03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਖਡਿਆਲਾ ਸੈਣੀਆਂ ਸਕੂਲ ’ਚ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਲਗਾਈ

ਬੁੱਲ੍ਹੋਵਾਲ 2 ਨਵੰਬਰ (ਲੁਗਾਣਾ)-ਪ੍ਰਿੰ. ਕੁਲਵੰਤ ਸਿੰਘ ਬੀ.

ਖਡਿਆਲਾ ਸੈਣੀਆਂ ਵਿਖੇ ਕਰਵਾਈ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਵੱਖ ਵੱਖ ਥੀਮ (ਪ੍ਰਾਜੈਕਟਾਂ) ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਲੁਗਾਣਾ 03-11-2026
ਬੁੱਲ੍ਹੋਵਾਲ 2 ਨਵੰਬਰ (ਲੁਗਾਣਾ)-ਪ੍ਰਿੰ.ਕੁਲਵੰਤ ਸਿੰਘ ਬੀ.ਐਨ.ਓ. ਬੁੱਲ੍ਹੋਵਾਲ ਦੀ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਡਿਆਲਾ ਸੈਣੀਆਂ ਵਿਖੇ ਲਗਾਈ ਗਈ। ਜਿਸ ’ਚ ਬੁੱਲ੍ਹੋਵਾਲ ਬਲਾਕ ਦੇ ਸਮੂਹ ਸਕੂਲਾਂ ਦੇ ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਥੀਮ ਅਧੀਨ ਹਿੱਸਾ ਲਿਆ। ਇਸ ਮੌਕੇ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਦੇ ਗਾਈਡ ਅਧਿਆਪਕ ਸੰਦੀਪ ਸਿੰਘ ਸਾਇੰਸ ਮਾਸਟਰ (ਸਟੇਟ ਅਵਾਰਡੀ/ਏਸ਼ੀਆ ਬੁੱਕ ਰਿਕਾਰਡ ਹੋਲਡਰ) ਦੀ ਅਗਵਾਈ ਵਿਚ ਵਿਦਿਆਰਥੀ ਅਨਮੋਲਦੀਪ ਸਿੰਘ ਅਤੇ ਅਮਨਪ੍ਰੀਤ ਕੌਰ ਨੇ ਜੂਨੀਅਰ ਵਿੰਗ ਵਿਚ ਹਿੱਸਾ ਲੈਂਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਨੇ ਹੈਲਥ ਅਤੇ ਹਾਈਜੀਨ ਥੀਮ ਅਤੇ ਅਮਨਪ੍ਰੀਤ ਕੌਰ ਨੇ ਸਾਇੰਸ ਫ਼ਾਰ ਰੂਰਲ ਟਰਾਂਸਫਰਮੇਸ਼ਨ ਥੀਮ ਨਾਲ ਸੰਬੰਧਿਤ ਮਾਡਲ ਤਿਆਰ ਕੀਤੇ ਅਤੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਜੂਨੀਅਰ ਵਿੰਗ ਵਿਚ ਆਰਟੀਫਿਸ਼ਅਲ ਇੰਟੈਲੀਜੈਂਸ ਥੀਮ ਅੰਡਰ ਸ.ਸ.ਸ.ਸ ਲਾਂਬੜਾ ਦੀ ਤਨਵੀਰ ਕੌਰ, ਇੰਡੀਜੀਨੀਅਸ ਆਰਟੀਫਿਸ਼ੀਅਲ ਪ੍ਰੈਕਟਿਸ ਵਿਚ ਸ.