07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬੀ.ਐੱਸ.ਐਨ.ਐਲ ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਨੂੂੰ ਲੈ ਕੇ ਦਫ਼ਤਰ ਸਾਹਮਣੇ 3 ਰੋਜ਼ਾ ਧਰਨਾ

ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਆਲ ਯੂਨੀਅਨਜ਼ ਐਂਡ ਐਸੋਸੀਏਸਨਜ਼ ਆਫ਼ ਬੀ. ਐੱਸ.

ਬੀ.ਐੱਸ.ਐਨ.ਐਲ ਦਫ਼ਤਰ ਸਾਹਮਣੇ ਰੋਸ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਅਮਿਤ ਗੁਪਤਾ ਤੇ ਵਿਭਾਗ ਦੇ ਕਰਮਚਾਰੀ। ਤਸਵੀਰ: ਹਮਸ਼ਾਇਨ ਸਟੂਡੀਓ 07-11-2026
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਆਲ ਯੂਨੀਅਨਜ਼ ਐਂਡ ਐਸੋਸੀਏਸਨਜ਼ ਆਫ਼ ਬੀ.ਐੱਸ.ਐਨ.ਐਲ ਦੇ ਸੱਦੇ ’ਤੇ ਬੀ.ਐੱਸ.ਐਨ.ਐਲ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸੇਵਾ ਮੁਕਤ ਸਾਥੀਆਂ ਨੇ ਬੀ.ਐੱਸ.ਐਨ.ਐਲ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੀਸਰਾ ਪੇ ਕਮਿਸ਼ਨ ਲਾਗੂ ਕਰਨਾ ਸ਼ਾਮਿਲ ਹੈ। ਇਸ ਮੌਕੇ ਅਮਿਤ ਗੁਪਤਾ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੇ ਕਮਿਸ਼ਨ 1 ਜਨਵਰੀ 2017 ਤੋਂ ਲਗਭਗ 10 ਸਾਲਾਂ ਤੋਂ ਲਟਕ ਰਹੀ ਤੀਸਰੀ ਤਨਖ਼ਾਹ ਸੋਧ ਨੂੰ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇ ਅਤੇ ਅਫੋਰਡੇਬਿਲਟੀ ਕਾਲਜ ਜੀ.ਪੀ.ਐੱਸ. ਦੀ ਅਖੌਤੀ ਅਫੋਰਡੇਬਿਲਟੀ ਕਲਾਜ ਮੁਨਾਫ਼ੇ ਵਾਲੀ ਸ਼ਰਤ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੀ.ਐਸ.ਐਨ.ਐਲ ਸਿਰਫ਼ ਮੁਨਾਫ਼ਾ ਕਮਾਉਣ ਵਾਲੀ ਨਿੱਜੀ ਕੰਪਨੀ ਨਹੀਂ, ਸਗੋਂ ਦੇਸ਼ ਦੀ ਰੱਖਿਆਤਮਿਕ ਅਤੇ ਜ਼ਰੂਰੀ ਜਨਤਕ ਸੇਵਾ ਹੈ। ਕਰੋਨਾ ਮਹਾਂਮਾਰੀ ਅਤੇ ਕੁਦਰਤੀ ਆਫ਼ਤਾਂ ਦੌਰਾਨ ਜਦੋਂ ਨਿੱਜੀ ਕੰਪਨੀਆਂ ਨੇ ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਉਦੋਂ ਵੀ ਬੀ.ਐੱਸ.ਐਨ.ਐਲ ਮੁਲਾਜ਼ਮਾਂ ਨੇ ਜਾਨ ਜੋਖ਼ਮ ’ਚ ਪਾ ਕੇ ਦੇਸ਼ ਦੀ ਸੰਚਾਰ ਲਾਈਨ ਨੂੰ ਚਾਲੂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਜਗਤਾਰ ਸਿੰਘ, ਜਗਮੋਹਿੰਦਰ ਸਿੰਘ, ਪ੍ਰਦੀਪ ਕੁਮਾਰ, ਸੁਰਜੀਤ ਰਾਏ, ਸੋਹਣ ਲਾਲ, ਵਿਜੇ ਬੱਗਾ, ਸਚਿਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਵਿੱਦਿਅਕ ਟੂਰ ਲਗਵਾਇਆ ਅਗਲੀ ਖ਼ਬਰ ਦਸੂਹਾ ਵਿਚ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ, ਸਿਵਲ ਹਸਪਤਾਲ ਖ਼ੁਦ ਇਲਾਜ ਦਾ ਮੁਹਤਾਜ-ਡਾ. ਸਾਹੀ ਮਾਹਿਰ ਡਾਕਟਰਾਂ ਅਤੇ ਟਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।