ਠੇਕੇਦਾਰ ਚਮਕੌਰ ਸਿੰਘ ਦੇ ਬੇਟੇ ਦੀ ਮੌਤ ਹੋ ਜਾਣ ਕਾਰਨ ਕਸਬਾ ਸਿੱਧਵਾਂ ਬੇਟ ’ਚ ਸੋਗ ਦੀ ਲਹਿਰ
ਸਿੱਧਵਾਂ ਬੇਟ, 23 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਕਸਬਾ ਸਿੱਧਵਾਂ ਬੇਟ ਠੇਕੇਦਾਰ ਚਮਕੌਰ ਸਿੰਘ ਫਿਰੋਜ਼ਪੁਰ ਹਾਲ ਵਾਸੀ ਸਿੱਧਵਾਂ ਬੇਟ ਦੇ ਬੇਟੇ ਗੁਰਲਾਲ ਸਿੰਘ ਉਰਫ਼ ਗਗਨਾ ਦੀ ਭਰ ਜਵਾਨੀ ਵਿਚ ਅਮਰੀਕਾ ਦੇ ਇਕ ਸ਼ਹਿਰ ਵਿਚ ਸੜਕ ਹਾਦਸੇ ਵਿਚ ਹੋਈ ਮੌਤ ਹੋ ਜਾਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਹੋਇਆ। ਜਿਸ ਨੂੰ ਲੈ ਕੇ ਕਸਬੇ ਵਿਚ ਸ਼ੋਗ ਦੀ ਲਹਿਰ ਹੈ।
ਸਿੱਧਵਾਂ ਬੇਟ, 23 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਕਸਬਾ ਸਿੱਧਵਾਂ ਬੇਟ ਠੇਕੇਦਾਰ ਚਮਕੌਰ ਸਿੰਘ ਫਿਰੋਜ਼ਪੁਰ ਹਾਲ ਵਾਸੀ ਸਿੱਧਵਾਂ ਬੇਟ ਦੇ ਬੇਟੇ ਗੁਰਲਾਲ ਸਿੰਘ ਉਰਫ਼ ਗਗਨਾ ਦੀ ਭਰ ਜਵਾਨੀ ਵਿਚ ਅਮਰੀਕਾ ਦੇ ਇਕ ਸ਼ਹਿਰ ਵਿਚ ਸੜਕ ਹਾਦਸੇ ਵਿਚ ਹੋਈ ਮੌਤ ਹੋ ਜਾਣ ਦਾ ਬਹੁਤ ਹੀ ਦੁੱਖਦਾਈ ਸਮਾਚਾਰ ਹੋਇਆ। ਜਿਸ ਨੂੰ ਲੈ ਕੇ ਕਸਬੇ ਵਿਚ ਸ਼ੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲੰਬੇ ਸਮੇਂ ਤੋਂ ਆਪਣੀ ਪਤਨੀ ਸਮੇਤ ਅਮਰੀਕਾ ਵਿਚ ਰਹਿ ਰਿਹਾ ਸੀ, ਪਰ ਰੱਬੀ ਭਾਣੇ ਅਨੁਸਾਰ ਉਸ ਦੇ ਕੋਈ ਬੱਚਾ ਨਹੀਂ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੈਨੇਡਾ ਵਿਚ ਆਪਣੀਆਂ ਬੇਟੀਆਂ ਕੋਲ ਰਹਿ ਰਹੇ ਸਨ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਨੌਜਵਾਨ ਹਾਦਸੇ ਤੋਂ ਬਾਅਦ ਕਈ ਦਿਨ ਵੈਂਟੀਲੇਟਰ ’ਤੇ ਰਿਹਾ ਅਤੇ ਮੌਤ ਹੋ ਜਾਣ ਉਪਰੰਤ ਹੀ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਹੋਣਹਾਰ ਅਤੇ ਇਕਲੌਤੇ ਬੇਟੇ ਗੁਰਲਾਲ ਸਿੰਘ ਤਾਂ 2022 ਵਿੱਚ ਆਪਣਾ ਸਰੀਰ ਵੀ ਦਾਨ ਕੀਤਾ ਹੋਇਆ ਸੀ। ਇਸ ਬੇਵਕਤੀ ਮੌਤ ’ਤੇ ਉਨ੍ਹਾਂ ਦੇ ਨਜ਼ਦੀਕੀ ਰਿਸਤੇਦਾਰਾਂ ਅਤੇ ਸਾਥੀਆਂ ਨੇ ਠੇਕੇਦਾਰ ਚਮਕੌਰ ਸਿੰਘ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।