13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅੰਤਰ ਜ਼ਿਲ੍ਹਾ ਫੁੱਟਬਾਲ ਅੰਡਰ-17 (ਲੜਕੀਆਂ) : ਜ਼ਿਲ੍ਹਾ ਲੁਧਿਆਣਾ ਤੇ ਹੁਸ਼ਿਆਰਪੁਰ ਦੀਆਂ ਟੀਮਾਂ ਫਾਈਨਲ ’ਚ ਪੁੱਜੀਆਂ

ਮੁੱਲਾਂਪੁਰ-ਦਾਖਾ, 12 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਦੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿ:) ਵਿਖੇ ਜਾਰੀ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸ) ਮੈਡਮ ਡਿੰਪਲ ਮਦਾਨ, ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਅਗਵਾਈ ਹੇਠ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਫੁੱਟਬਾਲ (ਲੜਕੀਆ) ਅੰਡਰ-17 ਕੁਆਟਰਫਾਈਨਲ ਮੁਕਾਬਲਿਆਂ ਦੀ ਆਰੰਭਤਾ ਸਮੇਂ ਟੂਰਨਾਮੈਂਟ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ ਗੁਰਜੰਟ ਸਿੰਘ, ਡੀ.

ਅਜੀਤ ਡੈਸਕ 13-11-2026
ਮੁੱਲਾਂਪੁਰ-ਦਾਖਾ, 12 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਦੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿ:) ਵਿਖੇ ਜਾਰੀ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸ) ਮੈਡਮ ਡਿੰਪਲ ਮਦਾਨ, ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਅਗਵਾਈ ਹੇਠ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਫੁੱਟਬਾਲ (ਲੜਕੀਆ) ਅੰਡਰ-17 ਕੁਆਟਰਫਾਈਨਲ ਮੁਕਾਬਲਿਆਂ ਦੀ ਆਰੰਭਤਾ ਸਮੇਂ ਟੂਰਨਾਮੈਂਟ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ ਗੁਰਜੰਟ ਸਿੰਘ, ਡੀ.ਐੱਸ.ਸੀ. ਕੁਲਬੀਰ ਸਿੰਘ, ਪਰਮਜੀਤ ਸਿੰਘ, ਡੀ.ਪੀ. ਕੁਲਦੀਪ ਸਿੰਘ, ਸਤਵਿੰਦਰ ਸਿੰਘ, ਚਿਰੰਜੀ ਲਾਲ, ਸੁਖਵਿੰਦਰ ਕੌਰ, ਸ਼ਰਨਜੀਤ ਕੌਰ, ਰਾਜਵਿੰਦਰ ਕੌਰ, ਕੁਲਵਿੰਦਰ ਸਿੰਘ, ਸਤਵੀਰ ਸਿੰਘ, ਅਮਰਜੀਤ ਸਿੰਘ, ਹੋਰ ਮੌਜੂਦ ਰਹੇ। ਕੁਆਟਰਫਾਈਨਲ ਮੁਕਾਬਲਿਆਂ ਸਮੇਂ ਲੁਧਿਆਣਾ ਜ਼ਿਲ੍ਹਾ ਟੀਮ ਨੇ ਨਵਾਂ ਸ਼ਹਿਰ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਮੋਗਾ ਜ਼ਿਲ੍ਹਾ ਟੀਮ ਨੇ ਅੰਮ੍ਰਿਤਸਰ ਟੀਮ ਨੂੰ ਹਰਾਇਆ। ਪਟਿਆਲਾ ਜ਼ਿਲ੍ਹਾ ਟੀਮ ਲੜਕੀਆਂ ਨੇ ਗੁਰਦਾਸਪੁਰ ਨੂੰ ਹਰਾ ਕੇ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਟੀਮ ਵਾਈ.ਐੱਫ.ਸੀ ਰੁੜਕਾ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਟੀਮ 2-1 ਗੋਲ ਦੇ ਫਰਕ ਨਾਲ ਮੋਗਾ ਜ਼ਿਲ੍ਹਾ ਟੀਮ ਨੂੰ ਹਰਾ ਕੇ ਫਾਈਨਲ ਲਈ ਥਾਂ ਬਣਾਈ। ਦੂਸਰਾ ਸੈਮੀਫਾਈਨਲ ਮੁਕਾਬਲਾ ਜ਼ਿਲ੍ਹਾ ਲੁਧਿਆਣਾ ਟੀਮ 4-0 ਗੋਲ ਦੇ ਫ਼ਰਕ ਨਾਲ ਪਟਿਆਲਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਡੀ.ਪੀ ਕੁਲਦੀਪ ਸਿੰਘ ਅਨੁਸਾਰ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਫੁੱਟਬਾਲ (ਲੜਕੀਆ) ਅੰਡਰ-17 ਦਾ ਫਾਈਨਲ ਮੁਕਾਬਲਾ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ। ਅੰਡਰ-14,17 ਲੜਕੀਆਂ ਅੰਤਰ ਜਿਲ੍ਹਾ ਫੁੱਟਬਾਲ ਟੂਰਨਾਮੈਂਟ ਦੇ ਮੁਕਾਬਲਿਆਂ ’ਚ ਨੈਸ਼ਨਲ ਖਿਡਾਰੀਆਂ ਦੀ ਚੋਣ ਲਈ ਚੋਣ ਅਬਜ਼ਰਬਰ ਲੈਕ: ਪਰਮਜੀਤ ਸਿੰਘ ਹੁਸ਼ਿਆਰਪੁਰ ਦੀ ਚੋਣ ਕਮੇਟੀ ਲੈਕ: ਅਮਨਦੀਪ ਕੌਰ ਫਤਿਹਗੜ੍ਹ ਸਾਹਿਬ, ਲੈਕ: ਪਰਮਜੀਤ ਕੌਰ ਲੁਧਿਆਣਾ, ਲੈਕ: ਕੁਲਵਿੰਦਰ ਸਿੰਘ ਸੰਗਰੂਰ, ਡੀ.ਪੀ.ਈ ਜਸਵਿੰਦਰ ਸਿੰਘ ਮੁਕਤਸਰ ਦੀ ਹਰ ਮੁਕਾਬਲੇ ਵਿਚ ਤੇਜ ਤਰਾਰ ਫੁੱਟਬਾਲ ਖਿਡਾਰਨਾਂ ’ਤੇ ਤਿਰਛੀ ਨਜ਼ਰ ਟਿਕੀ ਹੋਈ ਸੀ।
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪੀ. ਸੀ. ਐੱਸ. ਭਰਤੀ ਪ੍ਰਕਿਰਿਆ ਦੀ ਨਿਰਪੱਖ ਜਾਂਚ ਕਰਵਾ ਕੇ ਯੋਗ ਉਮੀਦਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ- ਭਾਜਪਾ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।