26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਾਕਿਸਤਾਨ ’ਚ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਅਸ਼ੋਕ ਭੌਰਾ ਦਾ ਥੀਮ ਗੀਤ ਵੱਜੇਗਾ- ਤਲਵੰਡੀ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ‘ਅਜੀਤ’ ਦੇ ਸੰਪਾਦਕੀ ਪੰਨੇ ਲਈ ਅਮਰੀਕਾ ਡਾਇਰੀ ਦੇ ਲੇਖਕ, ਸੁਹਿਰਦ ਪੱਤਰਕਾਰ, ਨਿਵੇਕਲੀ ਸ਼ਖਸੀਅਤ ਅਮਰੀਕਾ ਤੋਂ ਐੱਸ਼. ਅਸ਼ੋਕ ਭੋਰਾ ਦੇ ਨਾਲ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਉਦਾਸੀ ਦਾ ਪਾਕਿਸਤਾਨ ਵਿਖੇ ਹੋਣ ਜਾ ਰਹੀ ਤਿੰਨ ਰੋਜ਼ਾ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਲਾਹੌਰ ਜਾਣਾ ਸਾਹਿਤਕ ਵਰਗ ਲਈ ਮਾਣ ਵਾਲੀ ਗੱਲ ਹੈ।

ਐੱਸ. ਅਸ਼ੋਕ ਭੌਰਾ, ਅਮਰੀਕ ਸਿੰਘ ਤਲਵੰਡੀ 26-11-2026
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ‘ਅਜੀਤ’ ਦੇ ਸੰਪਾਦਕੀ ਪੰਨੇ ਲਈ ਅਮਰੀਕਾ ਡਾਇਰੀ ਦੇ ਲੇਖਕ, ਸੁਹਿਰਦ ਪੱਤਰਕਾਰ, ਨਿਵੇਕਲੀ ਸ਼ਖਸੀਅਤ ਅਮਰੀਕਾ ਤੋਂ ਐੱਸ਼. ਅਸ਼ੋਕ ਭੋਰਾ ਦੇ ਨਾਲ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਉਦਾਸੀ ਦਾ ਪਾਕਿਸਤਾਨ ਵਿਖੇ ਹੋਣ ਜਾ ਰਹੀ ਤਿੰਨ ਰੋਜ਼ਾ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਲਾਹੌਰ ਜਾਣਾ ਸਾਹਿਤਕ ਵਰਗ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਲੇਖਕ, ਉੱਘੇ ਸ਼ਾਇਰ ਅਮਰੀਕ ਸਿੰਘ ਤਲਵੰਡੀ ਵਲੋਂ ਕੀਤਾ। ਅਮਰੀਕ ਤਲਵੰਡੀ ਦੁਆਰਾ ਜਾਣਕਾਰੀ ਅਨੁਸਾਰ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਪਿਲਾਕ ਵਿਚਲੇ ਆਂਗਣ ’ਚ ਵਜਣ ਵਾਲਾ ਥੀਮ ਗੀਤ ਐੱਸ.ਅਸ਼ੋਕ ਭੋਰਾ ਦਾ ਲਿਖਿਆ ਹੋਇਆ ਹੈ, ਜਿਸ ਨੂੰ ਅਵਾਜ਼ ਦਿੱਤੀ ਗਈ ਹੈ ਪਾਕਿਸਤਾਨ ਦੀ ਮਸ਼ਹੂਰ ਫਨਕਾਰ ਫਲਕ ਇਜ਼ਾਜ਼ ਵਲੋਂ ਸਰਕਾਰੀ ਕਾਲਜ ਲਾਹੌਰ ਦੇ ਵਿਦਿਆਰਥੀਆ ਵਲੋਂ ਕਾਨਫਰੰਸ ਦੇ ਮੁੱਖ ਮੰਚ ਤੋਂ ਇਸ ਗੀਤ ਉੱਪਰ ਕੋਰੀਓਗ੍ਰਾਫੀ ਵੀ ਪੇਸ਼ ਹੋਵੇਗੀ। ਜਾਣਕਾਰੀ ਅਨੁਸਾਰ 27 ਤੋਂ 29 ਨਵੰਬਰ 2026 ਨੂੰ ਲਾਹੌਰ ਚ ਹੋਣ ਜਾ ਰਹੀ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਦੀ ਕਾਵਿ ਪੁਸਤਕ ‘ਅਹਿਸਾਸ’ ਲੋਕ ਅਰਪਣ ਹੋਵੇਗੀ। ਲਾਹੌਰ ਕਾਨਫਰੰਸ ’ਚ 9 ਮੁਲਕਾਂ ਦੇ ਲੇਖਕ, ਖੋਜਾਰਥੀ ਅਤੇ ਪੰਜਾਬੀ ਪ੍ਰੇਮੀ ਸਾਮਿਲ ਹੋਣ ਜਾ ਰਹੇ ਹਨ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਵਾਟਰ ਸਪੋਰਟਸ ਕਲੱਬ ਸੁਧਾਰ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦੁਕਾਨਦਾਰ ਐਸੋਸੀਏਸ਼ਨ ਵਲੋਂ ਸ: ਬਾਦਲ ਨਾਲ ਮੀਟਿੰਗ ਅੱਜ- ਦੀਦਾਰ ਮਲਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।