ਪਰਾਲੀ ਨਾਲ ਲੱਦੇ ਕੈਂਟਰ ਨੂੰ ਲੱਗੀ ਅੱਗ, ਡਰਾਈਵਰ ਦੀ ਹਾਲਤ ਗੰਭੀਰ
ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਸ਼ਾਮ ਸਮੇਂ ਪਰਾਲੀ ਨਾਲ ਲੱਦੇ ਕੈਂਟਰ ਨੂੰ ਅੱਗ ਲੱਗਣ ਨਾਲ ਜਿੱਥੇ ਕੈਂਟਰ ਬੁਰੀ ਤਰ੍ਹਾਂ ਸੜ ਗਿਆ, ਉੱਥੇ ਹੀ ਕੈਂਟਰ ਚਾਲਕ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਕਰੀਬ 5 ਕੁ ਵਜੇ ਪਰਾਲੀ ਦੀਆਂ ਗੰਡਾ ਨਾਲ ਲੱਦਿਆਂ ਕੈਂਟਰ ਨੰਬਰ ਪੀ.
ਕ
ਕੈਂਟਰ ’ਤੇ ਲੱਦੀ ਪਰਾਲੀ ਨੂੰ ਲੱਗੀ ਭਿਆਨਕ ਅੱਗ, (ਨਾਲ) ਬੁਰੀ ਤਰ੍ਹਾਂ ਸੜਿਆ ਕੈਂਟਰ। ਤਸਵੀਰਾਂ : ਧਾਲੀਵਾਲ
03-11-2026
ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਸ਼ਾਮ ਸਮੇਂ ਪਰਾਲੀ ਨਾਲ ਲੱਦੇ ਕੈਂਟਰ ਨੂੰ ਅੱਗ ਲੱਗਣ ਨਾਲ ਜਿੱਥੇ ਕੈਂਟਰ ਬੁਰੀ ਤਰ੍ਹਾਂ ਸੜ ਗਿਆ, ਉੱਥੇ ਹੀ ਕੈਂਟਰ ਚਾਲਕ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਕੱਤਰ ਜਾਣਕਾਰੀ ਅਨੁਸਾਰ ਕਰੀਬ 5 ਕੁ ਵਜੇ ਪਰਾਲੀ ਦੀਆਂ ਗੰਡਾ ਨਾਲ ਲੱਦਿਆਂ ਕੈਂਟਰ ਨੰਬਰ ਪੀ.ਬੀ. ਸੀ.ਬੀ 8145 ਜਦੋਂ ਪਰਾਲੀ ਉਤਾਰਨ ਲਈ ਮੁੱਖ ਸੜਕ ’ਤੇ ਸਥਿਤ ਇਕ ਪਲਾਟ ਵਿਚ ਦਾਖਲ ਹੋ ਰਿਹਾ ਸੀ ਤਾਂ ਕੈਂਟਰ ’ਚ ਬਿਜਲੀ ਦੀਆਂ ਤਾਰਾਂ ਵਿਚ ਫਸੀਆਂ ਗੰਡਾ ਕੱਢਣ ਲਈ ਜਦੋਂ ਡਰਾਈਵਰ ਗੁਰਚਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਇਬਰਾਹੀਮਪੁਰ ਕੈਂਟਰ ਉੱਪਰ ਚੜ੍ਹਿਆ ਤਾਂ ਉਹ ਤਾਰਾਂ ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਨਾਲ ਅਚਾਨਕ ਪਰਾਲੀ ਨੂੰ ਅੱਗ ਪੈ ਗਈ ਤੇ ਕੁੱਝ ਪਲਾਂ ਵਿਚ ਹੀ ਕੈਂਟਰ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਿਆ। ਇਸ ਦੌਰਾਨ ਕਰੰਟ ਲੱਗਣ ਅਤੇ ਅੱਗ ਦੀ ਲਪੇਟ ਵਿਚ ਆਏ ਕੈਂਟਰ ਚਾਲਕ ਗੁਰਚਰਨ ਸਿੰਘ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਗੜ੍ਹਸ਼ੰਕਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਗੱਡੀ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਬਿਜਲੀ ਦੀਆਂ ਤਾਰਾਂ ਅੱਗ ਦੀ ਲਪੇਟ ਵਿਚ ਆਉਣ ਨਾਲ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਸੀ। ਇਸ ਘਟਨਾ ਵਿਚ ਕੈਂਟਰ ਸੜਨ ਨਾਲ ਮਾਲਕ ਦਾ ਭਾਰੀ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਕੁਝ ਸਮਾਂ ਪਹਿਲਾ ਹੀ ਕਿਸ਼ਤਾਂ ’ਤੇ ਲਿਆ ਸੀ ਜੋ ਅੱਗ ਵਿਚ ਬੁਰੀ ਤਰ੍ਹਾਂ ਸੜ ਗਿਆ।