16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਾ. ਗੁਰਮੇਲ ਸਿੰਘ ਦਿਓਲ ਬੋਪਾਰਾਏ ਕਲਾਂ ਦਾ ਕੈਨੇਡਾ ’ਚ ਦਿਹਾਂਤ

ਮੁੱਲਾਂਪੁਰ-ਦਾਖਾ, 16 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਦ੍ਰਿੜ ਸੰਕਲਪ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ, ਅਧਿਆਪਨ ਖੇਤਰ ਦੀ ਸ਼ਾਨਾਮੱਤੀ ਸ਼ਖਸ਼ੀਅਤ ਮਾਸਟਰ ਦਿਓਲ ਗੁਰਮੇਲ ਸਿੰਘ (99) ਬੋਪਾਰਾਏ ਕਲਾਂ (ਲੁਧਿ:) ਆਪਣੇ ਪਰਿਵਾਰ ਕੋਲ ਕੈਨੇਡਾ (ਐਡਮਿੰਟਨ) ’ਚ ਅਕਾਲ ਚਲਾਣਾ ਕਰ ਗਏ। ਸਾਕਾਰਾਤਾਮਕ ਸੋਚ ਤੇ ਖੁਸ਼ਨਮਾ ਮਾਹੌਲ ’ਚ ਮਾ: ਗੁਰਮੇਲ ਸਿੰਘ ਦੀ ਬਦੌਲਤ ਪਰਿਵਾਰ ਦੀਆਂ ਕਈ ਪੀੜ੍ਹੀਆਂ ਰਲ਼-ਮਿਲ ਰਹਿ ਰਹੀਆਂ ਹਨ।

ਮਾ: ਗੁਰਮੇਲ ਸਿੰਘ ਦਿਓਲ 17-11-2026
ਮੁੱਲਾਂਪੁਰ-ਦਾਖਾ, 16 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਦ੍ਰਿੜ ਸੰਕਲਪ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ, ਅਧਿਆਪਨ ਖੇਤਰ ਦੀ ਸ਼ਾਨਾਮੱਤੀ ਸ਼ਖਸ਼ੀਅਤ ਮਾਸਟਰ ਦਿਓਲ ਗੁਰਮੇਲ ਸਿੰਘ (99) ਬੋਪਾਰਾਏ ਕਲਾਂ (ਲੁਧਿ:) ਆਪਣੇ ਪਰਿਵਾਰ ਕੋਲ ਕੈਨੇਡਾ (ਐਡਮਿੰਟਨ) ’ਚ ਅਕਾਲ ਚਲਾਣਾ ਕਰ ਗਏ। ਸਾਕਾਰਾਤਾਮਕ ਸੋਚ ਤੇ ਖੁਸ਼ਨਮਾ ਮਾਹੌਲ ’ਚ ਮਾ: ਗੁਰਮੇਲ ਸਿੰਘ ਦੀ ਬਦੌਲਤ ਪਰਿਵਾਰ ਦੀਆਂ ਕਈ ਪੀੜ੍ਹੀਆਂ ਰਲ਼-ਮਿਲ ਰਹਿ ਰਹੀਆਂ ਹਨ। ਮਾ: ਗੁਰਮੇਲ ਸਿੰਘ ਦਿਓਲ ਦੇ ਅੱਜ ਦਿਹਾਂਤ ਦਾ ਉਨ੍ਹਾਂ ਦੇ ਸਪੁੱਤਰਾਂ ਕਰਨੈਲ ਸਿੰਘ ਦਿਓਲ, ਚਰਨਜੀਤ ਸਿੰਘ, ਦਲਜੀਤ ਸਿੰਘ, ਦਾਮਾਦ ਰਿਟਾ: ਏ.ਡੀ.ਈ.ਓ. ਪਰਮਜੀਤ ਸਿੰਘ ਡਾਲਾ, ਗੁਰਪ੍ਰੀਤ ਸਿੰਘ ਕੈਨੇਡਾ ਪਰਿਵਾਰਾਂ ਨੂੰ ਅਥਾਹ ਦੁੱਖ ਪੁੱਜਾ। ਮਾ: ਗੁਰਮੇਲ ਸਿੰਘ ਦਿਓਲ ਦਾ ਆਪਣੇ ਛੋਟੇ ਭਰਾਤਾ ਮਨਜੀਤ ਸਿੰਘ ਦਿਓਲ, ਭਤੀਜੇ ਹਰਬੰਸ ਸਿੰਘ ਦਿਓਲ, ਹਰਜਿੰਦਰ ਸਿੰਘ ਦਿਓਲ ਦੀ ਤਰੱਕੀ ਪਿੱਛੇ ਡਾਹਢਾ ਸੰਘਰਸ਼ ਸੀ। ਗ੍ਰਾਮ ਪੰਚਾਇਤ ਬੋਪਾਰਾਏ ਕਲਾਂ ਸਰਪੰਚ ਜਗਤਿੰਦਰ ਸਿੰਘ ਦਿਓਲ, ਮਾ: ਨਿਰਮਲ ਸਿੰਘ ਦਿਓਲ, ਸੁਖਰਾਜ ਸਿੰਘ ਬਿੱਲਾ ਦਿਓਲ , ਸੁਰਜੀਤ ਸਿੰਘ ਦਿਓਲ, ਡਾ: ਅਮਰਪ੍ਰੀਤ ਸਿੰਘ ਦਿਓਲ, ਜਗਤਾਰ ਸਿੰਘ ਧਾਲੀਵਾਲ, ਹਰਮਨ ਸਿੰਘ ਡਾਲ਼ਾ, ਮਨਪ੍ਰੀਤ ਸਿੰਘ ਮਨੀ ਬੁੱਘੀਪੁਰਾ, ਬੱਗਾ ਸਿੰਘ ਚਮਿੰਡਾ, ਦਾਖਾ ਸਰਪੰਚ ਜਗਜੀਤ ਸਿੰਘ ਭੋਲਾ, ਕੁਲਜਿੰਦਰ ਸਿੰਘ ਬੱਬੂ ਗਰੇਵਾਲ, ਸਾਬਕਾ ਸਰਪੰਚ ਗੋਗੀ ਬੁਢੇਲ, ਹੋਰਨਾਂ ਨੇ ਦੁੱਖ ਪ੍ਰਗਟਾਇਆ।
ਪਿਛਲੀ ਖ਼ਬਰ ਪਮਾਲ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਬੂਟੇ ਵੰਡ ਕੇ ਮਨਾਇਆ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਦਾ ਸਾਲਾਨਾ ਸਮਾਗਮ ‘ਆਰੋਹਣ’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।