ਮਿ.ਸ ਨੈਣਵਾਲ ਵੈਦ ਦੇ ਲਗਨਦੀਪ ਕੁਮਾਰ, ਡਿਜਾਸਟਰ ਮੈਨੇਜਮੈਂਟ ਥੀਮ ਵਿਚ ਸੁਖਨੂਰ ਕੌਰ ਸ.ਮਿ.ਸ ਮਿਰਜ਼ਾਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿਚ ਆਰਟੀਫਿਸ਼ਅਲ ਇੰਟੈਲੀਜੈਂਸ ਵਿਚ ਸ.ਸ.ਸ.ਸ ਖਡਿਆਲਾ ਸੈਣੀਆਂ ਦੇ ਮਨਜਿੰਦਰ ਸਿੰਘ, ਗਰੀਨ ਊਰਜਾ ਥੀਮ ਵਿਚ ਸ.ਸ.ਸ.ਸ ਲਾਂਬੜਾ ਦੇ ਅਰਮਾਨ ਸਿੰਘ, ਹੈਲਥ ਹਾਈਜੀਨ ਥੀਮ ਵਿਚ ਸ.ਹਾ.ਸ ਖ਼ਾਨਪੁਰ ਸਹੋਤਾ ਦੇ ਅਰਮਾਨ ਸਿੰਘ, ਇੰਡੀਜੀਨੀਅਸ ਐਗਰੀਕਲਚਰ ਪ੍ਰੈਕਟਿਸ ਥੀਮ ਵਿਚ ਸ.ਸ.ਸ.ਸ ਸਰਹਾਲਾ ਮੂੰਡੀਆਂ ਦੀ ਰਾਜਪ੍ਰੀਤ ਕੌਰ, ਸਾਇੰਸ ਫ਼ਾਰ ਰੂਰਲ ਟਰਾਂਸਫਰਮੇਸ਼ਨ ਥੀਮ ਵਿਚ ਸ.ਸ.ਸ.ਸ ਸੀਕਰੀ ਦੀ ਸਹਿਜਪ੍ਰੀਤ ਕੌਰ ਅਤੇ ਡਿਜਾਸਟਰ ਮੈਨੇਜਮੈਂਟ ਥੀਮ ਵਿਚ ਸ.ਸ.ਸ.ਸ ਮੁਰਾਦਪੁਰ ਨਰਿਆਲ ਦੀ ਕਰਨ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਬੀ.ਐਨ.ਓ ਬੁੱਲ੍ਹੋਵਾਲ ਕੁਲਵੰਤ ਸਿੰਘ, ਪ੍ਰਿੰ.ਦਲਵੀਰ ਕੌਰ ਸ.ਸ.ਸ.ਸ ਨਰਿਆਲਾ, ਸਕੂਲ ਇੰਚਾਰਜ ਲੈਕ.ਹਰਜੀਤ ਸਿੰਘ ਸ.ਸ.ਸ.ਸ ਖਡਿਆਲਾ ਸੈਣੀਆਂ, ਬੀ.ਆਰ. ਸੀ. ਸ੍ਰੀ ਸੰਦੀਪ ਕੁਮਾਰ, ਲੈਕ. ਮਨਜੀਤ ਸਿੰਘ ਨੇ ਪਹਿਲੀ ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜੱਜਮੈਂਟ ਪੈਨਲ ਵਿਚ ਨਵਦੀਪ ਕੌਰ ਲੈਕਚਰਾਰ ਕੈਮਿਸਟਰੀ, ਪਰਮਿੰਦਰ ਸਾਇੰਸ ਮਾਸਟਰ ਅਤੇ ਸ਼੍ਰੀਮਤੀ ਬਲਜਿੰਦਰ ਕੌਰ ਸਾਇੰਸ ਮਿਸਟਰੈੱਸ ਨੇ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਚੜ੍ਹਦੀਕਲਾ ਸੇਵਕ ਜਥੇ ਨੇ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਡੀ.ਏ.ਵੀ. ਕਾਲਜ ਦਸੂਹਾ ਵਿਖੇ ਵਰਮੀਕੰਪੋਸਟ (ਕੰਚੂਆ ਖਾਦ) ਤਿਆਰ ਕਰਨ ਸੰਬੰਧੀ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।