02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

"ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਮੁੜ ਰਾਸ਼ਟਰਪਤੀ ਚੋਣ ਲੜਨਾ ਚਾਹਾਂਗਾ

"ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਮੁੜ ਰਾਸ਼ਟਰਪਤੀ ਚੋਣ ਲੜਨਾ ਚਾਹਾਂਗਾ

ਅਜੀਤ ਡੈਸਕ 03-11-2026

ਵਾਸ਼ਿੰਗਟਨ ,  2 ਨਵੰਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਮੁੜ ਰਾਸ਼ਟਰਪਤੀ ਚੋਣ ਲੜਨਾ ਚਾਹੁਣਗੇ। ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੁਬਾਰਾ ਚੋਣ ਲੜਨਾ ਪਸੰਦ ਕਰਨਗੇ, ਪਰ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਇਸ ਦੀ ਇਜਾਜ਼ਤ ਨਹੀਂ ਦਿੰਦੀ। ਟਰੰਪ ਨੇ ਕਿਹਾ, "ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਮੁੜ ਚੋਣ ਲੜਨਾ ਚਾਹਾਂਗਾ, ਪਰ ਸੰਵਿਧਾਨ ਦੀ ਭਾਸ਼ਾ ਬਹੁਤ ਸਪੱਸ਼ਟ ਹੈ।"ਜ਼ਿਕਰਯੋਗ ਹੈ ਕਿ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਮੁਤਾਬਕ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਚੁਣਿਆ ਨਹੀਂ ਜਾ ਸਕਦਾ। ਟਰੰਪ 2016 ਅਤੇ 2024 ਵਿੱਚ ਰਾਸ਼ਟਰਪਤੀ ਚੁਣੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇੱਕ ਸਰਵੇਖਣ ਵਿੱਚ ਉਹ ਹੋਰਨਾਂ ਸੰਭਾਵੀ ਉਮੀਦਵਾਰਾਂ ਤੋਂ ਕਾਫ਼ੀ ਅੱਗੇ ਸਨ। ਹਾਲਾਂਕਿ, ਉਨ੍ਹਾਂ ਨੇ ਸਰਵੇਖਣ ਦਾ ਨਾਂ ਜਾਂ ਵੇਰਵਾ ਨਹੀਂ ਦੱਸਿਆ।

ਪਿਛਲੀ ਖ਼ਬਰ ਟਰੰਪ ਨੇ ਚੋਣਾਂ ਤੋਂ ਇੱਕ ਦਿਨ ਪਹਿਲਾਂ ਭਾਸ਼ਣ ਦੌਰਾਨ 2026 ਦੀਆਂ ਅਮਰੀਕੀ ਮੱਧਕਾਲੀ ਚੋਣਾਂ ਨੂੰ ਦੱਸਿਆ 'ਸਾਡੇ ਜੀਵਨ ਦੀਆ... ਅਗਲੀ ਖ਼ਬਰ ED ਦੀ ਚੰਡੀਗੜ੍ਹ ਤੇ ਮੋਹਾਲੀ ’ਚ ਛਾਪੇਮਾਰੀ, ਕ੍ਰਿਪਟੋਕਰੰਸੀ ਠੱਗੀ ’ਚ ਮੁਲਜ਼ਮ ਕਾਬੂ