕੁਮਾਰ, ਪਰਮਜੀਤ ਕੌਰ, ਸੀਤਲ ਕੌਰ, ਹਰੀਸ਼ ਕੁਮਾਰ , ਨਰਿੰਦਰ ਕੁਮਾਰ, ਚੇਤਨਾ ਮਹਿਰਾ, ਨਵਜੀਤ ਕੌਰ, ਕੁਲਵਿੰਦਰ ਕੌਰ, ਪਲਵਿੰਦਰ ਕੌਰ, ਰਜਿੰਦਰ ਕੌਰ, ਵਿਕਰਮ ਡਡਵਾਲ, ਗੁਰਦੀਪ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀਆਂ ’ਚੋਂ 1 ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਪਿੰਡ ਡਰੋਲੀ ਵਾਸੀਆਂ ਨੇ ਕਮਿਊਨਿਟੀ ਸੈਂਟਰ ਦੀ ਗ੍ਰਾਂਟ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।