01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਐਥਲੀਟ ਨੇ ਬੈਂਗੂਲਰ ਵਿਖੇ ਜੂਨੀਅਰ ਨੈਸ਼ਨਲ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ

ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਪੱਧਰੀ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਖੇਡ ਵਿਭਾਗ ਦੀ ਦੇਖ-ਰੇਖ ਹੇਠ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ। ਜਿਸ ਵਿਚ ਪੰਜਾਬ ਦੇ 23 ਜ਼ਿਲਿ੍ਆਂ ਦੇ ਸੈਂਕੜੇ ਐਥਲੀਟਾਂ ਨੇ ਭਾਗ ਲਿਆ।

ਅਜੀਤ ਡੈਸਕ 01-09-2026
ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਪੱਧਰੀ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਖੇਡ ਵਿਭਾਗ ਦੀ ਦੇਖ-ਰੇਖ ਹੇਠ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ। ਜਿਸ ਵਿਚ ਪੰਜਾਬ ਦੇ 23 ਜ਼ਿਲਿ੍ਆਂ ਦੇ ਸੈਂਕੜੇ ਐਥਲੀਟਾਂ ਨੇ ਭਾਗ ਲਿਆ। ਇਸ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਐਥਲੀਟ ਦਿਲਪ੍ਰੀਤ ਸਿੰਘ ਢਿੱਲੋਂ ਨੇ ਰਿਕਾਰਡ ਜਿੱਤ ਪ੍ਰਾਪਤ ਕਰਦਿਆਂ 2 ਤਗਮੇ ਆਪਣੀ ਝੋਲੀ ਪਾ ਕੇ ਪੰਜਾਬ ਚੈਂਪੀਅਨ ਦਾ ਤਾਜ਼ ਆਪਣੇ ਸਿਰ ਸਜਾਇਆ। ਦਿਲਪ੍ਰੀਤ ਸਿੰਘ ਨੇ 80 ਮੀਟਰ ਹਰਡਲ ਦੌੜ ਵਿਚੋਂ ਗੋਲਡ ਅਤੇ 60 ਮੀਟਰ ਦੌੜ ਵਿਚੋਂ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਜ਼ੋਰ ਦਾ ਲੋਹਾ ਮਨਵਾਇਆ।ਇਸਦੇ ਨਾਲ ਹੀ ਦਿਲਪ੍ਰੀਤ ਸਿੰਘ ਢਿੱਲੋਂ ਨੇ ਬੈਂਗੂਲਰ ਵਿਖੇ ਹੋਣ ਵਾਲੇ ਜੂਨੀਅਰ ਨੈਸ਼ਨਲ ਟੂਰਨਾਮੈਂਟ ਲਈ ਵੀ ਕੁਆਲੀਫਾਈ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ, ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਿੱਧੂ ਵਲੋਂ ਜੇਤੂ ਖਿਡਾਰੀ ਦਿਲਪ੍ਰੀਤ ਸਿੰਘ ਦੀ ਸ਼ਾਨਦਾਰ ਉਪਲੱਬਧੀ ਲਈ ਮੂੰਹ ਮਿੱਠਾ ਕਰਵਾਇਆ ਅਤੇ ਕੋਚ ਬਲਕਾਰ ਸਿੰਘ ਸਰਾਂ ਨੂੰ ਵੀ ਮੁਬਾਰਕਬਾਦ ਦਿੱਤੀ ਤੇ ਧੰਨਵਾਦ ਕੀਤਾ। ਇਸ ਮੌਕੇ ਮੈਡਮ ਵੀਰਾਂ ਕੌੜਾ, ਜਗਰੂਪ ਸਿੰਘ, ਰੀਤੂ ਕਮਲ, ਜਸਵਿੰਦਰ ਸਿੰਘ, ਮੈਡਮ ਵੀਰ ਕੌਰ ਬੱਸੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਨਮ ਅਸ਼ਟਮੀ ਸਮਾਗਮ 4 ਨੂੰ ਅਗਲੀ ਖ਼ਬਰ ਕੈਨੇਡੀਅਨ ਬਖਸ਼ੀਸ਼ ਸਿੰਘ ਧਾਲੀਵਾਲ ਨੂੰ ਸਦਮਾ- ਸਪੁੱਤਰ ਸਰਬਜੀਤ ਸਿੰਘ ਬਿੱਲੂ ਪੁੜੈਣ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।