25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੁਸ਼ਿਆਰਪੁਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਜਥੇਬੰਦੀਆਂ ਵਲੋਂ ਵੱਖ-ਵੱਖ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵੱਖ-ਵੱਖ ਇਲਾਕਿਆਂ ‘ਚੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ।

ਅਜੀਤ ਡੈਸਕ 25-10-2026
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਜਥੇਬੰਦੀਆਂ ਵਲੋਂ ਵੱਖ-ਵੱਖ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵੱਖ-ਵੱਖ ਇਲਾਕਿਆਂ ‘ਚੋਂ ਹੁੰਦੀ ਹੋਈ ਦੇਰ ਸ਼ਾਮ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਸਥਾਨਾਂ ‘ਤੇ ਸੰਗਤਾਂ ਵਲੋਂ ਸੁੰਦਰ ਗੇਟ ਬਣਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਦੇ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਪ੍ਰਚਾਰਕਾਂ ਨੇ ਉਨ੍ਹਾਂ ਵਲੋਂ ਦਿਖਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ, ਜਸਪਾਲ ਸਿੰਘ ਚੇਚੀ ਚੇਅਰਮੈਨ ਮਾਰਕੀਟ ਕਮੇਟੀ, ਕਰਮਜੀਤ ਕੌਰ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ, ਅਮਰਪਾਲ ਸਿੰਘ ਕਾਕਾ ਕਾਂਗਰਸੀ ਆਗੂ, ਨਿਤਿਨ ਗੁਪਤਾ ਨੰਨੂੰ ਜ਼ਿਲ੍ਹਾ ਪ੍ਰਧਾਨ ਭਾਜਪਾ, ਐਡ: ਸ਼ਮਸ਼ੇਰ ਸਿੰਘ ਭਾਰਦਵਾਜ, ਨਿਪੁੰਨ ਸ਼ਰਮਾ ਭਾਜਪਾ ਆਗੂ, ਵਿਸ਼ਵਨਾਥ ਬੰਟੀ, ਕੁਲਵੰਤ ਸਿੰਘ ਸੈਣੀ, ਸਾਹਿਲ ਸਾਂਪਲਾ, ਗੋਪੀ ਚੰਦ ਕਪੂਰ ਪ੍ਰਧਾਨ ਰਾਮ ਲੀਲ੍ਹਾ ਕਮੇਟੀ, ਅਨਿਲ ਬਾਘਾ, ਬਿੰਦਰ ਸਰੋਆ, ਅੰਕੁਸ਼ ਸੂਦ, ਮੋਹਣ ਲਾਲ ਪ੍ਰਧਾਨ ਭਗਵਾਨ ਵਾਲਮੀਕ ਸਭਾ, ਵਿਕਾਸ ਹੰਸ, ਅਨਿਲ ਹੰਸ, ਤਰਸੇਮ ਲਾਲ ਆਦੀਆ ਸ਼ਹਿਰੀ ਪ੍ਰਧਾਨ, ਵਿਨੋਦ ਹੰਸ ਜ਼ਿਲ੍ਹਾ ਜਨਰਲ ਸਕੱਤਰ, ਸੁਰਿੰਦਰ ਭੱਟੀ ਸਾਬਕਾ ਕੌਂਸਲਰ, ਜੁਗਿੰਦਰ ਪਾਲ ਮੰਗੂ, ਦਰਸ਼ਨ ਲਾਲ ਸਿੱਧੂ, ਤਰਸੇਮ ਲਾਲ ਹੰਸ, ਬਿੱਲਾ ਕੋਚ, ਮਨੋਜ ਕੈਨੇਡੀ ਰਾਸ਼ਟਰੀ ਪ੍ਰਚਾਰ ਸਕੱਤਰ ਭਾਵਾਧਸ, ਕਰਨਜੋਤ ਆਦੀਆ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ, ਰਾਜੀਵ ਸਾਂਈ ਡੇਰਾ ਪੰਜ ਪੀਰ, ਹਰੀ ਰਾਮ ਆਦੀਆ, ਰਿਸ਼ੂ ਆਦੀਆ, ਚਿੰਤੂ ਹੰਸ, ਸੰਨੀ ਖ਼ੋਸਲਾ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਗੰਨੇ ਦੀ ਪੈਦਾਵਾਰ ’ਤੇ ਆਉਣ ਵਾਲੇ ਖ਼ਰਚਿਆਂ ਨੂੰ ਮੁੱਖ ਰੱਖਦਿਆਂ ਕੀਮਤਾਂ ਤੈਅ ਕਰੇ ਸਰਕਾਰ-ਸਿੰਗੜੀਵਾਲ ਅਗਲੀ ਖ਼ਬਰ ਬਰਸੀ ’ਤੇ ਵਿਸ਼ੇਸ਼-ਸੰਤ ਬਾਬਾ ਰਾਮ ਸਿੰਘ ਟੂਟੋਮਜਾਰਾ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।