26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੱਠਜੋੜ ਦਾ ਪੰਜਾਬ ’ਚ ਕੋਈ ਅਸਰ ਨਹੀਂ, ਲੋਕ 2027 ’ਚ ਕਾਂਗਰਸ ਸਰਕਾਰ ਬਣਾਉਣਗੇ- ਲਹਿਰਾ

ਹੰਬੜਾਂ, 25 ਨਵੰਬਰ (ਮੇਜਰ ਹੰਬੜਾਂ)- ਵਿਧਾਨ ਸਭਾ ਹਲਕਾ ਗਿੱਲ ਤੋਂ ਸੀਨੀਅਰ ਆਗੂ ਕਾਂਗਰਸ ਐੱਸ. ਸੀ.

ਦਿਲਾਵਰ ਸਿੰਘ ਲਹਿਰਾ 26-11-2026
ਹੰਬੜਾਂ, 25 ਨਵੰਬਰ (ਮੇਜਰ ਹੰਬੜਾਂ)- ਵਿਧਾਨ ਸਭਾ ਹਲਕਾ ਗਿੱਲ ਤੋਂ ਸੀਨੀਅਰ ਆਗੂ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਹੋਏ ਗੱਠਜੋੜ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕ ਦੋਵਾਂ ਪਾਰਟੀਆਂ ਦੀ ਸੱਚਾਈ ਤੋਂ ਭਲੀਭਾਂਤ ਜਾਣੂੰ ਹਨ, ਇਸ ਲਈ ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਸੂਬੇ ਦੇ ਲੋਕ 2027 ’ਚ ਨਿਰਲੋਕ ਕਾਂਗਰਸ ਸਰਕਾਰ ਬਣਾਉਣਗੇ। ਚੇਅਰਮੈਨ ਲਹਿਰਾ ਨੇ ਦੋਸ਼ ਲਾਇਆ ਕਿ ਕਿਸਾਨੀ ਅੰਦੋਲਨ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ, ਪਰ ਅੰਦਰਖ਼ਾਤੇ ਦੋਵੇਂ ਪਾਰਟੀਆਂ ਇਕੱਠੀਆਂ ਕੰਮ ਕਰਦੀਆਂ ਆ ਰਹੀਆਂ ਸਨ, ਜਿਸ ਦਾ ਹੁਣ ਮੁੜ ਗੱਠਜੋੜ ਹੋਣ ਨਾਲ ਦੋਵਾਂ ਪਾਰਟੀਆਂ ਦੀ ਆਪਸੀ ਸਿਆਸੀ ਸਾਂਝ ਲੋਕਾਂ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਅਕਾਲੀ ਭਾਜਪਾ ਗੱਠਜੋੜ ਨੂੰ ਮੂੰਹ ਨਹੀਂ ਲਾਉਣਗੇ।
ਪਿਛਲੀ ਖ਼ਬਰ ਦੁਕਾਨਦਾਰ ਐਸੋਸੀਏਸ਼ਨ ਵਲੋਂ ਸ: ਬਾਦਲ ਨਾਲ ਮੀਟਿੰਗ ਅੱਜ- ਦੀਦਾਰ ਮਲਕ ਅਗਲੀ ਖ਼ਬਰ ਮੁੱਲਾਂਪੁਰ ’ਚ ਮਹੰਤ ਜੋਗਿੰਦਰ ਦਾਸ ਦੀ ਬਰਸੀ ’ਤੇ ਭੰਡਾਰਾ ਕੱੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।