31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਖੇਤੀਬਾੜੀ ਵਿਭਾਗ ਵਲੋਂ ਪਿੰਡ ਬਰ੍ਹਮੀ ’ਚ ਖੋਲ੍ਹੇ ਸਰਕਲ ਦਫ਼ਤਰ ਦਾ ਐੱਸ. ਡੀ. ਐੱਮ ਵਲੋਂ ਕੀਤਾ ਉਦਘਾਟਨ

ਰਾਏਕੋਟ, 30 ਅਕਤੂਬਰ (ਸੁਸ਼ੀਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਰ੍ਹਮੀ ਸਰਕਲ ਦੇ ਦਫ਼ਤਰ ਦਾ ਉਦਘਾਟਨ ਵਾਹਿਗੁਰੂ ਜੀ ਦਾ ਓਟ ਆਸਰਾ ਲੈਣ ਨਾਲ ਕੀਤਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ।

ਅਜੀਤ ਡੈਸਕ 31-10-2026
ਰਾਏਕੋਟ, 30 ਅਕਤੂਬਰ (ਸੁਸ਼ੀਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਰ੍ਹਮੀ ਸਰਕਲ ਦੇ ਦਫ਼ਤਰ ਦਾ ਉਦਘਾਟਨ ਵਾਹਿਗੁਰੂ ਜੀ ਦਾ ਓਟ ਆਸਰਾ ਲੈਣ ਨਾਲ ਕੀਤਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ। ਇਸ ਮੌਕੇ ਐੱਸ. ਡੀ. ਐੱਮ. ਰਾਏਕੋਟ ਖੁਸ਼ਪ੍ਰੀਤ ਸਿੰਘ ਵਲੋਂ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਸਮਾਗਮ ’ਚ ਪੁੱਜੇ ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐੱਸ. ਡੀ. ਐੱਮ. ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਪਿੰਡੋਂ ਪਿੰਡ ਕਿਸਾਨਾਂ ਨੂੰ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਜੌਹਲ ਨੇ ਬਰਮੀ ਸਰਕਲ ਦੇ ਇੰਚਾਰਜ ਤੇ ਬਲਾਕ ਪੱਖੋਵਾਲ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਸਾਨ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਡਾ. ਅੰਮ੍ਰਿਤਪਾਲ ਸਿੰਘ ਸੇਖੋਂ, ਖੇਤੀਬਾੜੀ ਵਿਕਾਸ ਅਫ਼ਸਰ, ਬਰਮੀ ਨੇ ਦੱਸਿਆ ਕਿ ਬਰਮੀ ਵਿਚ ਖੇਤੀਬਾੜੀ ਦਫ਼ਤਰ ਬਣਨ ਨਾਲ ਪਿੰਡ ਬਰਮੀ ਸਮੇਤ ਆਸੇ ਪਾਸੇ ਦੇ ਕੁੱਲ 12 ਪਿੰਡਾਂ ਨੂੰ ਖੇਤੀਬਾੜੀ ਸੰਬੰਧੀ ਸਹੂਲਤਾਂ ਮਿਲਣ ਵਿਚ ਆਸਾਨੀ ਹੋਵੇਗੀ। ਇਸ ਤੋਂ ਬਾਅਦ ਡਾ. ਸੇਖੋਂ ਵਲੋ ਸਮਾਗਮ ਵਿਚ ਹਾਜ਼ਰ ਹੋਣ ਵਾਲੇ ਮਹਿਮਾਨਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਗਗਨਦੀਪ ਕੌਰ, ਬਲਾਕ ਖੇਤੀਬਾੜੀ ਅਫ਼ਸਰ, ਪੱਖੋਵਾਲ, ਡਾ. ਪ੍ਰੇਮਪ੍ਰੀਤ ਸਿੰਘ, ਡਾ. ਗੁਰਭਗਤ ਸਿੰਘ (ਦੋਨੋ ਖੇਤੀਬਾੜੀ ਵਿਸਥਾਰ ਅਫ਼ਸਰ) , ਡਾ. ਸੰਤੋਸ਼ ਕੁਮਾਰ, ਡਾ. ਗੁਰਜੀਤ ਕੌਰ (ਦੋਨੋ ਖੇਤੀਬਾੜੀ ਵਿਕਾਸ ਅਫ਼ਸਰ), ਸੁਰਿੰਦਰ ਸਿੰਘ, ਕੋਆਪ੍ਰੇਟਿਵ ਇੰਸਪੈਕਟਰ, ਮਨਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਰਾਜੇਵਾਲ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਵਲੋ ਸ਼ਮੂਲੀਅਤ ਕੀਤੀ ਗਈ।
ਪਿਛਲੀ ਖ਼ਬਰ ਜਲਾਲਦੀਵਾਲ ’ਚ ਪਰਾਲੀ ਪ੍ਰਬੰਧਨ ਦੀ ਮਿਸਾਲ ਪੈਦਾ ਹੋਈ, ਕਿਸਾਨਾਂ ਨੇ 250 ਏਕੜ ’ਚ ਅੱਗ ਲਗਾਉਣ ਦੀ ਬਜਾਏ ਬਣਾਈਆਂ ਬੇਲਾਂ ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਹੁਣ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਲੋੜ- ਸੰਧੂ/ਪੱਬੀਆਂ/ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।