27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਵ: ਹਰਪ੍ਰੀਤ ਸਿੰਘ ਬੰਟੀ ਧਾਲੀਵਾਲ ਨੂੰ ਸ਼ਰਧਾਂਜਲੀਆਂ ਭੇਟ

ਹਲਵਾਰਾ, 26 ਨਵੰਬਰ (ਮਨਦੀਪ ਸਿੰਘ ਉੱਭੀ)- ਇਲਾਕੇ ਦੇ ਗਲੋਬਲ ਗਰੁੱਪ ਪ੍ਰੋਪਰਟੀ ਐਡਵਾਈਜ਼ਰ ਦੇ ਉੱਘੇ ਕਾਰੋਬਾਰੀ ਸਵਰਗੀ ਹਰਪ੍ਰੀਤ ਸਿੰਘ ਬੰਟੀ ਧਾਲੀਵਾਲ (55) ਨਮਿੱਤ ਹਲਵਾਰਾ ਵਿਖੇ ਹੋਏ ਭੋਗ ਤੇ ਅੰਤਿਮ ਅਰਦਾਸ ਸਮਾਗਮ ਮੌਕੇ ਇਲਾਕੇ ਭਰ ਤੋਂ ਪੁੱਜੇ ਵੱਡੀ ਗਿਣਤੀ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਨਮ ਅੱਖਾਂ ਨਾਲ ਵਿਛੜੇ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਮੂਹ ਹਾਜ਼ਰੀਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ, ਸ਼ਰਧਾਂਜਲੀ ਭੇਟ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਡਾ.

ਜਗਰਾਉਂ ਤੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਕਾਫ਼ਲੇ ਸਮੇਤ ਰਵਾਨਾ ਹੋਣ ਸਮੇਂ।ਤਸਵੀਰ: ਭੁਪਿੰਦਰ ਸਿੰਘ ਮੁਰਲੀ 27-11-2026
ਹਲਵਾਰਾ, 26 ਨਵੰਬਰ (ਮਨਦੀਪ ਸਿੰਘ ਉੱਭੀ)- ਇਲਾਕੇ ਦੇ ਗਲੋਬਲ ਗਰੁੱਪ ਪ੍ਰੋਪਰਟੀ ਐਡਵਾਈਜ਼ਰ ਦੇ ਉੱਘੇ ਕਾਰੋਬਾਰੀ ਸਵਰਗੀ ਹਰਪ੍ਰੀਤ ਸਿੰਘ ਬੰਟੀ ਧਾਲੀਵਾਲ (55) ਨਮਿੱਤ ਹਲਵਾਰਾ ਵਿਖੇ ਹੋਏ ਭੋਗ ਤੇ ਅੰਤਿਮ ਅਰਦਾਸ ਸਮਾਗਮ ਮੌਕੇ ਇਲਾਕੇ ਭਰ ਤੋਂ ਪੁੱਜੇ ਵੱਡੀ ਗਿਣਤੀ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਨਮ ਅੱਖਾਂ ਨਾਲ ਵਿਛੜੇ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਮੂਹ ਹਾਜ਼ਰੀਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ, ਸ਼ਰਧਾਂਜਲੀ ਭੇਟ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪੁੱਤਰ ਕਾਮਿਲ ਅਮਰ ਸਿੰਘ ਬੋਪਾਰਾਏ, ਯਾਦਵਿੰਦਰ ਸਿੰਘ ਨੂਰਪੁਰਾ ਨੰਬਰਦਾਰ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਸੀਨੀਅਰ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ, ਆਪ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ ਜੈਨ, ਚਰਨਜੀਤ ਸਿੰਘ ਧਾਲੀਵਾਲ ਖੁਰਾਕ ਸਪਲਾਈ ਅਫ਼ਸਰ ਹਲਵਾਰਾ, ਪ੍ਰਭਜੋਤ ਸਿੰਘ ਨੱਥੋਵਾਲ ਅਕਾਲੀ ਆਗੂ, ਮਨਪ੍ਰੀਤ ਸਿੰਘ ਤਲਵੰਡੀ ਬੀ.