07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗਰੀਬਦਾਸ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀਵਾਂ ਦੇ ਕਲਿਆਣ ਹਿੱਤ ਗ੍ਰੰਥ ਹੈ- ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਭੂਰੀ ਵਾਲੇ ਆਸ਼ਰਮ ਛਤਰੀ ਸਾਹਿਬ ’ਚ ਸਾਲਾਨਾ ਧਾਰਮਿਕ ਸਮਾਗਮ ਸੰਪੂਰਨ

ਮੁੱਲਾਂਪੁਰ-ਦਾਖਾ, 6 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਸ਼ਲਾਨਾ ਬਰਸ਼ੀ ਮੌਕੇ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ (ਛਤਰੀ ਸਾਹਿਬ) ਵਿਖੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ ਸਮੇਂ ਵੱਖੋ-ਵੱਖ ਸੰਪਰਦਾਇ ਦੇ ਮਹਾਤਮਾ, ਗੁਣੀ ਗਿਆਨੀ, ਪ੍ਰਚਾਰਕਾ ਸ਼ਮੂਲੀਅਤ ਕੀਤੀ। ਛਤਰੀ ਸਾਹਿਬ ਵਿਖੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ ਵਿਚ ਜੁੜੀ ਸੰਗਤ ਨੂੰ ਸੰਬੋਧਨ ਸਮੇਂ ਸਵਾਮੀ ਸ਼ੰਕਰਾ ਨੰਦ ਜੀ ਕਿਹਾ ਕਿ ਸੰਗਤ ਵਡਭਾਗੀ ਹੈ, ਜੋ ਸਤਿਗੁਰੂ ਗਰੀਬਦਾਸ ਮਹਾਰਾਜ ਗੀ ਦੀ ਬਾਣੀ ਅਤੇ ਵਿਚਾਰਾ ਬਾਰੇ ਸੁਣ ਕੇ ਆਪਣੇ ਜੀਵਨ ਨੂੰ ਉੱਚਾ ਕਰ ਰਹੀ ਹੈ।

ਅਜੀਤ ਡੈਸਕ 07-09-2026
ਮੁੱਲਾਂਪੁਰ-ਦਾਖਾ, 6 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਸ਼ਲਾਨਾ ਬਰਸ਼ੀ ਮੌਕੇ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ (ਛਤਰੀ ਸਾਹਿਬ) ਵਿਖੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ ਸਮੇਂ ਵੱਖੋ-ਵੱਖ ਸੰਪਰਦਾਇ ਦੇ ਮਹਾਤਮਾ, ਗੁਣੀ ਗਿਆਨੀ, ਪ੍ਰਚਾਰਕਾ ਸ਼ਮੂਲੀਅਤ ਕੀਤੀ। ਛਤਰੀ ਸਾਹਿਬ ਵਿਖੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ ਵਿਚ ਜੁੜੀ ਸੰਗਤ ਨੂੰ ਸੰਬੋਧਨ ਸਮੇਂ ਸਵਾਮੀ ਸ਼ੰਕਰਾ ਨੰਦ ਜੀ ਕਿਹਾ ਕਿ ਸੰਗਤ ਵਡਭਾਗੀ ਹੈ, ਜੋ ਸਤਿਗੁਰੂ ਗਰੀਬਦਾਸ ਮਹਾਰਾਜ ਗੀ ਦੀ ਬਾਣੀ ਅਤੇ ਵਿਚਾਰਾ ਬਾਰੇ ਸੁਣ ਕੇ ਆਪਣੇ ਜੀਵਨ ਨੂੰ ਉੱਚਾ ਕਰ ਰਹੀ ਹੈ। ਸਵਾਮੀ ਜੀ ਦੱਸਿਆ ਕਿ ਮਹਾਰਾਜ ਗੰਗਾ ਨੰਦ ਜੀ ਭੂਰੀ ਵਾਲਿਆ ਜੀਵਾਂ ਨੂੰ ਉਪਾਸਨਾ, ਭਗਤੀ ਅਤੇ ਗਿਆਨ ਦਾ ਉਪਦੇਸ਼ ਦਿੰਦਿਆ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ ਗਿਆ। ਸਵਾਮੀ ਜੀ ਕਿਹਾ ਕਿ ਕਣ-ਕਣ ਵਿਚ ਵਿਆਪਕ ਈਸ਼ਵਰ ਦੀ ਪ੍ਰਾਪਤੀ ਕੇਵਲ ਭਗਤੀ, ਮੁਕਤੀ ਦੁਆਰਾ ਹੀ ਹੋ ਸਕਦੀ ਹੈ। ਸਵਾਮੀ ਸ਼ੰਕਰਾ ਨੰਦ ਜੀ ਦੱਸਿਆ ਕਿ ਮੇਰੇ ਗੁਰੂ ਬ੍ਰਹਮਲੀਨ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆ ਯੋ ਭਗਤੀ-ਮੁਕਤੀ ਦੇ ਗ੍ਰੰਥਾਂ ਦਾ ਆਧਿਐਨ ਕਰਕੇ ਜਿੱਥੇ ਮਨੁੱਖਤਾ ਨੂੰ ਪ੍ਰਮਾਤਮਾ ਨਾਲ ਜੋੜਿਆਂ, ਉੱਥੇ ਸਰੀਰ ਨੂੰ ਅਨੇਕਾ ਪ੍ਰਕਾਰ ਦੇ ਰੋਗਾਂ ਤੋਂ ਮੁਕਤ ਰੱਖਣ ਲਈ ਆਯੁਰਵੈਦਿਕ ਸਿੱਖਿਆ ਦਿੱਤੀ ਜਾਦੀ ਰਹੀ। ਸਵਾਮੀ ਜੀ ਵਲੋਂ ਨਸ਼ਿਆਂ ਦਾ ਨਿਸ਼ੇਧ ਖੰਡਨ ਕਰਦਿਆਂ ਕਿਹਾ ਕਿ ਨਸ਼ੇ ਤਮੋਗੁਣ ਵਿਚ ਵਾਧਾ ਕਰਦੇ ਹਨ, ਅਚਾਰੀਆ ਗਰੀਬਦਾਸ ਜੀ ਤਾ ਸਿਗਰਟ, ਹੁੱਕਾ ਪੀਣ ਵਾਲੇ ਨੂੰ ਕਾਫਰ ਕਿਹਾ ਗਿਆ ਹੈ। ਹੁੱਕਾ ਹਰਾਮੀ ਗੁਲਾਮੀ ਗੁਲਾਮ! ਧਨੀ ਕੇ ਸਰੇ ਮੇਂ ਨ ਪੌਹਚੇ ਅਲਾਮ॥ ਪੰਗਤੀਆ ਦਾ ਉਚਾਰਣ ਕਰਦਿਆਂ ਨਸ਼ਿਆਂ ਤਿੱਖਾ ਵਿਰੋਧ ਕੀਤਾ। ਕਈ ਰੋਜ਼ਾ ਧਾਰਮਿਕ ਸਮਾਗਮ ਦਾ ਮੰਚ ਸੰਚਾਲਨ ਸੇਵਾਦਾਰ ਕੁਲਵਿੰਦਰ ਸਿੰਘ ਡਾਗੋ ਵਲੋਂ ਕੀਤਾ ਗਿਆ। ਧਾਰਮਿਕ ਸਮਾਗਮ ’ਚ ਹਾਜ਼ਰੀਨ ਸੰਤ ਮਹਾਤਮਾ, ਸੰਗਤ ਦਾ ਸਵਾਮੀ ਓਮਾ ਨੰਦ ਜੀ ਵਲੋਂ ਧੰਨਵਾਦ ਕੀਤਾ ਗਿਆ। ਸਰਬ-ਧਰਮ, ਕੀਰਤਨ ਦਰਬਾਰ ਸਮੇਂ ਸਵਾਮੀ ਗਿਆਨਾ ਨੰਦ ਜੀ ਹਰਿਦੁਆਰ, ਸਵਾਮੀ ਸੁਨੀਲ ਦਾਸ ਕੁਰਕਸੇਤਰ, ਸਾਧਵੀ ਸੁਨੇਹ ਦਾਸ, ਸੰਤ ਪ੍ਰਿਤਪਾਲ ਸਿੰਘ ਮਲੇਸੀਆ, ਬਾਬਾ ਤਰਲੋਚਨ ਦਾਸ ਜੀ, ਸਵਾਮੀ ਗੁਰਮੁਖ ਦਾਸ, ਸਵਾਮੀ ਬਲਦੇਵ ਦਾਸ, ਰਾਗੀ ਹਰਭਜਨ ਸਿੰਘ ਖੰਨਾ, ਸਵਾਮੀ ਬਲਵਿੰਦਰ ਸਿੰਘ ਬਾਮਦੇਵ ਮੰਡਲੀ, ਮੋਹਨ ਲਾਲ ਮੋਹਣ ਮਾਜਰਾ, ਜਸਵਿੰਦਰ ਸਿੰਘ ਸਰਪੰਚ ਬੜੂੰਦੀ, ਸੁਖਦੇਵ ਸਿੰਘ ਬੜੂੰਦੀ, ਨਸੀਬ ਚੰਦ ਪਠਾਨਕੋਟ, ਢਾਡੀ ਮਨਵੀਰ ਸਿੰਘ ਚਮਿੰਡਾ, ਅੰਮ੍ਰਿਤਪਾਲ ਸਿੰਘ ਹੈਪੀ.ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ, ਵੈਦ ਠਾਕੁਰ ਮਾਨ, ਇੰਦਰਪਾਲ ਆਦੋਆਣਾ, ਭੁਪਿੰਦਰ ਸਿੰਘ ਈਸੇਵਾਲ, ਡਾ: ਸਵਰਨਜੀਤ ਸਿੰਘ ਰਕਬਾ, ਸੁਖਦੇਵ ਰਾਜ ਇੰਸਪੈਕਟਰ, ਗੁਰਮੀਤ ਸਿੰਘ ਬੈਂਸ, ਸੁਖਦੇਵ ਸਿੰਘ ਸੰਘੇੜਾ ਹੋਰਨਾਂ ਸਵਾਮੀ ਗੰਗਾ ਨੰਦ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਪਿਛਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ’ਤੇ ਵਹਿਸ਼ੀ ਜਬਰ ਦਾ ਦਸਮੇਸ਼ ਯੂਨੀਅਨ ਵਲੋਂ ਗੰਭੀਰ ਨੋਟਿਸ ਪੁਲਿਸੀਆ ਜ਼ੁਲਮ ਵਿਰੁੱਧ ਘੋਲ ਦਾ ਸੱ... ਅਗਲੀ ਖ਼ਬਰ ਹਰਬੀਰ ਸਿੰਘ ਇਯਾਲੀ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਕਾਨਫਰੰਸ ਦੀਆਂ ਤਿਆਰੀ ਸਿਖਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।