27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬੀ. ਕੇ. ਯੂ. ਉਗਰਾਹਾਂ ਬਲਾਕ ਪੱਖੋਵਾਲ ਦੀ ਚੋਣ ਹੋਈ

ਪੱਖੋਵਾਲ-ਸਰਾਭਾ, 26 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਸੂਬੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਨਿਰੰਤਰ ਯਤਨਸ਼ੀਲ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪੱਖੋਵਾਲ ਤੇ ਬਲਾਕ ਡੇਹਲੋਂ ਦਾ ਰਲੇਵਾਂ ਹੋਣ ਉਪਰੰਤ ਜਥੇਬੰਦੀ ਦੀ ਸਾਂਝੀ ਚੋਣ ਪੰਜ ਮੈਂਬਰੀ ਚੋਣ ਕਮੇਟੀ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਦੋਵੇ ਬਲਾਕਾਂ ਅਧੀਨ ਪੈਦੇ ਪਿੰਡਾਂ ਦੇ 11 ਪ੍ਰਧਾਨਾਂ ਤੇ 36 ਡੈਲੀਗੇਟ ਮੈਂਬਰਾਂ ਨੇ ਭਾਗ ਲਿਆ ਤੇ ਮਾਸਟਰ ਚਰਨ ਸਿੰਘ ਵਲੋਂ ਪੇਸ਼ ਕੀਤੀ ਕਰਜਕਾਰੀ ਰਿਪੋਰਟ ਤੇ ਵਿਚਾਰ ਚਰਚਾ ਕਰਦਿਆਂ ਸਰਬਸੰਮਤੀ ਨਾਲ ਅਗਲੀ ਕਮੇਟੀ ਚੁਣਨ ਦਾ ਫ਼ੈਸਲਾ ਲਿਆ। ਨਵੀਂ ਚੁਣੀ ਕਮੇਟੀ ’ਚ ਜਸਵੀਰ ਸਿੰਘ ਖੱਟੜਾਂ ਪ੍ਰਧਾਨ, ਹਰਦੇਵ ਸਿੰਘ ਨਾਰੰਗਵਾਲ ਜਰਨਲ ਸਕੱਤਰ, ਦਰਸ਼ਨ ਸਿੰਘ ਫੱਲੇਵਾਲ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਖ਼ਜ਼ਾਨਚੀ, ਜਸਵਿੰਦਰ ਸਿੰਘ ਰਾਜੂ ਮੀਤ ਪ੍ਰਧਾਨ, ਕਮਲਜੀਤ ਸਿੰਘ ਘਵੱਦੀ ਸੰਗਠਨ ਸਕੱਤਰ, ਰਵਿੰਦਰ ਸਿੰਘ ਜੱਸੋਵਾਲ ਪ੍ਰਚਾਰ ਸਕੱਤਰ ਬਣਾਇਆ ਗਿਆ।

ਅਜੀਤ ਡੈਸਕ 27-11-2026
ਪੱਖੋਵਾਲ-ਸਰਾਭਾ, 26 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਸੂਬੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਨਿਰੰਤਰ ਯਤਨਸ਼ੀਲ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪੱਖੋਵਾਲ ਤੇ ਬਲਾਕ ਡੇਹਲੋਂ ਦਾ ਰਲੇਵਾਂ ਹੋਣ ਉਪਰੰਤ ਜਥੇਬੰਦੀ ਦੀ ਸਾਂਝੀ ਚੋਣ ਪੰਜ ਮੈਂਬਰੀ ਚੋਣ ਕਮੇਟੀ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਦੋਵੇ ਬਲਾਕਾਂ ਅਧੀਨ ਪੈਦੇ ਪਿੰਡਾਂ ਦੇ 11 ਪ੍ਰਧਾਨਾਂ ਤੇ 36 ਡੈਲੀਗੇਟ ਮੈਂਬਰਾਂ ਨੇ ਭਾਗ ਲਿਆ ਤੇ ਮਾਸਟਰ ਚਰਨ ਸਿੰਘ ਵਲੋਂ ਪੇਸ਼ ਕੀਤੀ ਕਰਜਕਾਰੀ ਰਿਪੋਰਟ ਤੇ ਵਿਚਾਰ ਚਰਚਾ ਕਰਦਿਆਂ ਸਰਬਸੰਮਤੀ ਨਾਲ ਅਗਲੀ ਕਮੇਟੀ ਚੁਣਨ ਦਾ ਫ਼ੈਸਲਾ ਲਿਆ। ਨਵੀਂ ਚੁਣੀ ਕਮੇਟੀ ’ਚ ਜਸਵੀਰ ਸਿੰਘ ਖੱਟੜਾਂ ਪ੍ਰਧਾਨ, ਹਰਦੇਵ ਸਿੰਘ ਨਾਰੰਗਵਾਲ ਜਰਨਲ ਸਕੱਤਰ, ਦਰਸ਼ਨ ਸਿੰਘ ਫੱਲੇਵਾਲ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਖ਼ਜ਼ਾਨਚੀ, ਜਸਵਿੰਦਰ ਸਿੰਘ ਰਾਜੂ ਮੀਤ ਪ੍ਰਧਾਨ, ਕਮਲਜੀਤ ਸਿੰਘ ਘਵੱਦੀ ਸੰਗਠਨ ਸਕੱਤਰ, ਰਵਿੰਦਰ ਸਿੰਘ ਜੱਸੋਵਾਲ ਪ੍ਰਚਾਰ ਸਕੱਤਰ ਬਣਾਇਆ ਗਿਆ। ਜਦਕਿ ਬਾਕੀ ਸਮੂਹ ਐਕਟਿਵ ਮੈਂਬਰ ਨਿਯੁਕਤ ਕੀਤੇ ਗਏ। ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਕਲਾਹੜ, ਕਨਵੀਨਰ ਮਨੋਹਰ ਸਿੰਘ ਕਲਾਹੜ, ਜਸਦੀਪ ਸਿੰਘ ਸਮੇਤ ਸਮੁੱਚੀ ਕਮੇਟੀ ਨੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਕਿਸਾਨਾ ਦੀ ਭਲਾਈ ਲਈ ਪਹਿਲਾਂ ਨਾਲੋ ਵੀ ਵੱਧ ਚੜਕੇ ਕੰਮ ਕਰਨਗੇ ਤੇ ਕਿਸਾਨੀ ਘੋਲ਼ਾ ’ਚ ਅਹਿਮ ਰੋਲ ਨਿਭਾਉਣਗੇ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਖੱਟੜਾਂ ਤੇ ਸਮੁੱਚੀ ਟੀਮ ਨੇ ਸੀਨੀਅਰ ਲੀਡਰਸ਼ਿਪ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜਥੇਬੰਦੀ ਦੇ ਹਰ ਹੁਕਮ ਤੇ ਫੁੱਲ ਚੜਾਉਂਦੇ ਹੋਏ ਤਨੋ ਮਨੋ ਧਨੋ ਹਰ ਤਰਾਂ ਨਾਲ ਕਿਸਾਨਾਂ ਮਜ਼ਦੂਰਾਂ ਦੀ ਸੇਵਾ ਲਈ ਤੱਤਪਰ ਰਹਿਣਗੇ। ਇਸ ਮੌਕੇ ਜ਼ਿਲ੍ਹਾ ਇਜਲਾਸ ਲਈ ਵੀ ਡੈਲੀਗੇਟਾਂ ਦੀ ਚੋਣ ਕੀਤੀ ਗਈ।
ਪਿਛਲੀ ਖ਼ਬਰ ਸਵ: ਹਰਪ੍ਰੀਤ ਸਿੰਘ ਬੰਟੀ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਵ. ਗੁਰਦੇਵ ਸਿੰਘ ਦਿਓਲ ਨਮਿਤ ਬੋਪਾਰਾਏ ਕਲਾਂ ’ਚ ਸ਼ਰਧਾਂਜਲੀ ਸਮਾਗਮ ਵਿਧਾਇਕ ਇਯਾਲੀ ਤੇ ਹੋਰਨਾਂ ਵਲੋਂ ਸ਼ਰਧਾ ਦੇ ਫੁੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।