09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ’ਚ ਛਪਾਰ ਕਾਨਫਰੰਸ ’ਚ ਵਰਕਰਾਂ ਦਾ ਭਾਰੀ ਇਕੱਠ ਹੋਵੇਗਾ- ਚੀਮਾ, ਮਠਾੜੂ, ਤੂਰ

ਹੰਬੜਾਂ, 8 ਸਤੰਬਰ (ਮੇਜਰ ਹੰਬੜਾਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ ਹਲਕੇ ’ਚੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਵਿਚ ਵਰਕਰਾਂ ਦਾ ਭਾਰੀ ਇਕੱਠ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਮੇਜਰ ਸਿੰਘ ਚੀਮਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ ਅਤੇ ਸੀਨੀਅਰ ਆਗੂ ਦਾਰਾ ਸਿੰਘ ਤੂਰ ਨੇ ਵਰਕਰਾਂ ਨੂੰ ਛਪਾਰ ਮੇਲੇ ’ਚ 26 ਦੀ ਹੋਣ ਵਾਲੀ ਅਕਾਲੀ ਦਲ (ਬ) ਦੀ ਕਾਂਨਫਰੰਸ ਵਿਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਕਰਦਿਆਂ ਕੀਤਾ।

ਅਜੀਤ ਡੈਸਕ 09-09-2026
ਹੰਬੜਾਂ, 8 ਸਤੰਬਰ (ਮੇਜਰ ਹੰਬੜਾਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ ਹਲਕੇ ’ਚੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਵਿਚ ਵਰਕਰਾਂ ਦਾ ਭਾਰੀ ਇਕੱਠ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਮੇਜਰ ਸਿੰਘ ਚੀਮਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ ਅਤੇ ਸੀਨੀਅਰ ਆਗੂ ਦਾਰਾ ਸਿੰਘ ਤੂਰ ਨੇ ਵਰਕਰਾਂ ਨੂੰ ਛਪਾਰ ਮੇਲੇ ’ਚ 26 ਦੀ ਹੋਣ ਵਾਲੀ ਅਕਾਲੀ ਦਲ (ਬ) ਦੀ ਕਾਂਨਫਰੰਸ ਵਿਚ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਕਰਦਿਆਂ ਕੀਤਾ। ਚੀਮਾਂ ਅਤੇ ਮਠਾੜੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ’ਚ ਛਾਪਰ ਕਾਨਫਰੰਸ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਛਪਾਰ ਕਾਨਫਰੰਸ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਏ ਜਾਣ ਦਾ ਮੁੱਢ ਬੰਨੇਗੀ ਤੇ ਸੂਬੇ ’ਚੋਂ ‘ਅਪ’ ਸਰਕਾਰ ਨੂੰ ਚੱਲਦਾ ਕਰੇਗੀ। ਉਨ੍ਹਾਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਕਲ ਹੰਬੜਾਂ ਵਿਚੋਂ ਛਪਾਰ ਕਾਨਫਰੰਸ ਦੀ ਕਾਮਯਾਬੀ ਲਈ ਵਹੀਰਾਂ ਘੱਤਕੇ ਪੁੱਜਣਗੇ ਤੇ ਹਰ ਵਰਕਰ ਛਪਾਰ ਕਾਨਫਰੰਸ ਲਈ ਤਿਆਰੀ ਕਰੀ ਬੈਠਾ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਵਿੱਚ ਵੱਡੀ ਤਦਾਦ ’ਚ ਪੁੱਜਕੇ ਸੱਤ੍ਹਾਧਾਰੀ ਪਾਰਟੀ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਉਣਗੇ।
ਪਿਛਲੀ ਖ਼ਬਰ ਜਗਰਾਉਂ ’ਚ ਬਿਜਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਡੀ.ਏ. ਜਾਰੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋ... ਅਗਲੀ ਖ਼ਬਰ ਲਹਿਰ ਗੋਤ ਦੇ ਵੱਡੇ ਵਡੇਰਿਆਂ ਦਾ ਮੇਲਾ ਪਿੰਡ ਮਾਜਰੀ ਵਿਖੇ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।