07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਉਂ ਵਿਖ਼ੇ ਅਧਿਆਪਕ ਦਿਵਸ ਮਨਾਇਆ

ਜਗਰਾਉਂ, 6 ਸਤੰਬਰ (ਵਿਨੋਦ ਕੁਮਾਰ)- ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਰਾਜਪਾਲ ਕੌਰ ਦੀ ਯੋਗ ਅਗਵਾਈ ਅਤੇ ਸਕੂਲ ਮੈਨੇਜਮੈਂਟ ਦੇ ਸਹਿਯੋਗ ਨਾਲ ਸਮੂਹ ਸਟਾਫ਼ ਲਈ ਵਿਸ਼ੇਸ਼ ਮਨੋਰੰਜਕ ਸਮਾਗਮ ਕਰਵਾਇਆ ਗਿਆ। ਅਧਿਆਪਕਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਸਕੂਲ ਦੀ ਤਰੱਕੀ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਸਨਮਾਨ ਦੇਣ ਲਈ ਮੈਨੇਜਮੈਂਟ ਵਲੋਂ ਸਭ ਤੋਂ ਪਹਿਲਾਂ ਵਿਸ਼ੇਸ਼ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ।

ਅਜੀਤ ਡੈਸਕ 07-09-2026
ਜਗਰਾਉਂ, 6 ਸਤੰਬਰ (ਵਿਨੋਦ ਕੁਮਾਰ)- ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਰਾਜਪਾਲ ਕੌਰ ਦੀ ਯੋਗ ਅਗਵਾਈ ਅਤੇ ਸਕੂਲ ਮੈਨੇਜਮੈਂਟ ਦੇ ਸਹਿਯੋਗ ਨਾਲ ਸਮੂਹ ਸਟਾਫ਼ ਲਈ ਵਿਸ਼ੇਸ਼ ਮਨੋਰੰਜਕ ਸਮਾਗਮ ਕਰਵਾਇਆ ਗਿਆ। ਅਧਿਆਪਕਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਸਕੂਲ ਦੀ ਤਰੱਕੀ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਸਨਮਾਨ ਦੇਣ ਲਈ ਮੈਨੇਜਮੈਂਟ ਵਲੋਂ ਸਭ ਤੋਂ ਪਹਿਲਾਂ ਵਿਸ਼ੇਸ਼ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਇਸ ਉਪਰੰਤ ਸਮੂਹ ਸਟਾਫ਼ ਨੇ ਇਕੱਠੇ ਫ਼ਿਲਮ ਦਾ ਆਨੰਦ ਮਾਣਿਆ। ਫ਼ਿਲਮ ਤੋਂ ਬਾਅਦ ਸਟਾਫ਼ ਲਈ ਵਿਸ਼ੇਸ਼ ਲੰਚ ਦਾ ਪ੍ਰਬੰਧ ਕੀਤਾ ਗਿਆ। ਗੀਤ-ਸੰਗੀਤ, ਮਨੋਰੰਜਕ ਗਤੀਵਿਧੀਆਂ ਅਤੇ ਮਾਇੰਡ ਗੇਮਜ਼ ਨੇ ਸਮਾਗਮ ਵਿੱਚ ਹੋਰ ਵੀ ਰੌਣਕ ਭਰ ਦਿੱਤੀ। ਇਸ ਮੌਕੇ ਪ੍ਰਿੰਸੀਪਲ ਰਾਜਪਾਲ ਕੌਰ ਨੇ ਸਮੂਹ ਸਟਾਫ਼ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਦੇਣ ਵਾਲੇ ਨਹੀਂ, ਸਗੋਂ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਮਾਰਗਦਰਸ਼ਕ ਅਤੇ ਪ੍ਰੇਰਣਾ ਸਰੋਤ ਹੁੰਦੇ ਹਨ। ਸਮੂਹ ਸਟਾਫ਼ ਨੇ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਸ ਸੁੰਦਰ ਉਪਰਾਲੇ ਨੂੰ ਅਧਿਆਪਕਾਂ ਪ੍ਰਤੀ ਸਨਮਾਨ ਅਤੇ ਕਦਰਦਾਨੀ ਦਾ ਪ੍ਰਤੀਕ ਦੱਸਿਆ। ਇਹ ਅਧਿਆਪਕ ਦਿਵਸ ਸਮਾਗਮ ਖੁਸ਼ੀਆਂ, ਹਾਸੇ-ਮਜ਼ਾਕ, ਆਪਸੀ ਸਾਂਝ ਅਤੇ ਯਾਦਗਾਰ ਪਲਾਂ ਨਾਲ ਭਰਿਆ ਇੱਕ ਅਭੁੱਲ ਦਿਨ ਬਣ ਗਿਆ।
ਪਿਛਲੀ ਖ਼ਬਰ ਭੂੰਦੜੀ ਵਿਖੇ ਮਹਾਮਾਈ ਦੇ ਜਾਗਰਣ ਮੌਕੇ ਸਾਰੀ ਰਾਤ ਹੋਇਆ ਗੁਣਗਾਨ ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ਅਧਿਆਪਕ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।