28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜਥੇਦਾਰ ਝੱਮਟ ਵਲੋਂ ਗੁਰੂ ਘਰ ਗਗੜਾ ਗੇਟ ’ ਤੇ ਫਾਇਰਿੰਗ ਦੀ ਨਿੰਦਾ

ਮੁੱਲਾਂਪੁਰ-ਦਾਖਾ, 27 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ‘ਆਪ’ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਪੰਜਾਬ ’ਚ ਨਸ਼ਿਆਂ ਦੀ ਭਰਮਾਰ ਦੇ ਨਾਲ ਅਮਨ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ, ਲੋਕ ਘਰਾਂ ਵਿਚ ਹੀ ਸੁਰੱਖਿਅਤ ਨਹੀਂ, ਹੁਣ ਗੁਰੂ ਘਰ ਦੇ ਮੁੱਖ ਗੇਟ ’ਤੇ ਕੁਝ ਲੋਕਾਂ ਵਲੋਂ ਫਾਇਰੰਗ ਨਾਲ ਸਿੱਖ ਹਿਰਦੇ ਵਲੂੰਧਰੇ ਗਏ, ਇਹ ਪ੍ਰਗਟਾਵਾ ਜਥੇਦਾਰ ਮਨਜੀਤ ਸਿੰਘ ਝੱਮਟ ਪਿੰਡ ਗਗੜਾ ਦੇ ਗੁਰਦੁਆਰਾ ਭਗਤ ਧੰਨਾ ਜੀ ਮੁੱਖ ਗੇਟ ’ਤੇ ਫਾਇਰੰਗ ਬਾਅਦ ਕੀਤਾ। ਜਥੇਦਾਰ ਝੱਮਟ ਨਾਲ ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਜਥੇਦਾਰ ਸੁਰਿੰਦਰ ਸਿੰਘ ਲਤਾਲਾ, ਚਮਕੌਰ ਸਿੰਘ ਉੱਭੀ, ਅੰਮ੍ਰਿਤਪਾਲ ਸਿੰਘ ਖੰਡੂਰ, ਨਿਰਮਲ ਸਿੰਘ ਰਤਨ ਮੌਜੂਦ ਰਹੇ।

ਅਜੀਤ ਡੈਸਕ 28-10-2026
ਮੁੱਲਾਂਪੁਰ-ਦਾਖਾ, 27 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ‘ਆਪ’ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਪੰਜਾਬ ’ਚ ਨਸ਼ਿਆਂ ਦੀ ਭਰਮਾਰ ਦੇ ਨਾਲ ਅਮਨ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ, ਲੋਕ ਘਰਾਂ ਵਿਚ ਹੀ ਸੁਰੱਖਿਅਤ ਨਹੀਂ, ਹੁਣ ਗੁਰੂ ਘਰ ਦੇ ਮੁੱਖ ਗੇਟ ’ਤੇ ਕੁਝ ਲੋਕਾਂ ਵਲੋਂ ਫਾਇਰੰਗ ਨਾਲ ਸਿੱਖ ਹਿਰਦੇ ਵਲੂੰਧਰੇ ਗਏ, ਇਹ ਪ੍ਰਗਟਾਵਾ ਜਥੇਦਾਰ ਮਨਜੀਤ ਸਿੰਘ ਝੱਮਟ ਪਿੰਡ ਗਗੜਾ ਦੇ ਗੁਰਦੁਆਰਾ ਭਗਤ ਧੰਨਾ ਜੀ ਮੁੱਖ ਗੇਟ ’ਤੇ ਫਾਇਰੰਗ ਬਾਅਦ ਕੀਤਾ। ਜਥੇਦਾਰ ਝੱਮਟ ਨਾਲ ਅਕਾਲੀ ਗੁਰਦੀਪ ਸਿੰਘ ਫੱਲੇਵਾਲ, ਜਥੇਦਾਰ ਸੁਰਿੰਦਰ ਸਿੰਘ ਲਤਾਲਾ, ਚਮਕੌਰ ਸਿੰਘ ਉੱਭੀ, ਅੰਮ੍ਰਿਤਪਾਲ ਸਿੰਘ ਖੰਡੂਰ, ਨਿਰਮਲ ਸਿੰਘ ਰਤਨ ਮੌਜੂਦ ਰਹੇ। ਮਨਜੀਤ ਸਿੰਘ ਝੱਮਟ ਵਲੋਂ ਗਗੜਾ ਵਿਖੇ ਗੁਰੂ ਘਰ ਗੇਟ ਸਾਹਮਣੇ ਫਾਇਰਿੰਗ ਨੂੰ ਬੁਜ਼ਦਿਲੀ ਕਰਾਰ ਦਿੰਦਿਆਂ ਕਿਹਾ ਕਿ ਗੁਰੂ ਘਰ ਦੇ ਸੇਵਾਦਾਰ ਅਮਰਜੀਤ ਸਿੰਘ ਜਾਂ ਕਿਸੇ ਹੋਰ ਨਾਲ ਨਿੱਜੀ ਰੰਜਿਸ਼ ਹੋ ਸਕਦੀ ਹੈ, ਅਜਿਹਾ ਮਾਮਲਾ ਬੈਠ ਕੇ ਵੀ ਸੁਲਝਾਇਆ ਜਾ ਸਕਦਾ ਸੀ। ਝੱਮਟ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਦੇ ਕਾਰਜਕਾਲ ਵਿਚ ਕਾਰੋਬਾਰੀਆਂ ਕੋਲੋਂ ਚਿੱਟੇ ਦਿਨ ਫਿਰੌਤੀਆਂ, ਕਤਲੋ ਗਾਰਤ ਬਾਅਦ ਹੁਣ ਗੁਰੂ ਘਰ ਗੇਟ ਦੇ ਬਾਹਰ ਫਾਇਰਿੰਗ ਦੀ ਉੱਚ ਪੱਧਰੀ ਜਾਂਚ ਹੋਵੇ। 27 Jag 29
ਪਿਛਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂਂ ਜੋਤੀ ਹੁਸ਼ਿਆਰਪੁਰ ਨੂੰ ਕੈਨੇਡਾ ਸੁਪਰ ਵੀਜ਼ਾ ਮਿਲਿਆ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 7.0 ਬੈਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।