28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੰਘ ਸਥਾਪਨਾ ਦਿਵਸ ਤੇ ਪਥ ਸੰਚਾਲਨ ਪ੍ਰੋਗਰਾਮ ਕਰਵਾਇਆ

ਹਾਜੀਪੁਰ, 27 ਅਕਤੂਬਰ (ਜੋਗਿੰਦਰ ਸਿੰਘ)-ਹਾਜੀਪੁਰ ਖੰਡ ਦਾ ਵਿਜੇਦਸ਼ਮੀ ਉਤਸਵ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਾ 101ਵਾਂ ਸਥਾਪਨਾ ਦਿਵਸ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਹਾਜੀਪੁਰ ਵਿਖੇ ਮਨਾਇਆ। ਪ੍ਰੋਗਰਾਮ ਦੀ ਪ੍ਰਧਾਨਗੀ ਸੂਰਜ ਸਿੰਘ ਭਵਨਾਲ ਨੇ ਕੀਤੀ, ਜਦਕਿ ਮੁੱਖ ਬੁਲਾਰੇ ਨਵਰਾਜ ਸਿੰਘ (ਸਹਿ ਜ਼ਿਲ੍ਹਾ ਕਾਰਜਵਾਹ ਮੁਕੇਰੀਆਂ) ਤੇ ਖੰਡ ਸੰਘ ਚਾਲਕ ਅਜੈ ਕੁਮਾਰ ਰਹੇ।

ਅਜੀਤ ਡੈਸਕ 28-10-2026
ਹਾਜੀਪੁਰ, 27 ਅਕਤੂਬਰ (ਜੋਗਿੰਦਰ ਸਿੰਘ)-ਹਾਜੀਪੁਰ ਖੰਡ ਦਾ ਵਿਜੇਦਸ਼ਮੀ ਉਤਸਵ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦਾ 101ਵਾਂ ਸਥਾਪਨਾ ਦਿਵਸ ਸਰਵਹਿੱਤਕਾਰੀ ਸ਼ਿਸ਼ੂ ਵਾਟਿਕਾ ਹਾਜੀਪੁਰ ਵਿਖੇ ਮਨਾਇਆ। ਪ੍ਰੋਗਰਾਮ ਦੀ ਪ੍ਰਧਾਨਗੀ ਸੂਰਜ ਸਿੰਘ ਭਵਨਾਲ ਨੇ ਕੀਤੀ, ਜਦਕਿ ਮੁੱਖ ਬੁਲਾਰੇ ਨਵਰਾਜ ਸਿੰਘ (ਸਹਿ ਜ਼ਿਲ੍ਹਾ ਕਾਰਜਵਾਹ ਮੁਕੇਰੀਆਂ) ਤੇ ਖੰਡ ਸੰਘ ਚਾਲਕ ਅਜੈ ਕੁਮਾਰ ਰਹੇ। ਮੁੱਖ ਬੁਲਾਰੇ ਨਵਰਾਜ ਨੇ ਆਪਣੇ ਭਾਸ਼ਨ ’ਚ ਸੰਘ ਦੀ 100 ਸਾਲਾਂ ਦੀ ਯਾਤਰਾ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਸੰਘ ਦੇਸ਼ ਭਗਤ ਲੋਕਾਂ ਦੀ ਇਕ ਜਥੇਬੰਦੀ ਹੈ ਜੋ ਭਾਰਤ ਭੂਮੀ ਦੇ ਹਿਤ ਲਈ ਕੰਮ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ। ਸੰਘ ਦੇ ਸਵੈਮ ਸੇਵਕ ਸਮਾਜਿਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹੇ ਹਨ। ਕੋਈ ਵੀ ਆਫ਼ਤ ਹੋਵੇ, ਸਭ ਤੋਂ ਪਹਿਲਾਂ ਸੰਘ ਦੇ ਸਵੈਮ ਸੇਵਕ ਉਥੇ ਆਪਣੇ ਲੋਕਾਂ ਦੀ ਮਦਦ ਲਈ ਖੜ੍ਹੇ ਰਹਿੰਦੇ ਹਨ। ਸੰਘ ਯਾਨੀ ਰਾਸ਼ਟਰ ਸੇਵਾ। ਉਨ੍ਹਾਂ ਨੇ ‘ਪੰਚ ਪਰਿਵਰਤਨ’ (ਪੰਜ ਬਦਲਾਅ) ਲਈ ਵੀ ਸਵੈਮ ਸੇਵਕਾਂ ਨੂੰ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਸੂਰਜ ਸਿੰਘ ਨੇ ਸੰਘ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੰਘ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਜਥੇਬੰਦੀ ਦੱਸਿਆ। ਅਖੀਰ ਵਿਚ ਖੰਡ ਸੰਘ ਚਾਲਕ ਅਜੈ ਕੁਮਾਰ ਨੇ ਖੰਡ ਦੀ ਸਾਲ ਭਰ ਦੀ ਰਿਪੋਰਟ ਪੇਸ਼ ਕੀਤੀ ਤੇ ਸਵੈਮ ਸੇਵਕ ਵੀਰਾਂ ਨੂੰ ਸੰਘ ਸਥਾਪਨਾ ਦਿਵਸ ਤੇ ਸ਼ਰਦ ਪੂਰਨਿਮਾ ਦੀ ਵਧਾਈ ਦਿੱਤੀ। ਇਸ ਮੌਕੇ ਸਵੈਮ ਸੇਵਕਾਂ ਵਲੋਂ ਹਾਜੀਪੁਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਬਹੁਤ ਹੀ ਸੁਚੱਜੇ ਤੇ ਅਨੁਸ਼ਾਸਿਤ ਢੰਗ ਨਾਲ ਪਥ ਸੰਚਾਲਨ (ਮਾਰਚ ਪਾਸਟ) ਕੀਤਾ। ਪ੍ਰੋਗਰਾਮ ਵਿਚ ਖੰਡ ਕਾਰਜਵਾਹ ਸੁਖਵਿੰਦਰ ਸਿੰਘ, ਸਹਿ ਖੰਡ ਕਾਰਜਵਾਹ ਦੀਪਕ ਕੁਮਾਰ, ਖੰਡ ਵਿਵਸਥਾ ਪ੍ਰਮੁੱਖ ਦਿਨੇਸ਼ ਗੌਤਮ ਆਦਿ ਸਵੈਮ ਸੇਵਕ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਭੂਸ਼ਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਸ਼ਾਨਦਾਰ ਸਨਮਾਨ ਅਗਲੀ ਖ਼ਬਰ ਸੰਗਰੂਰ ਰੈਲੀ ’ਚ ਆਸ਼ਾ ਵਰਕਰਾਂ ਵਲੋਂ ਸ਼ਮੂਲੀਅਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।