ਜੇ.ਪੀ ਆਗੂ ਜਰਨਲ ਸਕੱਤਰ ਕਿਸਾਨ ਵਿੰਗ, ਮਨੁੱਖਤਾ ਦੀ ਸੇਵਾ ਹਸਨਪੁਰ ਤੋਂ ਗੁਰਪ੍ਰੀਤ ਸਿੰਘ ਮਿੰਟੂ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਗੁਲਵਿੰਦਰ ਸਿੰਘ ਟੀਟੂ ਕੁਲਾਰ, ਇੰਦਰਪਾਲ ਸਿੰਘ ਕਾਕਾ ਬੁਰਜ ਲਿੱਟਾਂ, ਕੰਵਰਪਾਲ ਸਿੰਘ ਆਹਲੂਵਾਲੀਆ, ਜੀਤੂ ਸੁਧਾਰ, ਗੈਰੀ ਸਹੌਲੀ, ਜਤਿੰਦਰਜੀਤ ਸਿੰਘ ਦਿਓਲ ਬੋਪਾਰਾਏ, ਗੁਰਵਿੰਦਰ ਸਿੰਘ ਝੁਨੀਰ, ਐਡਵੋਕੇਟ ਬਲਰਾਜ ਸਿੰਘ ਧਾਲੀਵਾਲ, ਨੰਬਰਦਾਰ ਜਸਵਿੰਦਰ ਸਿੰਘ ਹਲਵਾਰਾ, ਤਲਵਿੰਦਰ ਸਿੰਘ ਨੰਬਰਦਾਰ ਹਲਵਾਰਾ, ਬਲਾਕ ਸੰਮਤੀ ਮੈਂਬਰ ਕਿਰਨਜੀਤ ਕੌਰ ਹਲਵਾਰਾ,ਬਲਜੀਤ ਹਲਵਾਰਾ, ਜਗਰੂਪ ਸਿੰਘ ਖ਼ਾਲਸਾ ਆਗੂ ‘ਵਾਰਿਸ ਪੰਜਾਬ ਦੇ’, ਹਰਮਿੰਦਰ ਸਿੰਘ ਕੁੱਕੀ, ਗੁਰਬਚਨ ਸਿੰਘ ਪੱਪੂ ਠੇਕੇਦਾਰ ਸੁਧਾਰ, ਗੁਰਪ੍ਰੀਤ ਸਿੰਘ ਕਿਸਾਨ ਆਗੂ ਨੂਰਪੁਰਾ, ਸੁਖਦੀਪ ਸਿੰਘ, ਅਕਾਲੀ ਆਗੂ ਨਿਰਮਲ ਸਿੰਘ ਹਲਵਾਰਾ ਅਤੇ ਭਾਜਪਾ ਆਗੂ ਪਰਮਜੀਤ ਸਿੰਘ ਟੂਸਾ, ਸਮੇਤ ਕਿਸਾਨ ਜਥੇਬੰਦੀਆਂ, ਇਲਾਕੇ ਦੇ ਪ੍ਰਾਪਰਟੀ ਡੀਲਰ ਅਤੇ ਵਸੀਕਾ ਨਵੀਸ ਪਿੰਡ ਹਲਵਾਰਾ ਦੀ ਪੰਚਾਇਤ ਹੋਰ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਿਲ ਸਨ। ਇਸ ਮੌਕੇ ਰਾਗੀ ਸਤਿੰਦਰ ਸਿੰਘ ਰਸੂਲੇਵਾਲ ਦੇ ਜਥੇ ਵਲੋਂ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ ਗਿਆ। ਗੁਰਬਾਣੀ ਦੀ ਇਲਾਹੀ ਬਾਣੀ ਨਾਲ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਵੈਰਾਗਮਈ ਹੋ ਗਿਆ। ਅੰਤ ਵਿੱਚ ਵਿਛੜੀ ਆਤਮਾ ਦੇ ਭਲੇ ਦੀ ਅਰਦਾਸ ਕੀਤੀ ਗਈ।
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਪੰਜ ਤੱਤਾਂ ’ਚ ਵਿਲੀਨ ਅਗਲੀ ਖ਼ਬਰ ਬੀ. ਕੇ. ਯੂ. ਉਗਰਾਹਾਂ ਬਲਾਕ ਪੱਖੋਵਾਲ ਦੀ ਚੋਣ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।