13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਅਤੇ ਗੁਰਦੀਪ ਸਿੰਘ ਖੈਹਿਰਾ ਦੀ ਮਾਤਾ ਬੀਬੀ ਅਮਰ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ

ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਿੱਦੜਵਿੰਡੀ ਦੇ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਕੈਨੇਡਾ ਅਤੇ ਗੁਰਦੀਪ ਸਿੰਘ ਖੈਹਿਰਾ ਕੈਨੇਡਾ ਦੀ ਸਤਿਕਾਰਯੋਗ ਮਾਤਾ ਬੀਬੀ ਅਮਰ ਕੌਰ (95) ਧਰਮ ਪਤਨੀ ਸਵ. ਸਾਬਕਾ ਸਰਪੰਚ ਪ੍ਰੀਤਮ ਸਿੰਘ ਖੈਹਿਰਾ ਜਿੰੰਨ੍ਹਾਂ ਦਾ ਦੋ ਸਤੰਬਰ ਨੂੰ ਇੱਕ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ ਸੀ, ਉਨਾਂ ਨਮਿਤ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ।

ਸਵ. ਮਾਤਾ ਅਮਰ ਕੌਰ ਖੈਹਿਰਾ ਦੀ ਤਸਵੀਰ। 13-09-2026
ਸਿੱਧਵਾਂ ਬੇਟ, 12 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਿੱਦੜਵਿੰਡੀ ਦੇ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਕੈਨੇਡਾ ਅਤੇ ਗੁਰਦੀਪ ਸਿੰਘ ਖੈਹਿਰਾ ਕੈਨੇਡਾ ਦੀ ਸਤਿਕਾਰਯੋਗ ਮਾਤਾ ਬੀਬੀ ਅਮਰ ਕੌਰ (95) ਧਰਮ ਪਤਨੀ ਸਵ. ਸਾਬਕਾ ਸਰਪੰਚ ਪ੍ਰੀਤਮ ਸਿੰਘ ਖੈਹਿਰਾ ਜਿੰੰਨ੍ਹਾਂ ਦਾ ਦੋ ਸਤੰਬਰ ਨੂੰ ਇੱਕ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ ਸੀ, ਉਨਾਂ ਨਮਿਤ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ਉਪਰੰਤ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸੀਨੀਅਰ ਕਾਂਗਰਸ ਆਗੂ ਚੇਅਰਮੈਨ ਮੇਜਰ ਸਿੰਘ ਭੈਣੀ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਬੱਚਿਆਂ ਲਈ ਇੱਕ ਮਾਂ ਦਾ ਪਿਆਰ ਸੰਘਣੇ ਬੋਹੜ ਦੀ ਛਾਂ ਵਰਗਾ ਹੁੰਦਾ ਹੈ ਜਿਸ ਦਾ ਪਤਾ ਮਾਂ ਦੇ ਸਦਾ ਲਈ ਚਲੇ ਜਾਣ ਤੋਂ ਬਾਅਦ ਲੱਗਦਾ ਹੈ। ਇਸ ਮੌਕੇ ਕਾਂਗਰਸੀ ਆਗੂ ਸੁਰੇਸ਼ ਕੁਮਾਰ ਗਰਗ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਸਾਬਕਾ ਚੇਅਰਮੈਨ ਕਾਕਾ ਗਰੇਵਾਲ, ਰਿਟਾ: ਡੀ.ਐੱਸ.ਪੀ. ਤਰਲੋਚਣ ਸਿੰਘ, ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਕਾਂਗਰਸੀ ਆਗੂ ਮਨੀ ਗਰਗ, ਸਾਬਕਾ ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਇਕਬਾਲ ਸਿੰਘ, ਜੋਗਿੰਦਰ ਸਿੰਘ ਢਿੱਲੋਂ, ਨੰਬਰਦਾਰ ਜਗਤਾਰ ਸਿੰਘ, ਇੰਦਰਜੀਤ ਸਿੰਘ, ਸੂਬੇਦਾਰ ਸੁਖਚੈਣ ਸਿੰਘ, ਐਡਵੋਕੇਟ ਜਰਨੈਲ ਸਿੰਘ ਖੈਹਿਰਾ, ਸਵਰਨਜੀਤ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ, ਕਾਮ. ਜਗਜੀਤ ਸਿੰਘ, ਮਨੀ ਗਰਗ, ਹਰੀ ਸਿੰਘ, ਅੰਮ੍ਰਿਤਪਾਲ ਸਿੰਘ, ਜਸਪਾਲ ਸਿੰਘ ਪਾਲਾ, ਸੁਖਦੇਵ ਸਿੰਘ ਡੇਅਰੀ ਵਾਲੇ, ਕਾਮ. ਅਮਨਪ੍ਰੀਤ ਸਿੰਘ, ਪ੍ਰਧਾਨ ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਅਮਨਜੀਤ ਸਿੰਘ, ਪਰਮਜੀਤ ਸਿੰਘ ਖੈਹਿਰਾ, ਡਾ: ਜਗਦੇਵ ਸਿੰਘ ਗਿੱਦੜਵਿੰਡੀ ਸਮੇਤ ਕਈ ਹੋਰ ਵੱਖ-ਵੱਖ ਆਗੂਆਂ ਨੇ ਹਾਜ਼ਰੀ ਭਰ ਕੇ ਸਮੂਹ ਖੈਹਿਰਾ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
ਪਿਛਲੀ ਖ਼ਬਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ- ਦਿਓਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ‘ਆਪ’ ਨੂੰ ਸੂਬੇ ’ਚੋਂ ਚੱਲਦਾ ਕਰੇਗੀ- ਮਨਜੀਤ ਸਿੰਘ ਝੱਮਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।