16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਈਸਟਵੁੱਡ ਇੰਟਰਨੈਸ਼ਲ ਸਕੂਲ ’ਚ ਬਾਲ ਦਿਵਸ ਮਨਾਇਆ

ਮੁੱਲਾਂਪੁਰ ਦਾਖਾ, 16 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਈਸਟਵੁੱਡ ਇੰਟਰਨੈਸ਼ਲ ਸਕੂਲ ਮੰਡੀ ਮੁੱਲਾਂਪੁਰ ਪ੍ਰਿੰੰਸੀਪਲ ਡਾ. ਅਮਨਦੀਪ ਕੌਰ ਬਖਸੀ ਵਲੋਂ ਵਿਦਿਆਰਥੀਆਂ ਤੇ ਅਧਿਆਪਕਾ ਨਾਲ ਰਲ਼ ਕੇ ਬਾਲ ਦਿਵਸ ਸਮਾਰੋਹ ਮਨਾਇਆ ਗਿਆ।

ਅਜੀਤ ਡੈਸਕ 17-11-2026
ਮੁੱਲਾਂਪੁਰ ਦਾਖਾ, 16 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਈਸਟਵੁੱਡ ਇੰਟਰਨੈਸ਼ਲ ਸਕੂਲ ਮੰਡੀ ਮੁੱਲਾਂਪੁਰ ਪ੍ਰਿੰੰਸੀਪਲ ਡਾ. ਅਮਨਦੀਪ ਕੌਰ ਬਖਸੀ ਵਲੋਂ ਵਿਦਿਆਰਥੀਆਂ ਤੇ ਅਧਿਆਪਕਾ ਨਾਲ ਰਲ਼ ਕੇ ਬਾਲ ਦਿਵਸ ਸਮਾਰੋਹ ਮਨਾਇਆ ਗਿਆ। ਸੱਜ-ਫੱਬ ਕੇ ਪਹੁੰਚੇ ਵਿਦਿਆਰਥੀਆਂ ਵਲੋਂ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਨ ਉਪਰੰਤ ਪਰਚਾ ਪੜ੍ਹਨ, ਲੇਖ ਲਿਖਣ, ਕਵਿਤਾ ਉਚਾਰਨ, ਪੇਪਰ ਕਟਿੰਗ ਕਈ ਹੋਰ ਮੁਕਾਬਲੇ ਹੋਏ। ਉਪਰੋਕਤ ਪ੍ਰੋਗਰਾਮ ਬਾਅਦ ਵਿਦਿਆਰਥੀਆਂ ਵਲੋਂ ਕੋਰੀਓਗ੍ਰਾਫ਼ੀ, ਗਿੱਧਾ, ਭੰਗੜਾ ਦੀ ਪੇਸ਼ਕਾਰੀ ਹੋਈ। ਸਕੂਲ ਅਧਿਆਪਕਾ ਮੋਨ ਿਕਾ ਲੇਖੀ, ਗੁਰਵਿੰਦਰ ਸਿੰਘ ਵਲੋਂ ਬੱਚਿਆਂ ਲਈ ਕਵਿਤਾਵਾਂ-ਗੀਤ ਗਾਇਨ ਕੀਤੇ। ਅਧਿਆਪਕਾ ਹਰਪ੍ਰੀਤ ਕੌਰ, ਪ੍ਰੀਤੀ ਗੁਪਤਾ, ਰਾਜੀਵ ਕੁਮਾਰ ਵਲੋਂ ਸਾਥੀਆਂ ਨਾਲ ਮਿਲ ਕੇ ਬੱਚਿਆਂ ਲਈ ਸਕਿੱਟ ਅਤੇ ਡਾਂਸ ਦੀ ਪੇਸ਼ਕਾਰੀ ਹੋਈ। ਅਧਿਆਪਕਾ ਮਨਜੀਤ ਕੌਰ ਢੱਟ ਦੀ ਨਜ਼ਰਸਾਨੀ ਹੇਠ ਵਿਦਿਆਰਥੀਆਂ ਵਿਚਕਾਰ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆ ਪ੍ਰਿੰਸੀਪਲ ਡਾ: ਬਖਸੀ ਕਿਹਾ ਕਿ ਬਾਲ ਦਿਵਸ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਇਹ ਹਰ ਸਾਲ ਦੇਸ਼ ਅੰਦਰ 14 ਨਵੰਬਰ ਨੂੰ ਮਨਾਇਆ ਜਾਂਦਾ। ਪ੍ਰਿੰਸੀਪਲ ਵਲੋਂ ਰਾਸ਼ਟਰ ਦਾ ਭਵਿੱਖ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ। ਬਾਲ ਦਿਵਸ ਨੂੰ ਉਸਾਰੂ ਬਣਾਉਣ ਲਈ ਸਮੁੱਚੇ ਅਧਿਆਪਕਾਂ ਵਲੋਂ ਤਨਦੇਹੀ ਨਾਲ ਡਿਊਟੀ ਪੂਰੀ ਕੀਤੀ।
ਪਿਛਲੀ ਖ਼ਬਰ ਕਾਸ਼, ਅੱਜ ਸਕੂਲ ਬੰਦ ਹੁੰਦਾ ਤਾਂ ਰਣਜੋਤ ਮੇਰੇ ਕੋਲ ਹੁੰਦਾ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਪ੍ਰਧਾਨ ਬਿੱਟੂ ਤੇ ਸਾਥੀਆਂ ਵਲੋਂ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।