ਟੋਡਰ ਮੱਲ ਬੱਚਿਆਂ ਦਾ ਹਸਪਤਾਲ ਅੱਡਾ ਚੌਂਕੀਮਾਨ ਵਿਖੇ ਪ੍ਰਬੰਧਕਾਂ ਵੱਲੋਂ 4 ਡਾਇਲਸੈਸ ਮਸ਼ੀਨਾਂ ਲਗਾ ਕੇ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ
ਚੌਂਕੀਮਾਨ, 21 ਨਵੰਬਰ (ਤੇਜਿੰਦਰ ਸਿੰਘ ਚੱਢਾ)-ਟੋਡਰ ਮੱਲ ਬੱਚਿਆਂ ਦਾ ਹਸਪਤਾਲ ਅੱਡਾ ਚੌਂਕੀਮਾਨ ਵਿਖੇ ਮਰੀਜ਼ਾਂ ਨੂੰ ਸਹੂਲਤ ਦੇਣ ਲਈ ਪ੍ਰਬੰਧਕਾਂ ਵੱਲੋਂ 4 ਡਾਇਲਸੈਸ ਮਸ਼ੀਨਾਂ ਲਗਾਈਆਂ ਗਈਆਂ ਹਨ ਜਿਸ ਨਾਲ ਇਲਾਕਾ ਚੌਂਕੀਮਾਨ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਹਰ ਇੱਕ ਵਿਅਕਤੀ ਲਈ ਅੱਜ ਦੇ ਸਮੇਂ ਵਿਚ ਇਲਾਜ ਕਰਵਾਉਣਾ ਸੌਖਾ ਨਹੀਂ ਹੈ ਇਸ ਲਈ ਘੱਟ ਰੇਟਾਂ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕ ਦਲਜੀਤ ਸਿੰਘ ਧਾਲੀਵਾਲ ਤੇ ਜਗਪਾਲ ਸਿੰਘ ਧਾਲੀਵਾਲ (ਮਾਨ ਪੰਪ) ਵਾਲਿਆਂ ਨੇ ਦੱਸਿਆ ਕਿ ਟੋਡਰ ਮੱਲ ਬੱਚਿਆਂ ਦਾ ਹਸਪਤਾਲ ਵਿਚ ਪਹਿਲਾਂ ਵੀ ਮਰੀਜ਼ਾਂ ਦਾ ਘੱਟ ਖਰਚੇ ’ਤੇ ਇਲਾਜ ਕੀਤਾ ਜਾਂਦਾ ਹੈ ਤੇ ਡਾ: ਕੇਸਵ ਗੋਇਲ ਪੂਰਾ ਹਫ਼ਤਾ ਮਰੀਜ਼ਾਂ ਦਾ ਇਲਾਜ ਕਰਦੇ ਹਨ ਤੇ ਡਾ: ਜੇ.
ਅਜੀਤ ਡੈਸਕ
22-11-2026