21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਕਾਲੀ ਦਲ (ਬ) ਛਪਾਰ ਕਾਨਫਰੰਸ ਲਈ ਬਲਵਿੰਦਰ ਸੰਧੂ ਵਲੋਂ ਬਲਾਕ ਸੁਧਾਰ ਪਿੰਡਾਂ ’ਚ ਮੀਟਿੰਗਾਂ

ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੇਲਾ ਛਪਾਰ ’ਤੇ ਹੋ ਰਹੀ ਰਾਜਸੀ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਵਿਧਾਨ ਸਭਾ ਹਲਕਾ ਰਾਏਕੋਟ ’ਚ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਬਲਾਕ ਸੁਧਾਰ ਦੇ ਪਿੰਡਾਂ ’ਚ ਮੀਟਿੰਗਾਂ ਕਰਕੇ ਛਪਾਰ ਕਾਨਫਰੰਸ ’ਤੇ ਪਹੁੰਚਣ ਦੀ ਅਪੀਲ ਹੋ ਰਹੀ ਹੈ। ਪਿੰਡ ਹਿੱਸੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਵਤਾਰ ਸਿੰਘ, ਕਾਕਾ ਹਿੱਸੋਵਾਲੀਆ, ਸਤਵੰਤ ਸਿੰਘ, ਰੂਪ ਸਿੰਘ, ਨਿਰਮਲ ਸਿੰਘ, ਪਰਮਿੰਦਰ ਸਿੰਘ, ਚਮਕੋਰ ਸਿੰਘ, ਪ੍ਰਗਟ ਸਿੰਘ, ਪ੍ਰਿਤਪਾਲ ਸਿੰਘ, ਅਰਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਹੁਲ, ਸਨੀ ਸੈਂਕੜੇ ਹੋਰਨਾਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਵਿਚ ਹਲਕਾ ਰਾਏਕੋਟ ਦੀ ਵਿਸ਼ੇਸ਼ ਸ਼ਮੂਲੀਅਤ ਹੋਵੇਗੀ।

ਅਜੀਤ ਡੈਸਕ 21-09-2026
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੇਲਾ ਛਪਾਰ ’ਤੇ ਹੋ ਰਹੀ ਰਾਜਸੀ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਵਿਧਾਨ ਸਭਾ ਹਲਕਾ ਰਾਏਕੋਟ ’ਚ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਬਲਾਕ ਸੁਧਾਰ ਦੇ ਪਿੰਡਾਂ ’ਚ ਮੀਟਿੰਗਾਂ ਕਰਕੇ ਛਪਾਰ ਕਾਨਫਰੰਸ ’ਤੇ ਪਹੁੰਚਣ ਦੀ ਅਪੀਲ ਹੋ ਰਹੀ ਹੈ। ਪਿੰਡ ਹਿੱਸੋਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਵਤਾਰ ਸਿੰਘ, ਕਾਕਾ ਹਿੱਸੋਵਾਲੀਆ, ਸਤਵੰਤ ਸਿੰਘ, ਰੂਪ ਸਿੰਘ, ਨਿਰਮਲ ਸਿੰਘ, ਪਰਮਿੰਦਰ ਸਿੰਘ, ਚਮਕੋਰ ਸਿੰਘ, ਪ੍ਰਗਟ ਸਿੰਘ, ਪ੍ਰਿਤਪਾਲ ਸਿੰਘ, ਅਰਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਹੁਲ, ਸਨੀ ਸੈਂਕੜੇ ਹੋਰਨਾਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਵਿਚ ਹਲਕਾ ਰਾਏਕੋਟ ਦੀ ਵਿਸ਼ੇਸ਼ ਸ਼ਮੂਲੀਅਤ ਹੋਵੇਗੀ। ਇਸ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਆਪਾ ਹਰ ਪਿੰਡ ’ਚ ਵੱਡੀ ਗਿਣਤੀ ਛਪਾਰ ਪਹੁੰਚ ਕੇ ਕਾਨਫਰੰਸ ਦੇ ਪੰਡਾਲ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਸੀਨੀਅਰ ਲੀਡਰਸ਼ਿਪ, ਛਪਾਰ ਕਾਨਫਰੰਸ ਦੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਦਿਉਲ ਦੇ ਵਿਚਾਰ ਸੁਣਨੇ ਹਨ। ਬਲਵਿੰਦਰ ਸਿਮਘ ਸੰਧੂ ਕਿਹਾ ਕਿ ਅਕਾਲੀ ਦਲ (ਬ) ਦੀ ਮੇਲਾ ਛਪਾਰ ਕਾਨਫਰੰਸ ਅਗਾਮੀ ਚੋਣਾਂ ਦਾ ਮੁੱਢ ਬੰਨੇਗੀ। ਮੀਟਿੰਗਾਂ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਬਲਵਿੰਦਰ ਸਿੰਘ ਸੰਧੂ ਦੱਸਿਆ ਕਿ ਹਲਕਾ ਰਾਏਕੋਟ ਦੇ ਸੁਧਾਰ ਬਲਾਕ ਅਧੀਨ ਬਹੁਤਾਦ ਪਿੰਡਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰ, ਵਰਕਰਜ਼, ਵੋਟਰ ਆਪਣੇ ਸਾਧਨ ਕਾਰਾ-ਜੀਪਾ ’ਤੇ ਛਪਾਰ ਪਹੁੰਚ ਰਹੇ ਹਨ, ਫਿਰ ਵੀ ਲੋੜ ਅਨੁਸਾਰ ਕਾਫੀ ਪਿੰਡਾਂ ’ਚ ਵਰਕਰਜ਼, ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਰੈਲੀ ਵਿਚ ਲਿਜਾਣ ਅਤੇ ਵਾਪਿਸ ਲਿਆਉਣ ਲਈ ਬੱਸਾਂ ਦਾ ਉਚਿੱਤ ਪ੍ਰਬੰਦ ਹੋ ਚੁਕਾ ਹੈ । ਇਸ ਬੱਸਾਂ ਪਿੰਡ ਵਾਰ ਸਵੇਰ 8 ਵਜੇ ਤੋਂ ਪਹਿਲ ਪਹੁੰਚ ਜਾਣਗੀਆਂ।
ਪਿਛਲੀ ਖ਼ਬਰ ਪਿੰਡ ਅਲੀਗੜ੍ਹ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਸਤਲੁਜ ਦਰਿਆ ਵਿਚੋਂ ਸਫ਼ਾਈ ਦੇ ਨਾਂਅ ’ਤੇ ਰੇਤਾ ਚੁੱਕ ਰਹੀ ਕੰਪਨੀ ਨੇ ਸਾਰੀਆਂ ਹੱਦਾਂ ਨੂੰ ਕੀਤਾ ਪਾਰ ਪਾਣੀ ਦਾ ਵਹਾਅ ਵਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।