ਪਰਾਲੀ ਦੀਆਂ ਗੱਠਾਂ ਲਿਜਾਣ ਵਾਲੇ ਬੇਨਿਯਮੀ ਵਾਹਨਾਂ ਦੀ ਬਦੌਲਤ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਸਿੱਧਵਾਂ ਬੇਟ, 23 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਝੋਨੇ ਦਾ ਸੀਜਨ ਹੋਣ ਕਾਰਨ ਕਿਸਾਨਾਂ ਨੂੰ ਤਾਂ ਸਥਾਨਿਕ ਕਸਬੇ ਦੇ ਜਲੰਧਰ-ਜਗਰਾਉਂ ਮਾਰਗ ’ਤੇ ਸਥਿੱਤ ਮੁੱਖ ਬਾਜ਼ਾਰ ਵਿਚੋਂ ਆਪਣੇ ਵਾਹਨ ਲੈ ਕੇ ਦਾਣਾ ਮੰਡੀ ਵਿੱਚ ਜਾਣਾ ਪੈਂਦਾ ਹੈ, ਪਰ ਝੋਨੇ ਦੀ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਜਦੋਂ ਬਾਜ਼ਾਰ ਵਿਚੋਂ ਦੀ ਲੰਘਦੀਆਂ ਹਨ ਤਾਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਸਿਰਫ਼ ਇਕ ਮਿੰਟ ਵਿਚ ਹੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਮੌਕੇ ’ਤੇ ਕਈ ਜਿੰਮੇਵਾਰ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਟਰਾਲ਼ੀਆਂ ਦੀ ਬਾਡੀ ਵੀ ਸੜਕੀ ਕਾਨੂੰਨ ਅਨੁਸਾਰ ਨਹੀਂ ਬਣੀ, ਸਗੋਂ ਇਹ ਬਾਡੀਆਂ ਟਰੱਕ ਦੇ ਆਕਾਰ ਤੋਂ ਕਿਤੇ ਲੰਬੀਆਂ ਅਤੇ ਚੌੜੀਆਂ ਬਣਾਈਆਂ ਹੋਈਆਂ ਹਨ।
ਜ
ਜਲੰਧਰ-ਜਗਰਾਉਂ ਮਾਰਗ ’ਤੇ ਸਥਿੱਤ ਕਸਬਾ ਸਿੱਧਵਾਂ ਬੇਟ ਦੇ ਮੁੱਖ ਬਾਜ਼ਾਰ ਵਿਚ ਇਕ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਦੀ ਬਦੌਲਤ ਵਾਹਨਾਂ ਦੀਆਂ ਲੱਗੀਆਂ ਲਾਈਨਾਂ ਦਾ ਦ੍ਰਿਸ਼। ਤਸਵੀਰ: ਜਸਵੰਤ ਸਿੰਘ ਸਲੇਮਪੁਰੀ
24-10-2026
ਸਿੱਧਵਾਂ ਬੇਟ, 23 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਝੋਨੇ ਦਾ ਸੀਜਨ ਹੋਣ ਕਾਰਨ ਕਿਸਾਨਾਂ ਨੂੰ ਤਾਂ ਸਥਾਨਿਕ ਕਸਬੇ ਦੇ ਜਲੰਧਰ-ਜਗਰਾਉਂ ਮਾਰਗ ’ਤੇ ਸਥਿੱਤ ਮੁੱਖ ਬਾਜ਼ਾਰ ਵਿਚੋਂ ਆਪਣੇ ਵਾਹਨ ਲੈ ਕੇ ਦਾਣਾ ਮੰਡੀ ਵਿੱਚ ਜਾਣਾ ਪੈਂਦਾ ਹੈ, ਪਰ ਝੋਨੇ ਦੀ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਜਦੋਂ ਬਾਜ਼ਾਰ ਵਿਚੋਂ ਦੀ ਲੰਘਦੀਆਂ ਹਨ ਤਾਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਸਿਰਫ਼ ਇਕ ਮਿੰਟ ਵਿਚ ਹੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਮੌਕੇ ’ਤੇ ਕਈ ਜਿੰਮੇਵਾਰ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਟਰਾਲ਼ੀਆਂ ਦੀ ਬਾਡੀ ਵੀ ਸੜਕੀ ਕਾਨੂੰਨ ਅਨੁਸਾਰ ਨਹੀਂ ਬਣੀ, ਸਗੋਂ ਇਹ ਬਾਡੀਆਂ ਟਰੱਕ ਦੇ ਆਕਾਰ ਤੋਂ ਕਿਤੇ ਲੰਬੀਆਂ ਅਤੇ ਚੌੜੀਆਂ ਬਣਾਈਆਂ ਹੋਈਆਂ ਹਨ। ਜਿਨ੍ਹਾਂ ਵਲੋਂ ਟਰਾਂਸਪੋਰਟ ਵਿਭਾਗ ਦਾ ਵੀ ਸ਼ਾਇਦ ਧਿਆਨ ਨਹੀਂ। ਲੋਕਾਂ ਨੇ ਦੱਸਿਆ ਕਿ ਇਕ ਤਾਂ ਇਹ ਟਰਾਲੀਆਂ ਆਮ ਟਰਾਲੀਆਂ ਨਾਲੋਂ ਚੌੜੀਆਂ ਹਨ ਅਤੇ ਦੂਜਾ ਚਾਲਕਾਂ ਵਲੋਂ ਇਸ ਵਿਚ ਪਰਾਲੀ ਦੀਆਂ ਗੱਠਾਂ ਦਾ ਵੀ ਓਵਰਫਲ਼ੋ ਹੋ ਜਾਂਦਾ ਹੈ ਜੋ ਕਿ ਆਮ ਵਾਹਨਾਂ ਲਈ ਵੀ ਖਤਰਨਾਕ ਸਿੱਧ ਹੋ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਲੰਘਣ ਸਮੇਂ ਪਤਾ ਹੀ ਨਹੀਂ ਲੱਗਦਾ ਕਿ ਇਸ ਦੀ ਬਾਡੀ ਐਣੀ ਚੌੜੀ ਹੈ, ਜਿਸ ਨਾਲ ਕਈ ਵੱਡੇ ਹਾਦਸੇ ਵੀ ਹੋ ਚੁੱਕੇ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਕਿਸੇ ਵੀ ਦੁਕਾਨਦਾਰ ਨੂੰ ਸੜਕ ਦੇ ਨਜ਼ਦੀਕ ਆਪਣਾ ਸਾਮਾਨ ਰੱਖਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਪਰਾਲੀ ਦੀਆਂ ਗੱਠਾਂ ਵਾਲੇ ਵਾਹਨ ਚਾਲਕਾਂ ਨੂੰ ਵੀ ਇਸ ਭੀੜ-ਭਰੇ ਬਾਜ਼ਾਰ ਵਿਚੋਂ ਲੰਘਣ ਦੀ ਬਜਾਏ ਪਿੰਡ ਦੀ ਫਿਰਨੀ ਰਾਹੀਂ ਲੰਘਣ ਦੇ ਹੁਕਮ ਜਾਰੀ ਕੀਤੇ ਜਾਣ।