ਪੇਪਰ ਮਿੱਲ ਮੁਕੇਰੀਆਂ ਦਾ ਰੇਲਵੇ ਫਾਟਕ ਬਣਿਆ ਲੋਕਾਂ ਲਈ ਮੁਸੀਬਤ
ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)-ਜਲੰਧਰ-ਪਠਾਨਕੋਟ ਜੰਮੂ ਰੇਲਵੇ ਲਾਈਨ ਜੋ ਹੁਣ ਕਸ਼ਮੀਰ ਤੱਕ ਜਾਂਦੀ ਹੈ ਜਿਸ ’ਤੇ ਰੇਲ ਆਵਾਜਾਈ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਨੂੰ ਬਹੁਤ ਲੰਬਾ ਸਮਾਂ ਫਾਟਕਾਂ ’ਤੇ ਉਡੀਕ ਕਰਨੀ ਪੈਂਦੀ ਹੈ। ਮੁਕੇਰੀਆਂ-ਦਸੂਹਾ ਸੈਕਸ਼ਨ ’ਤੇ ਕੋਈ ਫਲਾਈਓਵਰ ਜਾਂ ਅੰਡਰ ਪਾਸ ਨਾ ਹੋਣ ਕਰਕੇ ਇੱਥੇ ਲੋਕਾਂ ਦੀ ਉਡੀਕ ਬਾਕੀ ਥਾਵਾਂ ਤੋਂ ਜ਼ਿਆਦਾ ਹੈ।
ਇੰਜ. ਸਤਨਾਮ ਸਿੰਘ ਧਨੋਆ ਤੇ ਨਾਲ ਉਨ੍ਹਾਂ ਦੇ ਸਾਥੀ ਗੱਲਬਾਤ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ
24-11-2026