26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਐੱਸ. ਐੱਮ. ਐੱਲ. ਨਰਸਿੰਗ ਕਾਲਜ ਭਨੋਹੜ ਦਾ ਨਤੀਜਾ ਸ਼ਾਨਦਾਰ ਰਿਹਾ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਬੀ. ਐੱਸ.

ਅਜੀਤ ਡੈਸਕ 26-11-2026
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ ਲਈ ਗਈ ਪ੍ਰੀਖਿਆ ਬੀ. ਐੱਸ. ਸੀ. ਨਰਸਿੰਗ 5ਵੇਂ ਸਮੈਸਟਰ ਲਈ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਮੈਡੀਕਲ ਵਿੱਦਿਅਕ ਸੰਸਥਾ ਐੱਸ.ਐੱਮ.ਐੱਲ. ਮੈਮੋਰੀਅਲ ਕਾਲਜ ਆਫ ਨਰਸਿੰਗ ਨੈਸ਼ਨਲ ਹਾਈਵੇ ਭਨੋਹੜ ਸਾਹਮਣੇ ਹਵੇਲੀ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਕੁਲਵਿੰਦਰ ਕੌਰ ਅਨੁਸਾਰ ਪ੍ਰੀਖਿਆ ਕੇਂਦਰ ਵਿੱਚ ਬੈਠੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਨਰਸਿੰਗ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਪ੍ਰੋ: ਕੁਲਵਿੰਦਰ ਕੌਰ ਸਰਾਂ ਅਨੁਸਾਰ 100 ਫ਼ੀਸਦੀ ਨਤੀਜੇ ਸਮੇਂ ਅਭੈ ਨੰਦ 8.0 ਸੀ.ਜੀ.ਪੀ.ਏ. ਨਾਲ ਪਹਿਲਾ, ਅੰਜਲੀ ਕੁਮਾਰੀ ਤੇ ਆਂਚਲ ਕੁਸ਼ਵਾਹ 7.64 ਸੀ.ਜੀ.ਪੀ.ਏ ਨਾਲ ਦੂਸਰਾ ਅਤੇ ਚਿਰੰਜੀਵ ਰਾਜ ਕਰਨ ਤੇ ਅਵਿਨਾਸ਼ ਕੁਮਾਰ 7.55 ਸੀ.ਜੀ.ਪੀ.ਏ. ਨਾਲ ਤੀਸਰਾ ਸਥਾਨ ਲਿਆ।ਡਾਕਟਰੀ ਵਿੱਦਿਅਕ ਅਦਾਰੇ ਦੇ ਚੇਅਰਮੈਨ ਡਾ: ਬੀ.ਐੱਲ ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ ਵੱਲੋਂ ਐੱਸ.ਐੱਮ.ਐੱਲ. ਮੈਮੋਰੀਅਲ ਕਾਲਜ ਆਫ਼ ਨਰਸਿੰਗ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਉੱਪਰ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਕੌਰ ਦੱਸਿਆ ਕਿ ਸਾਡੇ ਕਾਲਜ ਕੈਂਪਸ ਅੰਦਰ ਵਿਦਿਆਰਥੀਆਂ ਨੂੰ ਹਰ ਸਮੈਸਟਰ ਦੀ ਪੜ੍ਹਾਈ ਦੇ ਨਾਲ ਵੱਖਰਾ ਸਮਾਂ ਇੰਗਲਿਸ਼ ਸਪੀਕਿੰਗ, ਕੰਪਿਊਟਰ, ਲੈਬ ਜਾਣਕਾਰੀ ਲਈ ਦਿੱਤਾ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਪੇਂਡੂ ਸ਼ਹਿਰੀ ਖੇਤਰ ਦੀਆਂ ਕੁੜੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਐੱਸ.ਐੱਮ.ਐੱਲ. ਨਰਸਿੰਗ ਕਾਲਜ ਦਾ ਇਲਾਕੇ ਵਿਚ ਵੱਡਾ ਯੋਗਦਾਨ ਹੈ। ਕਈ ਸਾਲਾਂ ਤੋਂ ਇੰਸਟੀਚਿਊਟ ਦੇ ਵਿੱਦਿਅਕ ਨਤੀਜੇ ਬੇਹੱਦ ਸੰਤੁਸ਼ਟੀਜਨਕ ਹਨ।
ਪਿਛਲੀ ਖ਼ਬਰ ਪਿੰਡ ਬੁਰਜ ਹਰੀ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਵਿਆਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਵਾਟਰ ਸਪੋਰਟਸ ਕਲੱਬ ਸੁਧਾਰ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।