26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਰੋੜ ਮਜਾਰਾ ਦੀ ਕੋ-ਆਪ੍ਰੇਟਿਵ ਸੁਸਾਇਟੀ ’ਚ ਡਾਇਆ ਖਾਦ ਦੀ ਕਿੱਲਤ

ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਰੋੜ ਮਜਾਰਾ ਦੀ ਕੋ-ਆਪ੍ਰੇਟਿਵ ਸੁਸਾਇਟੀ ਵਿਚ ਡਾਇਆ ਖਾਦ ਦੀ ਵੱਡੀ ਕਿੱਲਤ ਚੱਲ ਰਹੀ ਹੈ। ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਵੀ ਲੋੜ ਅਨੁਸਾਰ ਡਾਇਆ ਖਾਦ ਨਾਲ ਮਿਲਣ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 26-11-2026
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਰੋੜ ਮਜਾਰਾ ਦੀ ਕੋ-ਆਪ੍ਰੇਟਿਵ ਸੁਸਾਇਟੀ ਵਿਚ ਡਾਇਆ ਖਾਦ ਦੀ ਵੱਡੀ ਕਿੱਲਤ ਚੱਲ ਰਹੀ ਹੈ। ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਵੀ ਲੋੜ ਅਨੁਸਾਰ ਡਾਇਆ ਖਾਦ ਨਾਲ ਮਿਲਣ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋ-ਆਪ੍ਰੇਟਿਵ ਸੁਸਾਇਟੀ ਨਾਲ ਸਬੰਧਕ ਕਿਸਾਨਾਂ ਨੇ ਦੱਸਿਆ ਕਿ ਕੋ-ਆਪ੍ਰੇਟਿਵ ਸੁਸਾਇਟੀ ਅਧੀਨ 8 ਪਿੰਡ ਆਉਂਦੇ ਹਨ ਤੇ ਸੁਸਾਇਟੀ ਨੂੰ ਸਿਰਫ਼ ਡਾਇਆ ਖਾਦ ਦੇ 175 ਬੋਰੇ ਹੀ ਆਏ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ ਸੁਸਾਇਟੀਆਂ ਅਧੀਨ ਸਿਰਫ਼ 3-4 ਪਿੰਡ ਹੀ ਆਉਂਦੇ ਹਨ ਉੱਥੇ ਤਾਂ ਲੋੜ ਅਨੁਸਾਰ ਡਾਇਆ ਖਾਦ ਮਿਲ ਗਈ ਪਰ ਜਿਸ ਸੁਸਾਇਟੀ ਅਧੀਨ 8 ਪਿੰਡ ਆਉਂਦੇ ਹਨ ਉੱਥੇ ਛੋਟੀਆਂ ਸੁਸਾਇਟੀ ਤੋਂ ਵੀ ਕਿਤੇ ਘੱਟ ਡਾਇਆ ਖਾਦ ਭੇਜੀ ਗਈ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸੁਸਾਇਟੀ ਨਾਲ ਵਿਤਕਰਾ ਕਰਦੇ ਹੋਏ ਕਿਸਾਨਾਂ ਨੂੰ ਜਾਣਬੁੱਝ ਕੇ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਪਿੰਡ ਛਾਗਲਾ ਵਿਖੇ ਜੈ ਭੀਮ ਟਾਈਗਰ ਫੋਰਸ ਦੀ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਮਸੀਤ ਪਲ ਕੋਟ ਵਿਖੇ ਪ੍ਰਕਾਸ਼ ਪੁਰਬ ਸੰਬੰਧੀ 2 ਦਿਨਾਂ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।