01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚੋਰਾਂ ਨੇ ਲਗਾਤਾਰ ਤਿੰਨ ਦਿਨ ਕਲਸੀ ਫਾਰਮ ਨੂੰ ਬਣਾਇਆ ਨਿਸ਼ਾਨਾ

ਦਸੂਹਾ, 31 ਅਕਤੂਬਰ (ਭੁੱਲਰ)-ਚੋਰਾਂ ਨੇ ਲਗਾਤਾਰ ਤਿੰਨ ਦਿਨ ਕਲਸੀ ਫਾਰਮ ਨੂੰ ਨਿਸ਼ਾਨਾਂ ਬਣਾਉਂਦਿਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਇਸ ਸੰਬੰਧੀ ਸਾਬਕਾ ਪ੍ਰਿੰਸੀਪਲ ਕਰਨੈਲ ਸਿੰਘ ਕਲਸੀ ਪੁੱਤਰ ਦੀਵਾਨ ਸਿੰਘ ਕਲਸੀ, ਵਾਸੀ ਵਾਰਡ ਨੰਬਰ 3, ਵਿਸ਼ਵਕਰਮਾ ਮੰਦਰ ਰੋਡ ਗੜ੍ਹਦੀਵਾਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਆਪਣੇ ਕਲਸੀ ਫਾਰਮ ’ਚ ਲਗਾਤਾਰ ਤਿੰਨ ਦਿਨ ਹੋਈਆਂ ਚੋਰੀਆਂ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ।

ਅਜੀਤ ਡੈਸਕ 01-11-2026
ਦਸੂਹਾ, 31 ਅਕਤੂਬਰ (ਭੁੱਲਰ)-ਚੋਰਾਂ ਨੇ ਲਗਾਤਾਰ ਤਿੰਨ ਦਿਨ ਕਲਸੀ ਫਾਰਮ ਨੂੰ ਨਿਸ਼ਾਨਾਂ ਬਣਾਉਂਦਿਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਇਸ ਸੰਬੰਧੀ ਸਾਬਕਾ ਪ੍ਰਿੰਸੀਪਲ ਕਰਨੈਲ ਸਿੰਘ ਕਲਸੀ ਪੁੱਤਰ ਦੀਵਾਨ ਸਿੰਘ ਕਲਸੀ, ਵਾਸੀ ਵਾਰਡ ਨੰਬਰ 3, ਵਿਸ਼ਵਕਰਮਾ ਮੰਦਰ ਰੋਡ ਗੜ੍ਹਦੀਵਾਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਆਪਣੇ ਕਲਸੀ ਫਾਰਮ ’ਚ ਲਗਾਤਾਰ ਤਿੰਨ ਦਿਨ ਹੋਈਆਂ ਚੋਰੀਆਂ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੋਨੂ-ਮੋਨੂ ਪਾਰਕ ਦੇ ਪਿਛਲੇ ਪਾਸੇ ਮਸਤੀਵਾਲ ਰੋਡ ’ਤੇ ਸਥਿਤ ਉਨ੍ਹਾਂ ਦੇ ਕਲਸੀ ਫਾਰਮ ਨੂੰ ਚੋਰਾਂ ਵਲੋਂ 27 ਅਕਤੂਬਰ ਦੀ ਰਾਤ ਨੂੰ ਨਿਸ਼ਾਨਾ ਬਣਾਇਆ। ਚੋਰ ਦੋ ਗਰਿੱਲਾਂ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਗਰਿੱਲਾਂ ਨਾਲ ਲੱਗੀਆਂ ਸਰਮਾਇਕੇ ਦੀਆਂ ਅਲਮਾਰੀਆਂ ਚੋਰੀ ਕਰਕੇ ਲੈ ਗਏ। 28 ਅਕਤੂਬਰ ਨੂੰ ਚੋਰ ਨਵੀਆਂ ਪਾਈਪਾਂ ਅਤੇ ਸੱਬਲ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਵੀ ਚੋਰਾਂ ਨੇ ਮੁੜ ਫਾਰਮ ਵਿਚ ਦਾਖ਼ਲ ਹੋ ਕੇ ਦਰਵਾਜ਼ਿਆਂ ਦੇ ਕੁੰਡੇ ਵੱਢ ਦਿੱਤੇ ਤੇ ਇਕ ਜ਼ਿੰਦਰਾ ਵੱਢ ਕੇ ਨੁਕਸਾਨ ਪਹੁੰਚਾਇਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਦੀ ਜਲਦ ਪਛਾਣ ਕੀਤੀ ਜਾਵੇ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਚੋਰੀ ਹੋਏ ਸਾਮਾਨ ਦੀ ਬਰਾਮਦਗੀ ਤੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਬੀਤੇ ਦਿਨੀਂ ਸਰਕਾਰੀ ਐਲੀਮੈਂਟਰੀ ਸਕੂਲ ਚੋਹਕਾ ਤੇ ਸਰਕਾਰੀ ਐਲੀਮੈਂਟਰੀ ਸਕੂਲ ਰੂਪੋਵਾਲ ਵਿਖੇ ਵੀ ਚੋਰਾਂ ਵਲੋਂ ਲਗਾਤਾਰ ਦੋ ਦਿਨ ਉਪਰੋਂ ਥਲੀ ਕਣਕ ਤੇ ਚੌਲ ਚੋਰੀ ਕੀਤੇ ਗਏ ਹਨ ਜਦਕਿ ਬੀਤੀ ਰਾਤ ਸਰਕਾਰੀ ਮਿਡਲ ਸਕੂਲ ਬੇਰਸ਼ਾ ਵਿਖੇ ਵੀ ਅਣਪਛਾਤੇ ਚੋਰਾਂ ਵਲੋਂ ਸਕੂਲ ਦੇ ਤਾਲੇ ਤੋੜ ਕੇ ਕਣਕ ਤੇ ਚੌਲ ਚੋਰੀ ਕਰ ਲਏ ਗਏ ਹਨ।
ਪਿਛਲੀ ਖ਼ਬਰ 253 ਅਧਿਆਪਕਾਂ ਨੂੰ ਨੌਕਰੀ ’ਚੋਂ ਕੱਢਣ ਦੇ ਵਿਰੋਧ ’ਚ ਹੁਕਮਾਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਵਿਖੇ ਵਿਜੀਲੈਂਸ ਬਿਊਰੋ ਨੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।