07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੰਨਣਹਾਨਾ ’ਚ ਦੋਹਰੀਆਂ ਬੈਲ ਗੱਡੀਆਂ ਦੀਆਂ ਦੌੜਾਂ ’ਚ ਦਿਲਾਵਰ ਸਿੰਘ ਦੀ ਗੱਡੀ ਜੇਤੂ

ਕੋਟਫ਼ਤੂਹੀ, 6 ਨਵੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਕੁਟੀਆ ਅਮਰੂਦਾਂ ਵਾਲੀ ਵਿਖੇ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲੇ, ਬ੍ਰਹਮਲੀਨ ਸੰਤ ਬਾਬਾ ਬਲਵੀਰ ਸਿੰਘ, ਬ੍ਰਹਮਲੀਨ ਸੰਤ ਜਸਵੰਤ ਸਿੰਘ ਦੀ ਯਾਦ ਵਿਚ ਤੇ ਸਵ. ਜੰਗ ਬਹਾਦਰ ਸਿੰਘ ਪਰਮਾਰ ਨੂੰ ਸਮਰਪਿਤ ਬੈਲ ਗੱਡੀਆਂ ਦੀਆਂ ਦੋਹਰੀਆਂ ਦੌੜਾਂ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਈਆਂ ਗਈਆਂ।

ਅਜੀਤ ਡੈਸਕ 07-11-2026
ਕੋਟਫ਼ਤੂਹੀ, 6 ਨਵੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਕੁਟੀਆ ਅਮਰੂਦਾਂ ਵਾਲੀ ਵਿਖੇ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲੇ, ਬ੍ਰਹਮਲੀਨ ਸੰਤ ਬਾਬਾ ਬਲਵੀਰ ਸਿੰਘ, ਬ੍ਰਹਮਲੀਨ ਸੰਤ ਜਸਵੰਤ ਸਿੰਘ ਦੀ ਯਾਦ ਵਿਚ ਤੇ ਸਵ. ਜੰਗ ਬਹਾਦਰ ਸਿੰਘ ਪਰਮਾਰ ਨੂੰ ਸਮਰਪਿਤ ਬੈਲ ਗੱਡੀਆਂ ਦੀਆਂ ਦੋਹਰੀਆਂ ਦੌੜਾਂ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਈਆਂ ਗਈਆਂ। ਇਨ੍ਹਾਂ ਦੌੜਾਂ ’ਚ ਲਗਭਗ 60 ਦੇ ਕਰੀਬ ਬੈਲ ਗੱਡੀਆਂ ਨੇ ਭਾਗ ਲਿਆ। ਜਿਸ ਵਿਚ 21 ਗੱਡੀਆਂ ਦੇ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ, ਇਸ ਦੋਹਰੀਆਂ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਦਿਲਾਵਰ ਸਿੰਘ ਦਿੱਲੀ ਰਏਵਾਲ ਦੀ ਗੱਡੀ ਪਹਿਲੇ, ਸੁੱਖਾ ਕੈਨੇਡਾ, ਅਵਤਾਰ ਸਿੰਘ ਗਿੱਲ ਕੋਟਫ਼ਤੂਹੀ, ਸੋਢੀ ਘਟਾਰੋ ਦੀ ਗੱਡੀ ਦੂਸਰੇ ਨੰਬਰ ਤੇ ਸੁੱਖਾ ਕੈਨੇਡਾ, ਅਵਤਾਰ ਸਿੰਘ ਗਿੱਲ ਕੋਟਫ਼ਤੂਹੀ, ਇੰਦੂ ਮੇਘੋਵਾਲ, ਸੋਨੂੰ ਮੇਘੋਵਾਲ, ਨਵੀ ਗਿੱਲ ਖੈਰੜ ਦੀ ਗੱਡੀ ਤੀਸਰੇ ਨੰਬਰ ’ਤੇ ਰਹੀ। ਇਸ ਮੌਕੇ ਇਨਾਮਾਂ ਦੀ ਵੰਡ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ, ਅਵਤਾਰ ਸਿੰਘ ਗਿੱਲ, ਸੰਤ ਬਿਕਰਮਜੀਤ ਸਿੰਘ ਨੰਗਲ ਖ਼ੁਰਦ, ਪਹਿਲਵਾਨ ਹਰਵਿੰਦਰ ਸਿੰਘ ਵਿਰਕ, ਸੰਦੀਪ ਸੈਂਡੀ, ਪਿ੍ਰੰਸੀਪਲ ਬਲਵੀਰ ਸਿੰਘ ਚੇਲਾ (ਸੇਵਾ ਮੁਕਤ) ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਇਨ੍ਹਾਂ ਨਾਲ ਮਨਿੰਦਰਜੀਤ ਸਿੰਘ ਨਾਗਰਾ, ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ, ਅਸ਼ਵਨੀ ਕੁਮਾਰ, ਰਛਪਾਲ ਕਲੇਰ, ਨਿਰਮਲ ਕੁਮਾਰ, ਪ੍ਰਧਾਨ ਰਘਵੀਰ ਸਿੰਘ ਲੇਹਲ, ਜੋਗਾ ਸਿੰਘ ਦਾਤਾ, ਦਰਸ਼ਨ ਸਿੰਘ ਚੇਲਾ, ਜੱਸਾ ਭਗਤੂਪੁਰ, ਪਵਿੱਤਰ ਸਿੰਘ ਨਿਉੂਜੀਲੈਡ, ਹਰਪ੍ਰੀਤ ਸਿੰਘ ਮਰਵਾਹਾ, ਪੰਚ ਗੁਰਜੀਤ ਸਿੰਘ ਢਿੱਲੋਂ, ਪਾਲ ਸਿੰਘ ਕਾਹਰੀ ਸਾਹਰੀ, ਸਰਪੰਚ ਬਲਵਿੰਦਰ ਸਿੰਘ ਖੇੜਾ, ਅਮਰਜੀਤ ਸਿੰਘ ਝੱਜ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਬਲਵੀਰ ਸਿੰਘ ਅਟਵਾਲ, ਜਸਵੀਰ ਸਿੰਘ ਲੇਹਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ 10 ਨੂੰ ਕੋਟਫਤੂਹੀ ਵਿਖੇ ‘ਬੇਗਮਪੁਰਾ ਪੰਥਕ ਇਕੱਠ’ ਨੂੰ ਸੰਬੋਧਨ ਕਰਨਗੇ-ਸਿੰਗੜੀਵਾਲਾ ਅਗਲੀ ਖ਼ਬਰ ਪੁਸਤਕ ਮੇਲੇ ਦੌਰਾਨ ਵਿਦਿਆਰਥੀ ਕਲਾਕਾਰਾਂ ਨੇ ਪੰਜਾਬੀ ਸਭਿਆਚਾਰ ਦਾ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।