ਪਿੰਡ ਜੱਟਪੁਰਾ ਵਿਖੇ ਧੰਨ-ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ 48ਵੀਂ ਬਰਸੀ ਸੰਬੰਧੀ ਧਾਰਮਿਕ ਸਮਾਗਮ ਅੱਜ
ਰਾਏਕੋਟ, 21 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਪਿੰਡ ਜੱਟਪੁਰਾ ਵਿਖੇ ਧੰਨ-ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ 48ਵੀਂ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 22 ਅਕਤੂਬਰ, ਦਿਨ ਵੀਰਵਾਰ ਨੂੰ ਇਹ ਧਾਰਮਿਕ ਸਮਾਗਮ ਸਾਡੇ ਗ੍ਰਹਿ ਸਥਾਨ ਪਿੰਡ ਜੱਟਪੁਰਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।
ਰਾਏਕੋਟ, 21 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਪਿੰਡ ਜੱਟਪੁਰਾ ਵਿਖੇ ਧੰਨ-ਧੰਨ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੀ 48ਵੀਂ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 22 ਅਕਤੂਬਰ, ਦਿਨ ਵੀਰਵਾਰ ਨੂੰ ਇਹ ਧਾਰਮਿਕ ਸਮਾਗਮ ਸਾਡੇ ਗ੍ਰਹਿ ਸਥਾਨ ਪਿੰਡ ਜੱਟਪੁਰਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਮਿੰਟੂ ਜੱਟਪੁਰਾ ਨੇ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ 10 ਵਜੇ ਭੋਗ ਪਾਏ ਜਾਣਗੇ, ਭੋਗ ਤੋਂ ਉਪਰੰਤ ਸਵੇਰੇ 11:30 ਵਜੇ ਤੱਕ ਰਾਗੀ ਜੱਥਿਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, ਜਦਕਿ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਨਿੱਘਾ ਸੱਦਾ ਦਿੱਤਾ ਕਿ ਉਹ ਇਸ ਪਵਿੱਤਰ ਦਿਹਾੜੇ ’ਤੇ ਹੁੰਮ-ਹੁਮਾ ਕੇ ਪੁੱਜਣ ਅਤੇ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀ ਦੇ ਸਮਾਗਮ ਵਿਚ ਹਾਜ਼ਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।