13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖੇਤੀ ਬਿਜਲੀ ਨਾ ਮਿਲਣ ’ਤੇ ਦੁਖੀ ਕਿਸਾਨਾਂ ਨੇ ਬਿਜਲੀ ਦਫ਼ਤਰ ਅੱਗੇ ਲਗਾਇਆ ਧਰਨਾ

ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਮਾਨ ਸਰਕਾਰ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਐਂਤਕੀ ਬਰਸਾਤਾਂ ਦੀ ਕਮੀ ਅਤੇ ਬਿਜਲੀ ਦੀ ਮੰਗ ਵਧਣ ਨਾਲ ਕਿਸਾਨਾਂ ਨੂੰ ਸਿਰਫ਼ 4 ਤੋਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਰ ਉਹ ਵੀ ਇੱਕ ਸਾਰ ਨਹੀਂ।

ਅਜੀਤ ਡੈਸਕ 13-09-2026
ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਮਾਨ ਸਰਕਾਰ ਨੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਐਂਤਕੀ ਬਰਸਾਤਾਂ ਦੀ ਕਮੀ ਅਤੇ ਬਿਜਲੀ ਦੀ ਮੰਗ ਵਧਣ ਨਾਲ ਕਿਸਾਨਾਂ ਨੂੰ ਸਿਰਫ਼ 4 ਤੋਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਰ ਉਹ ਵੀ ਇੱਕ ਸਾਰ ਨਹੀਂ। ਜਿਸ ਤੋਂ ਦੁਖੀ ਹੋਏ 66 ਕੇ.ਵੀ. ਗਰਿੱਡ ਸਿੱਧਵਾਂ ਬੇਟ ਤੋਂ ਨਿਕਲਣ ਵਾਲੇ ਸੰਗਤਪੁਰਾ ਫੀਡਰ ਰਾਹੀ ਖੇਤੀ ਬਿਜਲੀ ਪ੍ਰਾਪਤ ਕਰ ਰਹੇ ਕਿਸਾਨਾਂ ਨੇ ਸਿੱਧਵਾਂ ਬੇਟ ਦੇ ਬਿਜਲੀ ਦਫ਼ਤਰ ਅੱਗੇ ਰੋਸ ਧਰਨਾ ਲਗਾ ਕੇ ਜਗਰਾਉਂ-ਜਲੰਧਰ ਮਾਰਗ ਨੂੰ ਠੱਪ ਕਰ ਦਿੱਤਾ। ਉਪਰੰਤ ਦੋਹੇਂ ਪਾਸੀ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਇਸ ਮੌਕੇ ਦੁਖੀ ਕਿਸਾਨਾਂ ਨੇ ਮਾਨ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਦੁਖੀ ਕਿਸਾਨਾਂ ਨੇ ਆਖਿਆ ਕਿ ਸਰਕਾਰ ਦੇ ਆਖਰੀ ਸਾਲ ਵਿੱਚ ਬਿਜਲੀ ਦੇਣ ਵਾਲੇ ਸਾਰੇ ਵਾਅਦੇ ਠੁੱਸ ਹੋ ਗਏ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਤਾਂ ਹਰ ਸਾਲ ਬਰਸਾਤ ਹੋਣ ਕਾਰਨ ਬਿਜਲੀ ਦੀ ਜਿਆਦਾ ਮੰਗ ਨਹੀਂ ਸੀ ਪਰ ਐਤਕੀ ਬਰਸਾਤ ਘੱਟ ਹੋਣ ਕਾਰਨ ਪਤਾ ਲੱਗ ਗਿਆ ਹੈ ਕਿ ਸਰਕਾਰ ਤਾਂ ਐਵੇਂ ਵੱਧ ਬਿਜਲੀ ਹੋਣ ਦੀਆਂ ਗੱਲਾਂ ਕਰ ਰਹੀ ਸੀ। ਕਿਸਾਨਾਂ ਨੇ ਆਖਿਆ ਕਿ ਸਾਡੇ ਫੀਡਰ ’ਤੇ ਪਿਛੇ ਹਫ਼ਤੇ ਵਿੱਚ ਸਿਰਫ 27 ਘੰਟੇ ਹੀ ਸਾਨੂੰ ਬਿਜਲੀ ਦੀ ਸਪਲਾਈ ਮਿਲੀ ਜਦਕਿ ਸਾਨੂੰ 56 ਘੰਟੇ ਸਪਲਾਈ ਮਿਲਣੀ ਸੀ। ਉਨ੍ਹਾਂ ਇਹ ਵੀ ਆਖਿਆ ਕਿ 27 ਘੰਟੇ ਬਿਜਲੀ ਹੀ ਮਿਲੀ ਹੈ ਜੋ ਕਿ ਰੋਜ਼ਾਨਾ ਸਿਰਫ 4 ਘੰਟੇ ਹੀ ਬਣਦੀ ਹੈ। ਪਰ 4 ਘੰਟੇ ਵਾਲੀ ਸਪਲਾਈ ਵੀ ਸਾਨੂੰ ਰੁਕ-ਰੁਕ ਕੇ ਮਿਲੀ। ਜਿਸ ਨਾਲ ਸਾਡੀਆਂ ਫ਼ਸਲਾਂ ਸੁੱਕ ਕੇ ਮਰੂੰਡਾ ਹੋ ਗਈਆਂ ਹਨ। ਇਸ ਮੌਕੇ ਪੁੱਜੇ ਐੱਸ.ਡੀ.ਓ. ਗੁਰਵਿੰਦਰ ਸਿੰਘ, ਜੇ.ਈ. ਹਰਮੇਲ ਸਿੰਘ ਅਤੇ ਜੇ.ਈ. ਜਗਜੀਵਨ ਸਿੰਘ ਨੇ ਦੱਸਿਆ ਕਿ ਇਸ ਵਿੱਚ ਦਫ਼ਤਰ ਦਾ ਕੋਈ ਕਸੂਰ ਨਹੀਂ। ਜਦੋਂ ਵੀ ਸਾਨੂੰ ਪਟਿਆਲੇ ਤੋਂ ਕੱਟ ਲਗਾਉਣ ਦਾ ਹੁਕਮ ਆਉਂਦਾ ਹੈ ਤਾਂ ਸਾਨੂੰ ਮਜ਼ਬੂਰਨ ਕੱਟ ਲਗਾਉਣਾ ਪੈਂਦਾ ਹੈ ਜਿਸ ਨਾਲ ਫੀਡਰ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਇਸ ਮੌਕੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਵੀ ਫ਼ੋਨ ’ਤੇ ਗੱਲ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੱਸੀਆ। ਉਪਰੰਤ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਫੀਡਰ ਦਾ ਅੱਗੇ ਤੋਂ ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਤੁਹਾਨੂੰ ਵਾਧੂ ਬਿਜਲੀ ਦਿੱੱਤੀ ਜਾਵੇਗੀ। ਇਸ ਮੌਕੇ ਪੁੱਜੀ ਪੁਲਿਸ ਅਤੇ ਮੀਡੀਏ ਨੇ ਵੀ ਕਿਸਾਨ ਵੀਰਾਂ ਨੂੰ ਪਾਵਰਕਾਮ ਦੇ ਅਧਿਕਾਰੀਆਂ ਦੀ ਗੱਲ ਮੰਨਕੇ ਧਰਨਾ ਚੁੱਕਣ ਦੀ ਅਪੀਲ ਕੀਤੀ। ਉਪਰੰਤ ਕਿਸਾਨਾਂ ਨੇ ਇਹ ਆਖ ਕੇ ਧਰਨਾ ਚੁੱਕ ਦਿੱਤਾ ਕਿ ਜੇਕਰ ਸਾਨੂੰ ਆਉਂਦੇ ਦਿਨਾਂ ਵਿੱਚ ਸਹੀ ਬਿਜਲੀ ਨਾਂ ਮਿਲੀ ਤਾਂ ਅਸੀਂ ਫਿਰ ਜਲੰਧਰ-ਜਗਰਾਉਂ ਮਾਰਗ ਨੂੰ ਅਣਮਿਥੇ ਸਮੇਂ ਲਈ ਬੰਦ ਰੱਖਣ ਲਈ ਮਜ਼ਬੂਰ ਹੋਵਾਂਗੇ।
ਪਿਛਲੀ ਖ਼ਬਰ ਮਹਿਲਾ ਕਾਂਗਰਸੀ ਆਗੂ ਕਰਮਜੀਤ ਕੌਰ ਢਿੱਲੋਂ ਨੇ ਕੀਤੀ ਸਚਿਨ ਪਾਇਲਟ ਨਾਲ ਮੁਲਾਕਾਤ ਅਗਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਐਸੋਸੀਏਸ਼ਨ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।