07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੈਂਟਰ ਮਾਣੂੰਕੇ ਵਿਖੇ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਹੋਈਆਂ ਆਟਾ-ਚੱਕੀ ’ਚੋਂ ਨਕਦੀ ਚੋਰੀ ਕਰਨ ਵਾਲੇ ਚੋਰਾਂ ਦਾ ਨਹੀਂ ਪਤਾ ਲੱਗ ਸਕਿਆ

ਸਿੱਧਵਾਂ ਬੇਟ, 6 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਕੁਝ ਦਿਨ ਪਹਿਲਾਂ ਸਥਾਨਿਕ ਕਸਬੇ ਦੇ ਸਾਬਕਾ ਸਰਪੰਚ ਹਮਨ ਕੁਮਾਰ ਟੀਟਾ ਦੀ ਜਲੰਧਰ-ਜਗਰਾਉਂ ਮਾਰਗ ’ਤੇ ਸਥਿੱਤ ਆਟਾ ਚੱਕੀ ਦਾ ਸ਼ਟਰ ਤੋੜ ਕੇ ਗੱਲੇ ਵਿਚ ਕਰੀਬ 13 ਹਜ਼ਾਰ ਦੀ ਨਕਦੀ ਚੋਰੀ ਕਰਨ ਵਾਲੇ ਚੋਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਜਿਸ ਨਾਲ ਇਲਾਕੇ ਅੰਦਰ ਚੋਰਾਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ।

ਅਜੀਤ ਡੈਸਕ 07-09-2026
ਸਿੱਧਵਾਂ ਬੇਟ, 6 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਕੁਝ ਦਿਨ ਪਹਿਲਾਂ ਸਥਾਨਿਕ ਕਸਬੇ ਦੇ ਸਾਬਕਾ ਸਰਪੰਚ ਹਮਨ ਕੁਮਾਰ ਟੀਟਾ ਦੀ ਜਲੰਧਰ-ਜਗਰਾਉਂ ਮਾਰਗ ’ਤੇ ਸਥਿੱਤ ਆਟਾ ਚੱਕੀ ਦਾ ਸ਼ਟਰ ਤੋੜ ਕੇ ਗੱਲੇ ਵਿਚ ਕਰੀਬ 13 ਹਜ਼ਾਰ ਦੀ ਨਕਦੀ ਚੋਰੀ ਕਰਨ ਵਾਲੇ ਚੋਰਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਜਿਸ ਨਾਲ ਇਲਾਕੇ ਅੰਦਰ ਚੋਰਾਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੋਟੇਜ਼ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਨੂੰ ਕਰੀਬ 2:30 ਵਜੇ ਦੋ ਚੋਰ ਕਿਸੇ ਭਾਰੀ ਔਜਾਰ ਨਾਲ ਦਰਵਾਜ਼ੇ ਦਾ ਸਟਰ ਚੁੱਕ ਕੇ ਅੰਦਰ ਵੜ ਗਏ ਅਤੇ ਗੱਲੇ ਵਿੱਚੋਂ ਕਰੀਬ 13 ਹਜ਼ਾਰ ਦੀ ਨਕਦੀ ਚੁੱਕ ਕੇ ਰਫੂ ਚੱਕਰ ਹੋ ਗਏ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪਿਸਤੌਲ ਨਾਲ ਹਵਾਈ ਫਾਇਰ ਕਰਨ ਦਾ ਸਟੇਟਸ ਲਗਾਉਣ ‘ਤੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਮਾਛੀਵਾੜਾ ਸਾਹਿਬ, 6 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪਿੰਡ ਬਹਿਲੋਲਪੁਰ ਦੇ ਨੌਜਵਾਨ ਵਲੋਂ ਇੱਕ ਪਿਸਤੌਲ ਨਾਲ ਹਵਾਈ ਫਾਇਰ ਕਰ ਉਸ ਦੀ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ‘ਤੇ ਸਟੇਟਸ ਲਗਾਉਣ ‘ਤੇ ਬਿਕਰਮਜੀਤ ਸਿੰਘ ਵਾਸੀ ਬਹਿਲੋਲਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਬਿਕਰਮਜੀਤ ਸਿੰਘ ਜਿਸ ਨੇ ਆਪਣੇ ਮੋਬਾਇਲ ‘ਤੇ ਸਟੇਟਸ ਲਗਾਇਆ ਹੈ ਜਿਸ ਵਿਚ ਉਹ ਪਿਸਤੌਲ ਨਾਲ ਤਿੰਨ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਹੈ। ਬਿਕਰਮਜੀਤ ਸਿੰਘ ਪਾਸ ਕੋਈ ਲਾਇਸੈਂਸੀ ਅਸਲਾ ਨਹੀਂ ਹੈ ਉਸ ਵਲੋਂ ਹਵਾਈ ਫਾਇਰ ਕਰਨ ਸਬੰਧੀ ਸਟੇਟਸ ਲਗਾਉਣ ਨਾਲ ਆਮ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋਇਆ ਹੈ। ਥਾਣਾ ਮੁਖੀ ਅਨੁਸਾਰ ਮੁਖ਼ਬਰ ਨੇ ਇਹ ਸੂਚਨਾ ਵੀ ਦਿੱਤੀ ਕਿ ਫਾਇਰ ਵਾਲੀ ਵੀਡੀਓ ਨਾਲ ਪਿੰਡ ਬਹਿਲੋਲਪੁਰ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਜੇਕਰ ਇਸ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਸਮੇਂ ਪਬਲਿਕ ਦਾ ਜਾਨੀ, ਮਾਲੀ ਨੁਕਸਾਨ ਕਰ ਸਕਦਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਬਿਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ਅਧਿਆਪਕ ਦਿਵਸ’ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ’ਤੇ ਵਹਿਸ਼ੀ ਜਬਰ ਦਾ ਦਸਮੇਸ਼ ਯੂਨੀਅਨ ਵਲੋਂ ਗੰਭੀਰ ਨੋਟਿਸ ਪੁਲਿਸੀਆ ਜ਼ੁਲਮ ਵਿਰੁੱਧ ਘੋਲ ਦਾ ਸੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।