ਅਕਾਲਗੜ੍ਹ ਦੇ ਯੂਥ ਵਿੰਗ ਤੇ ਇਸਤਰੀ ਵਿੰਗ ਵਲੋਂ ਵਿਧਾਇਕ ਠੇਕੇਦਾਰ ਨੂੰ ਮੁੜ ਟਿਕਟ ਦੇਣ ਦੀ ਪੁਰਜ਼ੋਰ ਮੰਗ
ਗੁਰੂਸਰ ਸੁਧਾਰ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਦੇ ਸਰਗਰਮ ਤੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ, ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ, ਵਾਈਸ ਪ੍ਰਧਾਨ ਕਿਰਨਜੀਤ ਕੌਰ, ਸੈਕਟਰੀ ਰਾਜਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉੱਚ ਹਾਈਕਮਾਂਡ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹਲਕਾ ਰਾਏਕੋਟ ਤੋਂ ਮੌਜੂਦਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ‘ਆਪ’ ਆਗੂਆਂ ਨੇ ਕਿਹਾ ਕਿ ਸ:ਹਾਕਮ ਸਿੰਘ ਠੇਕੇਦਾਰ ਦੀ ਹਲਕਾ ਰਾਏਕੋਟ ਤੇ ਸਾਡੇ ਪਿੰਡ ਅਕਾਲਗੜ੍ਹ ਨੂੰ ਵੱਡੀ ਦੇਣ ਹੈ ਤੇ ਉਨ੍ਹਾਂ ਵਲੋਂ ਕਰਵਾਏ ਰਿਕਾਰਡ ਵਿਕਾਸ ਕਾਰਜਾਂ ਦਾ ਮੁੱਲ ਪਾਰਟੀ ਨੂੰ ਮੁੜ ਤੋਂ ਟਿਕਟ ਦੇ ਕੇ ਮੋੜਨਾ ਚਾਹੀਦਾ ਹੈ।
ਗੁਰੂਸਰ ਸੁਧਾਰ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਦੇ ਸਰਗਰਮ ਤੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ, ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ, ਵਾਈਸ ਪ੍ਰਧਾਨ ਕਿਰਨਜੀਤ ਕੌਰ, ਸੈਕਟਰੀ ਰਾਜਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉੱਚ ਹਾਈਕਮਾਂਡ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹਲਕਾ ਰਾਏਕੋਟ ਤੋਂ ਮੌਜੂਦਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ‘ਆਪ’ ਆਗੂਆਂ ਨੇ ਕਿਹਾ ਕਿ ਸ:ਹਾਕਮ ਸਿੰਘ ਠੇਕੇਦਾਰ ਦੀ ਹਲਕਾ ਰਾਏਕੋਟ ਤੇ ਸਾਡੇ ਪਿੰਡ ਅਕਾਲਗੜ੍ਹ ਨੂੰ ਵੱਡੀ ਦੇਣ ਹੈ ਤੇ ਉਨ੍ਹਾਂ ਵਲੋਂ ਕਰਵਾਏ ਰਿਕਾਰਡ ਵਿਕਾਸ ਕਾਰਜਾਂ ਦਾ ਮੁੱਲ ਪਾਰਟੀ ਨੂੰ ਮੁੜ ਤੋਂ ਟਿਕਟ ਦੇ ਕੇ ਮੋੜਨਾ ਚਾਹੀਦਾ ਹੈ। ਪ੍ਰਧਾਨ ਜਗਦੇਵ ਸਿੰਘ ਅਨੁਸਾਰ ਉਨ੍ਹਾਂ ਦੀ ਅਗਵਾਈ ਹੇਠ ਪਿੰਡ ਦਾ ਦੋ ਸੌ ਤੋਂ ਵਧੇਰੇ ਯੂਥ ਮੈਂਬਰ ਜਦਕਿ ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ ਅਨੁਸਾਰ ਪਿੰਡ ਦੀਆਂ ਚਾਰ ਸੌ ਮਹਿਲਾਵਾਂ ਜਿਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਰੱਖਿਆ ਗਿਆ ਹੈ, ਸਾਡੀ ਇਹ ਸਮੁੱਚੀ ਟੀਮ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਪ੍ਰਧਾਨ ਜਗਦੇਵ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਲੋਕਾਂ ਦੇ ਪਿੰਡ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਇਸ ਦੇ ਨਾਲ ਹੀ ਇਸਤਰੀ ਵਿੰਗ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਰ ਮਹਿਲਾ ਨੂੰ ਲਾਭ ਪਹੁੰਚਾਇਆ। ਉਪਰੋਕਤ ਸਾਰੇ ਆਮ ਆਦਮੀ ਪਾਰਟੀ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਹਲਕਾ ਰਾਏਕੋਟ ਦੇ ਲੋਕ ਮੁੜ ਤੋਂ ਸ: ਹਾਕਮ ਸਿੰਘ ਠੇਕੇਦਾਰ ਨੂੰ ਹੀ ਵਿਧਾਇਕ ਚੁਣਨਾ ਚਾਹੁੰਦੇ ਹਨ।